ਪਿੰਡ ਅਲੂਣਾ ਵਿੱਚ ਗੱਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਸਮਾਰੋਹ ਦੌਰਾਨ ਵੰਡੀਆਂ ਕਿਤਾਬਾ

ਪਿੰਡ ਅਲੂਣਾ ਵਿੱਚ ਗੱਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਸਮਾਰੋਹ ਦੌਰਾਨ ਵੰਡੀਆਂ ਕਿਤਾਬਾ
ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਰਾਣਾ ਤੇ ਚੇਅਰਮੈਨ ਨਰਦੇਵ ਆਕੜੀ ਦਾ ਸਨਮਾਨ

26-oct-saini-photo-3ਰਾਜਪੁਰਾ, 26 ਅਕਤੂਬਰ (ਐਚ.ਐਸ.ਸੈਣੀ)- ਇਥੋਂ ਨੇੜਲੇ ਪਿੰਡ ਅਲੂਣਾ ਵਿੱਚ ਯੂਥ ਅਕਾਲੀ ਆਗੂ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਜਾਣੂ ਕਰਵਾਉਣ ਸਬੰਧੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਯੂਥ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ ਪਹੁੰਚੇ। ਇਸ ਸਮਾਰੋਹ ਦੌਰਾਨ ਪੰਜਾਬ ਸਰਕਾਰ ਦੀਆਂ ਸਾਢੇ 9 ਸਾਲਾਂ ਦੀਆਂ ਪ੍ਰਾਪਤੀਆਂ ਸਬੰਧੀ ਜਾਣੂ ਕਰਵਾਉਂਦੀ ਕਿਤਾਬ ਵੀ ਵੰਡੀ ਗਈ ਤੇ ਜ਼ਿਲਾ ਪ੍ਰਧਾਨ ਰਾਣਾ ਅਤੇ ਆਕੜੀ ਦਾ ਸ੍ਰੀ ਸਾਹਿਬ ਤੇ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ।
ਇਕੱਠ ਦੌਰਾਨ ਜ਼ਿਲਾ ਪ੍ਰਧਾਨ ਰਾਣਾ ਤੇ ਚੇਅਰਮੈਨ ਆਕੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸz ਸੁਖਬੀਰ ਸਿੰਘ ਬਾਦਲ ਦੀਆਂ ਵਧੀਆ ਨੀਤੀਆਂ ਕਾਰਣ ਪੰਜਾਬ ਸੂਬਾ ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਅੱਜ ਜਿਥੇ ਹਰ ਨੌਜਵਾਨ ਵਰਗ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ ਉਥੇ ਨੌਜਵਾਨ ਲੜਕੀਆਂ ਨੂੰ ਮੁਫਤ ਪੜਾਈ, ਸਕੂਲਾਂ ਵਿੱਚ ਆਉਣ ਜਾਣ ਲਈ ਸਾਈਕਲ ਵੰਡਣ, ਆਟਾ-ਦਾਲ ਸਕੀਮ ਸਮੇਤ ਹੋਰਨਾਂ ਲੋਕ ਭਲਾਈ ਸਕੀਮਾਂ ਦੀ ਬਦੋਲਤ ਗੱਠਜੋੜ ਸਰਕਾਰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੁੜ ਤੀਜੀ ਵਾਰ ਸੱਤਾ ਸੰਭਾਲੇਗੀ। ਇਸ ਦੌਰਾਨ ਯੂਥ ਆਗੂ ਅਸ਼ੋਕ ਕੁਮਾਰ ਨੂੰ ਉਨਾਂ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਬਦਲੇ ਯੂਥ ਅਕਾਲੀ ਦਲ ਸਰਕਲ ਰਾਜਪੁਰਾ ਦਾ ਪ੍ਰਧਾਨ ਥਾਪਿਆ ਗਿਆ। ਇਸ ਸਮਾਰੋਹ ਦੌਰਾਨ ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਨਿਰਮਲ ਸਿੰਘ ਸਰਪੰਚ ਅਲੂਣਾ, ਕਰਨੈਲ ਕੌਰ ਪੰਚ, ਅਵਤਾਰ ਸਿੰਘ, ਬਲਜੀਤ ਸਿੰਘ ਚੰਦੂਮਾਜਰਾ, ਹੈਪੀ ਹਸਨਪੁਰ, ਲਾਲੀ ਢੀਂਡਸਾ, ਗੁਰਪ੍ਰੀਤ ਸਿੰਘ ਮਹਿਮੂਦਪੁਰ, ਸਮਸ਼ੇਰ ਸਿੰਘ ਧਰਮਗੜ, ਬੰਟੀ ਉਕਸੀ, ਰੋਮੀ ਪਾਲ, ਮਹਿੰਦਰ ਸਿੰਘ ਸਮੇਤ ਬਸੰਤਪੁਰਾ, ਸਰਾਏਬੰਜਾਰਾ, ਧਰਮਗੜ, ਬਾਜੀਗਰਬਸਤੀ ਸਮੇਤ ਨੇੜਲੇ ਪਿੰਡਾਂ ਦੇ ਪੰਚ-ਸਰਪੰਚ ਤੇ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: