ਪਿੰਡ ਅਗੰਮਪੁਰ ਵਿਖੇ ਛਿੰਝ ਮੇਲਾ 13 ਅਤੇ 14 ਅਕਤੂਬਰ ਨੂੰ, ਤਿਆਰੀਆਂ ਮੁਕੰਮਲ

ss1

ਪਿੰਡ ਅਗੰਮਪੁਰ ਵਿਖੇ ਛਿੰਝ ਮੇਲਾ 13 ਅਤੇ 14 ਅਕਤੂਬਰ ਨੂੰ, ਤਿਆਰੀਆਂ ਮੁਕੰਮਲ

ਸ਼੍ਰੀ ਅਨੰਦਪੁਰ ਸਾਹਿਬ, 11 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਇੱਥੋਂ ਦੇ ਨਾਲ ਲੱਗਦੇ ਪਿੰਡ ਅਗੰਮਪੁਰ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 13 ਅਤੇ 14 ਅਕਤੂਬਰ ਨੂੰ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਜੇਤੂ ਖਿਡਾਰੀ ਨੂੰ 31000 ਅਤੇ ਉਪ ਜੇਤੂ ਨੂੰ 21000 ਰੁਪਏ ਦੀ ਨਗਦ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਛਿੰਝ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕਰਨੈਲ ਸਿੰਘ, ਸੰਜੀਵਨ ਰਾਣਾ ਅਤੇ ਗਗਨ ਰਾਣਾ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਕਿ ਇਸ ਵਾਰ ਵੀ 13 ਅਤੇ 14 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਿੱਥੇ ਇਸ ਦੌਰਾਨ ਪੰਜਾਬ ਭਰ ਤੋਂ ਪਹਿਲਵਾਨ ਭਾਗ ਲੈਣ ਲਈ ਪਹੁੰਚ ਰਹੇ ਹਨ ਉੱਥੇ ਹੀ ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਪਹਿਲਵਾਨ ਖਿੱਚ ਦਾ ਕੇਂਦਰ ਰਣਿਗੇ। ਉਹਨਾਂ ਦੱਸਿਆ ਕਿ ਦਰਸ਼ਕਾਂ ਅਤੇ ਪਹਿਲਵਾਨਾਂ ਲਈ ਲੰਗਰ ਅਤੇ ਰਿਹਾਇਸ਼ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਦੀਪਕ ਰਾਣਾ, ਪ੍ਰਕਾਸ਼ ਨੰਬਰਦਾਰ, ਰਾਮ ਸਿੰਘ ਰਾਣਾ, ਰਾਣਾ ਲਾਭ ਸਿੰਘ, ਰਣਬਹਾਦਰ ਸਿੰਘ ਰਾਣਾ, ਮਹਿੰਦਰ ਸਿੰਘ, ਕੁਲਭੂਸ਼ਣ ਸਿੰਘ, ਦੇਸ ਰਾਜ, ਰਾਜੀਵ ਰਾਣਾ, ਰਜੇਸ਼ ਕੁਮਾਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *