ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ-ਚੇਅਰਮੈਨ ਮਲੂਕਾ

ss1

ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ-ਚੇਅਰਮੈਨ ਮਲੂਕਾ
(ਹਲਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 52 ਲੱਖ ਦੇ ਚੈੱਕ ਵੰਡੇ)

02ਭਗਤਾ ਭਾਈ ਕਾ 11 ਅਕਤੂਬਰ (ਸਵਰਨ ਸਿੰਘ ਭਗਤਾ)ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋ ਹਲਕਾ ਰਾਮਪੁਰਾ ਫੂਲ ਦੇ ਭਗਤਾ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਸਬੰਧਤ ਪੰਚਾਇਤਾਂ ਨੂੰ 52 ਲੱਖ 50 ਹਜਾਰ ਰੁਪੈ ਦੇ ਚੈੱਕ ਵੰਡੇ ਗਏ।ਸਥਾਨਕ ਸਹਿਰ ਵਿਖੇ ਚੇਅਰਮੈਨ ਮਲੂਕਾ ਵੱਲੋ ਕੋਇਰ ਸਿੰਘ ਵਾਲਾ, ਭੋਡੀਪੁਰਾ, ਕੇਸਰ ਸਿੰਘ ਵਾਲਾ ਅਤੇ ਗੋਂਸਪੁਰਾ ਦੇ ਵਿਕਾਸ ਲਈ ਚੈੱਕ ਵੰਡੇ। ਚੇਅਰਮੈਨ ਮਲੂਕਾ ਨੇ ਕਿਹਾ ਕਿ ਜਿਲਾ ਪ੍ਰੀਸ਼ਦ ਬਠਿੰਡਾ ਵੱਲੋ ਪਿੰਡਾਂ ਦੇ ਵਿਕਾਸ ਲਈ ਚੱਲ ਰਹੀਆਂ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਧੀਨ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿੰਡਾਂ ਵਿੱਚ ਛਪੜਾਂ ਦੀ ਸਫਾਈ , ਪੀਣ ਵਾਲਾ ਪਾਣੀ, ਖੜਵੰਜੇ ਅਤੇ ਪਾਣੀ ਦੀ ਨਿਕਾਸੀ ਦੇ ਕੰਮ ਵੱਡੇ ਪੱਧਰ ਤੇ ਕਰਵਾਏ ਗਏ ਹਨ। ਉਨਾਂ ਕਿਹਾ ਕਿ ਜਿਲਾ ਪ੍ਰੀਸ਼ਦ ਬਠਿੰਡਾ ਵੱਲੋ ਪਿੰਡਾਂ ਦੀਆਂ ਪੰਚਾਇਤਾਂ ਵੱਲੋ ਸਾਂਝੇ ਕੰਮਾਂ ਲਈ ਭੇਜੀਆਂ ਗਈਆਂ ਸਕੀਮਾਂ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਜੋ ਵਿਕਾਸ ਕਾਰਜਾਂ ਵਿੱਚ ਕਿਸੇ ਤਰਾਂ ਦੀ ਕਮੀ ਨਾ ਆਵੇ। ਇਸ ਮੌਕੇ ਬੀ ਡੀ ਪੀ ਓ ਪ੍ਰਨੀਤ ਕੌਰ, ਬਲਦੇਵ ਸਿੰਘ ਭੋਡੀਪੁਰਾ ਚੇਅਰਮੈਨ ਬਲਾਕ ਸੰਮਤੀ,ਸਰਪੰਚ ਮੰਦਰ ਸਿੰਘ ਕੋਇਰ ਸਿੰਘ ਵਾਲਾ,ਭੁਪਿੰਦਰ ਸਿੰਘ ਗੁਰੂਸਰ,ਜਗਦੇਵ ਸਿੰਘ ਆਲਕੀਆ,ਹਰਭਜਨ ਸਿੰਘ ਬੁਰਜ ਥਰੋੜ, ਰਾਮ ਸਿੰਘ ਭੋਡੀਪੁਰਾ,ਸੁਖਜੀਵਨ ਸਿੰਘ,ਕੁੱਕੂ ਸਿੰਘ ਦਿਆਲਪੁਰਾ ਮਿਰਜਾ,ਸੂਬੇਦਾਰ ਦਲਜੀਤ ਸਿੰਘ ਭਗਤਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *