ਪਿੰਡਾਂ ਦੀਆਂ ਸੱਥਾਂ ਵਿੱਚ ਸੰਗਤ ਦਰਸ਼ਨ ਕਰਨਾ ਹਰ ਕਿਸੇ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ- ਸੰਤ ਘੁੰਨਸ

ss1

ਪਿੰਡਾਂ ਦੀਆਂ ਸੱਥਾਂ ਵਿੱਚ ਸੰਗਤ ਦਰਸ਼ਨ ਕਰਨਾ ਹਰ ਕਿਸੇ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ- ਸੰਤ ਘੁੰਨਸ
ਰਾਜ ਨਹੀ ਸੇਵਾ ਦਾ ਨਾਅਰਾ ਕੀਤਾ ਸੱਚ

26-12ਦਿੜ੍ਹਬਾ ਮੰਡੀ , 25 ਜੂਨ (ਰਣ ਸਿੰਘ ਚੱਠਾ )- ਕਿਸੇ ਵੀ ਸੂਬੇ ਜਾਂ ਦੇਸ਼ ਦੀ ਸਰਕਾਰ ਚਲਾਉਣ ਵਾਲੇ ਹਾਕਮ ਆਪਣੀ ਜਨਤਾ ਦਾ ਜਵਾਬ ਦੇਹ ਮੰਨਿਆ ਜਾਂਦਾ ਹੈ। ਆਪਣੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ ਉਹਨਾਂ ਵਿੱਚ ਜਾਣਾ ਸਰਕਾਰ ਚਲਾਉਣ ਵਾਲੀ ਧਿਰ ਦਾ ਨੈਤਿਕ ਫਰਜ ਹੈ। ਇਸ ਲਈ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਪੰਜਾਬ ਦੇ ਲੋਕਾਂ ਨਾਲ ਸੰਗਤ ਦਰਸਨ ਰਾਹੀਂ ਸਿੱਧਾ ਰਾਬਤਾ ਰੱਖ ਰਹੇ ਹਨ ਅਤੇ ਇਹ ਪੂਰੀ ਦੁਨੀਆਂ ਵਿੱਚ ਲੋਕ ਸੇਵਾ ਦਾ ਪ੍ਰੋਗਰਾਮ ਕੇਵਲ ਪੰਜਾਬ ਵਿੱਚ ਹੀ ਚਲਦਾ ਹੈ। ਇਹ ਵਿਚਾਰ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸੰਤ ਬਲਵੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜਬਾ ਨੇ ਪਹਿਰੇਦਾਰ ਨਾਲ ਸਾਂਝੇ ਕੀਤੇ।ਉਹਨਾਂ ਕਿਹਾ ਕਿ ਸੰਗਤ ਦਰਸ਼ਨ ਦਾ ਪ੍ਰੋਗਰਾਮ ਨਿਰਵਿਘਣ ਚਲਾਉਣਾ ਹਰ ਕਿਸੇ ਮੁੱਖ ਮੰਤਰੀ ਦੇ ਵੱਸ ਦੀ ਗੱਲ ਨਹੀਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਪਿਛਲੇ 9 ਸਾਲਾਂ ਤੋਂ ਸੰਗਤ ਦਰਸਨ ਪ੍ਰੋਗਰਾਮਾਂ ਰਾਹੀਂ ਲੋਕਾਂ ਦੀ ਸੇਵਾ ਕਰ ਰਹੇ ਹਨ।

ਸੰਤ ਘੁੰਨਸ ਨੇ ਕਿਹਾ ਕਿ 1ਅਤੇ 2 ਜੁਲਾਈ ਨੂੰ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਦਿੜ੍ਹਬਾ ਹਲਕੇ ਦੇ ਦਰਜ਼ਨਾ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਕੇ ਪਿੰਡਾਂ ਦੇ ਵਿਕਾਸ ਕਾਰਜਾ ਲਈ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਵੰਡੀਆਂ ਜਾਣਗੀਆਂ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਕੇ ਮੋਕੇ ਤੇ ਹੀ ਹੱਲ ਕੀਤੀਆਂ ਜਾਣਗੀਆਂ।ਸੰਤ ਘੁੰਨਸ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਚੁੱਟਕੀ ਲੈਂਦਿਆ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਰੱਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸ੍ਰੀ ਅਰਵਿੰਦ ਕੇਜਰੀਵਾਲ ਪਹਿਲੇ ਦਿਨ ਹੀ ਦਿਲ ਛੱਡ ਗਏ ਸਨ ਅਤੇ ਲੋਕਾਂ ਦੀ ਕਚਿਹਰੀ ਵਿੱਚ ਹੀ ਕੇਜਰੀਵਾਲ ਨੇ ਸੰਗਤ ਦਰਸ਼ਨ ਅੱਗੇ ਤੋਂ ਨਾ ਕਰਨ ਲਈ ਹੱਥ ਖੜੇ ਕਰਕੇ ਤੌਬਾ ਕਰ ਲਈ ਸੀ। ਇਸ ਲਈ ਇਹਨਾਂ ਲੋਕਾਂ ਤੋਂ ਇਨਸਾਫ ਅਤੇ ਵਿਕਾਸ ਦੀ ਆਸ ਰੱਖਣਾ ਬੇਈਮਾਨੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਦਿੱਲੀ ਵਾਂਗ ਰਲ ਮਿਲਕੇ ਕੁਰਸੀ ਹਾਸਿਲ ਕਰਨ ਦੀ ਕੋਸਿਸ਼ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਇਹਨਾਂ ਦੀਆਂ ਲੂੰਬੜ ਚਾਲਾਂ ਵਿੱਚ ਨਹੀਂ ਆਉਣ ਗਏ। ਇਸ ਮੋਕੇ ਦਫਤਰ ਇੰਚਾਰਜ ਰਾਜ ਸਿੰਘ ਝਾੜੋਂ, ਜਸਵਿੰਦਰ ਸਿੰਘ ਲੱਧੜ ਪੀ,ਏ ਸੰਤ ਘੁੰਨਸ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *