ਪਿੰਡਾਂ ’ਚ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਕੈਂਪ ਲਗਾਏ

ss1

ਪਿੰਡਾਂ ’ਚ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਕੈਂਪ ਲਗਾਏ

10-9
ਤਪਾ ਮੰਡੀ, 9 ਜੂਨ (ਨਰੇਸ਼ ਗਰਗ, ਸੋਮ ਸ਼ਰਮਾ)- ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਵਲੋਂ ਵੱਖ -ਵੱਖ ਪਿੰਡਾਂ ਵਿਚ ਜਾਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪਿੰਡ ਢਿੱਲਵਾ,ਦਰਾਜ,ਪੱਖੋਕੇ ਆਦਿ ਪਿੰਡਾਂ ਵਿੱਚ ਇਸ ਬਿਮਾਰੀ ਦੀ ਰੋਕਥਾਮ ਲਈ ਜਾਣਕਾਰੀ ਦਿੱਤੀ ਗਈ। ਐਸ.ਆਈ. ਜਗਦੇਵ ਸਿੰਘ ਅਤੇ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੂਲਰਾਂ ਦੀ ਹਫ਼ਤੇ ਦੇ ਅੰਦਰ ਸਫ਼ਾਈ ਜਰੂਰ ਕੀਤੀ ਜਾਵੇ ਤੇ ਕੋਠਿਆਂ ਤੇ ਪਏ ਵਾਧੂ ਸਮਾਨ ਵਿਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਉਨਾਂ ਕਿਹਾ ਕਿ ਡੇਂਗੂ ਦਾ ਮਛੱਰ ਸਾਫ਼ ਪਾਣੀ ਤੇ ਪਲਦਾ ਹੈ ਜੋ ਕਿ ਦਿਨ ਵੇਲੇ ਹੀ ਡੰਗ ਮਾਰਦਾ ਹੈ । ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਵੀ ਰਿਪੋਰਟ ਪੋਜਟਿਵ ਆਉਂਦੀ ਰਹਿੰਦੀ ਹੈ। ਇਸ ਲਈ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਤੋਂ ਬਚਣ ਲਈ ਦੱਸੇ ਉਪਾਅ ਕਰਨੇ ਚਾਹੀਦੇ ਹਨ। ਉਨਾਂ ਦੱਸਿਆ ਕਿ ਇਹ ਜਾਗਰੂਕ ਕੈਂਪ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜ ਕੁਮਾਰ ਦੀ ਅਗਵਾਈ ’ਚ ਪੂਰੀ ਸਬ ਡਵੀਜ਼ਨ ਦੇ ਪਿੰਡਾਂ ਵਿਚ ਲਗਾਏ ਜਾ ਰਹੇ ਹਨ।
Share Button

Leave a Reply

Your email address will not be published. Required fields are marked *