ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਪਿਛਲੇ ਦੋ ਸਾਲਾਂ ਦੌਰਾਨ ਯੂਨੀਵਰਸਿਟੀ ਨੇ ਨਵੇਂ ਦਿਸਹੱਦੇ ਸਥਾਪਿਤ ਕੀਤੇ ਯੁਨੀਵਰਸਿਟੀ ਵਿਸ਼ਵ ਦੀਆਂ ਯੁਨੀਵਰਸਿਟੀਆਂ ਦੀ ਸ਼੍ਰੇਣੀ ਵਿਚ ਹੋਈ ਸ਼ੁਮਾਰ

ਜੀ.ਐਨ.ਡੀ.ਯੂ ਦੇ ਇਤਿਹਾਸ ਵਿਚ ਜੋ ਪਹਿਲੀ ਵਾਰ ਹੋਇਆ …

ਪਿਛਲੇ ਦੋ ਸਾਲਾਂ ਦੌਰਾਨ ਯੂਨੀਵਰਸਿਟੀ ਨੇ ਨਵੇਂ ਦਿਸਹੱਦੇ ਸਥਾਪਿਤ ਕੀਤੇ ਯੁਨੀਵਰਸਿਟੀ ਵਿਸ਼ਵ ਦੀਆਂ ਯੁਨੀਵਰਸਿਟੀਆਂ ਦੀ ਸ਼੍ਰੇਣੀ ਵਿਚ ਹੋਈ ਸ਼ੁਮਾਰ

ਅੰਮ੍ਰਿਤਸਰ ,16 ਅਗਸਤ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਦੋ ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਖ ਵੱਖ ਖੇਤਰਾਂ ਵਿਚ ਇਕ ਤੋ ਵੱਧ ਕੀਤੀਆਂ ਪ੍ਰਪਤੀਆਂ ਸਦਕਾ ਯੁਨੀਵਰਸਿਟੀ ਦਾ ਨਾਂ ਦੇਸ਼ ਤੋ ਇਲਾਵਾ ਵਿਸ਼ਵ ਦੀਆਂ ਚੋਟੀ ਦੀਆਂ ਯੁਨੀਵਰਸਿਟੀਆਂ ਦੀ ਸੂਚੀ ਵਿਚ ਸ਼ਾਮਿਲ ਹੋਇਆ ਹੈ।

ਇਹ ਸਭ ਪ੍ਰਪਤੀਆਂ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਸੰਧੂ ਦੀ ਦੂਰ ਦ੍ਰਿਸ਼ਟੀ ਸਦਕਾ ਯੁਨੀਵਰਸਿਟੀ ਨੂੰ ਹਾਸਲ ਹੋਈਆਂ ਹਨ ਜਦੋ ਕਿ ਉਹ ਇਸ ਦੇ ਲਈ ਯੁਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਮਹਿਨਤੀ ਫਕੈਲਟੀ ਮੈਂਬਰਾਂ ਦੇ ਸਿਰ ਸਿਹਰਾ ਸਜਾਉਦੇ ਕਹਿਦੇ ਹਨ ਕਿ ਉਹ ਦੋ ਸਾਲ ਪਹਿਲਾਂ ਜੋ ਯੁਨਿਵਰਸਿਟੀ ਦੇ ਰੋਸ਼ਨ ਭਵਿਖ ਲਈ ਸੁਪਨੇ ਲੈ ਕੇ ਆਏ ਸਨ ਉਹ ਸਕਾਰ ਹੁਦੇ ਨਜ਼ਰ ਆਏ ਰਹੇ ਹਨ ।ਯੁਨੀਵਰਸਿਟੀ ਨੇ ਉਨ੍ਹਾਂ ਦੀ ਪ੍ਰਤਿਭਾਸ਼ਾਲੀ, ਨਿਪੁੰਨ, ਅਤੇ ਸੁਤੰਤਰ ਅਗਵਾਈ ਹੇਠ ਵਿੱਦਿਅਕ, ਖੋਜ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰਾਂ ਦੇ ਵਿਚ ਉਦੋ ਪ੍ਰਪਤੀਆ ਕੀਤੀਆ ਹਨ ਜਦੋ ਯੁਨੀਵਰਸਿਟੀ ਆਪਣਾ ਗੋਲਡਨ ਜੁਬਲੀ ਵਰ੍ਹਾ ਸ਼ਾਨੋਸ਼ੋਕਤ ਨਾਲ ਮਨਾ ਰਹੀ ਹੈ।ਯੂਨੀਵਰਸਿਟੀ ਦੇ ਪਿਛਲੇ ਦੋ ਸਾਲਾਂ ਵਿਚ ਇਹ ਪਹਿਲੀ ਵਾਰ ਹੋਈਆ ਹੈ ਕਿ ਇਸ ਨੂੰ ਇਹ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ (ਸੀ.ਡਬਲਯੂਯੂਆਰ) ਦੁਆਰਾ ਵਿਸ਼ਵ ਦੀਆਂ ਚੋਟੀ ਦੀਆਂ 8.7% ਯੂਨੀਵਰਸਿਟੀਆਂ ਵਿਚ ਵੀ ਰੱਖਿਆ ਗਿਆ ਹੈ ਅਤੇ ਐਨ.ਏ.ਏ.ਸੀ ਦੁਆਰਾ ਏ ++ ਦੀ ਉੱਚ ਦਰਜੇ ਦੀ ਮਾਨਤਾ ਦੇਣ ਦੇ ਨਾਲ ਯੁਨੀਵਰਸਿਟੀ ਨੂੰ “ਸ਼੍ਰੇਣੀ -1” ਯੁਨੀਵਰਸਿਟੀ ਦਾ ਦਰਜਾ ਵੀ ਦਿੱਤਾ ਗਿਆ ।ਜਿਸ ਦੇ ਨਾਲ ਇਹ ਪੰਜਾਬ ਅਤੇ ਚੰਡੀਗੜ੍ਹ ਦੇ ਖੇਤਰ ਵਿਚ ਇਕੋ ਇਕ ਯੂਨੀਵਰਸਿਟੀ ਬਣ ਗਈ ਜੋ ਹੁਣ ਉਚੇਰੀ ਸਿਖਿਆ ਦੇ ਮਮਾਲਿਆਂ ਵਿਚ ਲੋੜਾਂ ਅਨੁਸਾਰ ਖੁਦ ਫੈਸਲੇ ਲੈਣ ਦੇ ਸਮਰਥ ਬਣ ਗਈ ਹੈ । ਇਹ ਵੀ ਪਿਛਲੇ ਦੋ ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋ 55 ਵਾਂ ਸਥਾਨ ਪ੍ਰਾਪਤ ਕਰਦਿਆਂ ਆਪਣੀ ਐਨ.ਆਈ.ਆਰ.ਐਫ ਰੈਂਕਿੰਗ ਵਿਚ ਸੁਧਾਰ ਕੀਤਾ।ਉੱਚ ਸਿੱਖਿਆ ਦੀ ਇਕ ਮੋਹਰੀ ਦੁਨੀਆ ਦੀ ਏਜੰਸੀ. ਸੀ.ਵੀ.ਯੂ.ਆਰ. ਨੇ ਆਪਣੇ ਵੱਖ ਵੱਖ ਮਾਪਦੰਡਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਪਬਲਿਕ ਸਟੇਟ ਯੂਨੀਵਰਸਿਟੀਆਂ ਵਿਚ 7 ਵਾਂ ਸਥਾਨ ਅਤੇ ਆਈ.ਆਈ.ਐੱਸ.ਸੀ., ਆਈ.ਆਈ.ਟੀਜ਼ ਅਤੇ ਕੇਂਦਰੀ ਯੂਨੀਵਰਸਿਟੀਆਂ ਸਮੇਤ ਭਾਰਤ ਦੀਆਂ ਸਾਰੀਆਂ ਵੱਕਾਰੀ ਸੰਸਥਾਵਾਂ ਵਿਚੋ 48 ਵਾਂ ਸਥਾਨ ਦਿੱਤਾ ਗਿਆ ਹੈ।

ਭਾਰਤ ਭਰ ਦੀਆਂ ਚੋਟੀ ਦੀਆਂ ਦਸ ਉੱਚ ਸਰਕਾਰੀ ਕਾਰਗੁਜ਼ਾਰੀ ਵਾਲੀਆਂ ਰਾਜ ਪਬਲਿਕ ਯੂਨੀਵਰਸਿਟੀਆਂ ਵਿੱਚੋਂ ਇੱਕ ਹੋਣ ਕਰਕੇ ਯੁਨੀਵਰਸਿਟੀ ਨੂੰ ਭਾਰਤ ਸਰਕਾਰ ਤੋਂ 160 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਤੋਂ 482 ਕਰੋੜ ਅਤੇ ਪੰਜਾਬ ਸਰਕਾਰ ਤੋਂ 39 ਕਰੋੜ ਦੀ ਗ੍ਰਾਂਟ ਪਾਈਪ ਲਾਈਨ ਵਿਚ ਹਨ।

ਯੁਨੀਵਰਸਿਟੀ ਵਲੋਂ ਆਪਣੇ 50 ਸਾਲਾਂ ਦੇ ਇਤਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਸ ਨੇ ਯੁਨੀਵਰਸਿਟੀ ਅਤੇ ਅੰਮ੍ਰਿਤਸਰ ਦੇ ਸ਼ਾਨਮੱਤੇ ਇਤਹਾਸ ਨੂੰ ਦਰਸਾਉਦੀ ਇਕ ਸ਼ਾਨਦਾਰ ਕੌਫੀ ਟੇਬਲ ਬੁਕ ਪ੍ਰਕਾਸ਼ਤ ਕੀਤੀ ਹੈ। ਯੁਨੀਵਰਸਿਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੇ ਉਪ ਕੁਲਪਤੀ ਡਾ ਜੱਸਪਾਲ ਸਿੰਘ ਦੇ ਮਰਾਗ ਦਰਸ਼ਨ ਤੇ ਚਲਦਿਆਂ ਅਕਾਦਮਿਕ ਅਤੇ ਖੋਜ ਉੱਤਮਤਾ ਦੇ ਕਾਰਨ ਸੰਭਵ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਯੂਨੀਵਰਸਿਟੀ ਦਾ ਐਚ ਇੰਡੈਕਸ, ਖੋਜ ਪ੍ਰਕਾਸ਼ਨਾਂ ਵਿਚ ਜਿਕਰਯੋਗ ਵਾਧਾ ਕੀਤਾ ਹੈ ।ਐਚ ਇੰਡੈਕਸ 64 ਤੋਂ ਵਧ ਕੇ 98 ਵਿੱਚ ਹੋ ਗਿਆ ਹੈ। ਫੈਕਲਟੀ ਨੂੰ ਵੀ ਉਹਨਾਂ ਦੇ ਖੋਜ ਪ੍ਰਕਾਸ਼ਨਾਂ, ਪੇਟੈਂਟਾਂ ਅਤੇ ਖੋਜ ਐਵਾਰਡਾਂ ਦੀ ਉੱਤਮਤਾ ਲਈ ਮਾਨਤਾ ਦਿੱਤੀ ਗਈ ਹੈ। ਜੀਐਨਡੀਯੂ ਨੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪ੍ਰਾਈਵੇਟ ਸੰਸਥਾਵਾਂ ; ਕੌਰਨਲ ਯੂਨੀਵਰਸਿਟੀ ਅਤੇ ਯੂ.ਐਸ.ਏ ਦੀ ਦੱਖਣੀ ਫਲੋਰਿਡਾ ਯੂਨੀਵਰਸਿਟੀ ਦੇ ਵਿਚਕਾਰ ਕਈ ਸਮਝੌਤਿਆਂ ਅਤੇ ਸਹਿਯੋਗਾਂ ਤੇ ਦਸਤਖਤ ਕਰਕੇ ਯੁਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਬਰਾਂ ਦੇ ਲਈ ਅਗੇ ਵੱਧਣ ਵਸਾਤੇ ਵਸੀਹ ਮੋਕੇ ਪੈਦਾ ਕਰ ਦਿਤਾ ਹਨ।

ਜਿਥੇ ਦੇਸ਼ ਅਤੇ ਸੁਬੇ ਦੇ ਹੋਰ ਵਿਦਿਅਕ ਆਦਰੇ ਵਿਦਿਆਰਥੀਆਂ ਦੇ ਘੱਟ ਰਹੇ ਦਾਖਲੇ ਤੋਂ ਚਿੰਤਾਤ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਚ ਪਿਛਲੇ ਦੋ ਸਾਲਾਂ ਵਿਚ ਵੱਖ-ਵੱਖ ਕੋਰਸਾਂ ਵਿਚ ਦਾਖਲਿਆਂ ਵਿਚ 22% ਦਾ ਰਿਕਾਡਤੋੜ ਵਾਧਾ ਦਰਜ ਹੋਇਆ ਹੈ। ਕਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਨੇ ਨਾਲ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਵਿਚ ਵਾਧਾ ਹੋਇਆਂ ਹੈ ।ਪਲੇਸਮੈਂਟ ਦੇ ਸ਼ਾਨਦਾਰ ਨਤੀਜਿਆਂ ਸਦਕਾ ਮਾਪਿਆਂ ਨੂੰ ਯੁਨੀਵਰਸਿਟੀ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ। ਹਨ। ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿਚ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਿਦਿਆਰਥੀਆਂ ਦੇ ਐਕਟੀਵਿਟੀ ਕਲੱਬਾਂ, ਜਿਮਨੇਜ਼ੀਅਮ ਅਤੇ ਮਨੋਵਿਗਿਆਨਕ ਸਲਾਹ ਮਸ਼ਵਰੇ ਕੇਂਦਰ ਕੀਤੇ ਹਨ ਉਥੇ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਨੂੰ ਉਭਰਨ ਲਈ ਆਰਟ ਗਲੈਰੀ ਅਤੇ ੳਪਨ ਏਅਰ ਥੀਏਾਟਰ ਸਥਾਪਤ ਕਰਕੇ ਉਨ੍ਹਾਂ ਨੂੰ ਪਲੇਟਫਰਮ ਦਿਤਾ ਹੈ ।ਯੁਨੀਵਰਸਿਟੀ ਨੇ ਜਿਥੇ 2018 ਵਿਚ 23 ਵੀਂ ਵਾਰ ਖੇਡਾਂ ਵਿਚ ਸਰਬੋਤਮ ਉੱਤਮਤਾ ਲਈ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਹਾਸਲ ਕੀਤੀ ਹੈ ।ਉਥੇ 24 ਵੀਂ ਵਾਰ ਦੀ ਵੀ ਟਰਾਫੀ ਲੈਣ ਦੇ ਲਈ ਮਜਬੂਤ ਦਾਵੇਦਾਰੀ ਪੇਸ਼ ਕੀਤੀ ਹੈ। ਉੱਤਰੀ ਜ਼ੋਨ ਅਤੇ ਨੈਸ਼ਨਲ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿਚ ਜੀ.ਐਨ.ਡੀ.ਯੂ. 2017- ਵਿਚ ਜੇਤੂ ਅਤੇ ਸਾਲ 2018- ਵਿਚ ਉਪ-ਉਪ ਜੇਤੂ ਰਹਿਣ ਵਾਲੀ ਯੂਨੀਵਰਸਿਟੀ 2019 ਦੇ ਯੁਵਕ ਮੇਲਾ ਨੂੰ ਆਪਣੇ ਨਾਂ ਕਰਨ ਲਈ ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਦੀ ਅਗਵਾਈ ਮਹਿਨਤ ਕਰਨ ਤੇ ਲਗੀ ਹੋਈ ਹੈ । ਉਨ੍ਹਾਂ ਦੀ ਅਗਵਾਈ ਵਿੱਚ ਹੀ ਫੈਕਲਟੀ ਨੂੰ ਸਮੇਂ ਅਨੁਸਾਰ ਤਰੱਕੀਆਂ ਪ੍ਰਾਪਤ ਹੋਈਆਂ ਹਨ ਅਤੇ 1.6 ਕਰੋੜ ਦੀ ਰਕਮ ਦਾ ਬਕਾਇਆ ਵੰਡਿਆ ਗਿਆ ਹੈ।

ਜੀ.ਐਨ.ਡੀ.ਯੂ. ਦੇ 50 ਸਾਲਾ ਇਤਿਹਾਸ ਦੇ ਵਿਚ ਵੀ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਲ ਵਿਚ ਦੋ ਵਾਰ ਰਾਸ਼ਟਰੀ ਪੱਧਰ ਦੇ ਫਲਾਵਰ ਸ਼ੋਅ ਸ਼ੁਰੂ ਹੋਏ ਹਨ ਅਤੇ ਐਮ.ਐਚ.ਆਰ.ਡੀ ਦੁਆਰਾ ਸਰਕਾਰੀ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿਚ ਦੇਸ਼ ਦੇ ਸਭ ਤੋਂ ਸਾਫ ਉੱਚ ਵਿਦਿਅਕ ਅਦਾਰਿਆਂ ਵਿਚੋਂ ਦੁਸਰਾ ਦਰਜਾ ਪ੍ਰਾਪਤ ਹੋਇਅ ਹੈ ।ਯੁਨੀਵਰਸਿਟੀ ਨੂੰ ਪ੍ਰਦੂਸ਼ਿਤ ਮੁਕਤ ਬਣਾਉਣ ਅਤੇ ਸਵੱਛਤਾ ਬਣਾਈ ਰੱਖਣ ਦੇ ਯਤਨਾਂ ਹੇਠ ਹੀ ਯੁਨੀਵਰਸਿਟੀ ਦੀਆਂ ਇਮਾਰਤਾਂ ਦੀਆਂ ਛੱਤਾਂ ਸੌਰ ਉਰਜਾ ਪਲਾਂਟ ਦੀ ਸਥਾਪਨਾ, ਈ-ਰਿਕਸ਼ਾ ਦੀ ਵਰਤੋਂ, ਵਿਸ਼ਾਲ ਰੁੱਖ ਲਗਾਉਣ ਦੇ ਪ੍ਰੋਗਰਾਮ ਅਤੇ ਜ਼ੀਰੋ ਡਿਸਚਾਰਜ ਕੈਂਪਸ ਇਸ ਦਿਸ਼ਾ ਵਿਚ ਹੀ ਕੁਝ ਹੋਰ ਪੁਟੇ ਕਦਮਾਂ ਵਿਚ ਸ਼ਾਮਿਲ ਹੈ। ਜਿਸ ਤੋ ਪ੍ਰਤੱਖ ਨਜ਼ਰ ਆ ਰਹਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਰਗ ਤੇ ਚੱਲਦਿਆਂ ਉਦੋ ਯੁਨੀਵਰਸਿਟੀ ਡਾ ਸੰਧੂ ਦੀ ਅਗਵਾਈ ਹੇਠ ਇਕ ਰੌਸ਼ਨ ਭਵਿਖ ਵੱਲ ਵੱਧਦੀ ਅਤੇ ਨਵੇਂ ਦਿਸਹੱਦੇ ਸਥਾਪਿਤ ਕਰਦੀ ਅਗੇ ਵੱਧ ਰਹੀ ਹੈ ਜਦੋ ਪੂਰਾ ਸੰਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਨਾਲ ਮਨਾ ਰਿਹਾ ਹੈ।ਪ੍ਰੋ. ਸੰਧੂ ਨੇ 16 ਅਗਸਤ, 2017 ਨੂੰ ਬਤੌਰ ਉਪ ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਵੱਲੋਂ ਯੂ.ਜੀ.ਸੀ. ਦੇ ਵਕਾਰੀ ਅਹੁਦੇ ਸਕੱਤਰ ਵਜੋਂ ਨਿਭਾਈ ਗਈਆਂ ਸੇਵਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਕਾਰ ਨੂੰ ਹੋਰ ਵੀ ਉੱਚਾ ਚੁੱਕਣ ਵਿਚ ਕੰਮ ਆਈਆਂ। ਯੂਨੀਵਰਸਿਟੀ ਦੀਆਂ ਬਹੁਪੱਖੀ ਪ੍ਰਾਪਤੀਆਂ ਵਾਲੇ ਇਸ ਵਰ੍ਹੇ `ਤੇ ਯੂਨੀਵਰਸਿਟੀ ਸਿੰਡੀਕੇਟ ਤੇ ਸੈਨੇਟ ਮੈਂਬਰਾਂ ਵੱਲੋਂ ਜਿਥੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ ਉਥੇ ਉਨ੍ਹਾਂ ਨੇ ਮੁੜ ਦੁਹਰਾਇਆ ਹੈ ਕਿ ਉਹ ਯੂਨੀਵਰਸਿਟੀ ਨੂੰ ਉਚੇਰੀ ਸਿਖਿਆ ਦੇ ਖੇਤਰ ਤੋਂ ਇਲਾਵਾ ਖੇਡਾਂ, ਸਭਿਆਚਾਰ ਅਤੇ ਖੋਜ ਦੇ ਖੇਤਰ ਵਿਚ ਵੀ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ਦਾ ਮਿਆਰ ਦਿਵਾਉਣ ਲਈ ਯਤਨਸ਼ੀਲ ਰਹਿਣਗੇ।

Leave a Reply

Your email address will not be published. Required fields are marked *

%d bloggers like this: