ਪਿਛਲੇ ਦਿਨੀ ਹੋਈ ਬਾਰਿਸ਼ ਕਾਰਨ ਗਰੀਬ ਵਿਅਕਤੀ ਦਾ ਡਿੱਗਿਆ ਮਕਾਨ

ss1

ਪਿਛਲੇ ਦਿਨੀ ਹੋਈ ਬਾਰਿਸ਼ ਕਾਰਨ ਗਰੀਬ ਵਿਅਕਤੀ ਦਾ ਡਿੱਗਿਆ ਮਕਾਨ
ਬਾਰਿਸ਼ ਤੇ ਝੱਖੜ ਹਰ ਸਾਲ ਹਜਾਰਾਂ ਪਰਿਵਾਰਾਂ ਦੇ ਰੈਣ ਬਸੇਰੇ ਢਹਿ ਢੇਰੀ ਕਰ ਦਿੰਦਾ ਹੈ

15-1

ਦਿੜ੍ਹਬਾ ਮੰਡੀ,14 ਜੁਲਾਈ (ਰਣ ਸਿੰਘ ਚੱਠਾ )-ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਕਾਰਨ ਨੇੜਲੇ ਪਿੰਡ ਚੱਠਾ ਨੰਨਹੇੜਾ ਦੇ ਅਤੀ ਗਰੀਬ ਨਵਾਬ ਖਾਂ ਸਪੁੱਤਰ ਬਾਬੂ ਖਾਂ ਦਾ ਮਕਾਨ ਡਿੱਗ ਪਿਆ। ਜਿਸ ਕਾਰਨ ਘਰੇਲੂ ਸਮਾਨ ਵੀ ਟੁੱਟ ਗਿਆ। ਇਸ ਗਰੀਬ ਪਰਿਵਾਰ ਦੇ ਕਮਰੇ ਤੇ ਬਰਾਡੇਂ ਦੀ ਛੱਤ ਡਿੱਗ ਪਈ ਅਤੇ ਚਾਰਦੀਵਾਰੀ ਦੀ ਕੰਧ ਵੀ ਢਹਿ ਢੇਰੀ ਹੋ ਚੁੱਕੀ ਹੈ।ਨਵਾਬ ਖਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਪਤਨੀ ਦੀ ਕੁੱਝ ਸਮਾਂ ਪਹਿਲਾਂ ਕਰੰਟ ਲੱਗਣ ਕਾਰਨ ਮੋਤ ਹੋ ਚੁੱਕੀ ਹੈ ਅਤੇ ਘਰ ਵਿੱਚ ਇਕੱਲਾ ਹੀ ਰਹਿੰਦਾਂ ਹੈ ਅਤੇ ਰੋਟੀ ਤੋਂ ਵੀ ਲਚਾਰ ਹੈ।ਨਵਾਬ ਖਾਂ ਨੇ ਸਰਕਾਰ ਤੇ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਕਿ ਉਹ ਗੁਜਾਰੇ ਜੋਗਾ ਮਕਾਨ ਬਣਾ ਸਕੇ।

Share Button

Leave a Reply

Your email address will not be published. Required fields are marked *