ਪਿਛਲੇ ਕਈ ਦਿਨਾਂ ਤੋ ਇੰਟਰਨੈਟ ਤੇ ਲੈਂਡਲਾਇਨ ਦੀਆਂ ਸੇਵਾਵਾਂ ਬੰਦ ਹੋਣ ਕਾਰਨ ਇਲਾਕਾਵਾਸੀ ਪ੍ਰੇਸ਼ਾਨ

ss1

ਪਿਛਲੇ ਕਈ ਦਿਨਾਂ ਤੋ ਇੰਟਰਨੈਟ ਤੇ ਲੈਂਡਲਾਇਨ ਦੀਆਂ ਸੇਵਾਵਾਂ ਬੰਦ ਹੋਣ ਕਾਰਨ ਇਲਾਕਾਵਾਸੀ ਪ੍ਰੇਸ਼ਾਨ
ਸਾਰਾ ਸਿਸਟਮ ਚੈਕ ਕਰਵਾਉੇਣ ਤੋਂ ਬਾਅਦ ਸਾਰੀ ਸਮੱਸਿਆ ਦਾ ਜਲਦ ਹੀ ਹੱਲ ਕੀਤਾ ਜਾਵੇਗਾ-: ਡੀ ਜੀ ਐਮ

26-25
ਸ਼੍ਰੀ ਅਨੰਦਪੁਰ ਸਾਹਿਬ, 26 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਬੀ ਐਸ ਐਨ ਐਲ ਕੰਪਨੀ ਵਲੋਂ ਭਾਂਵੇ ਆਪਣੇ ਗ੍ਰਾਹਕ ਵਧਾਉਣ ਲਈ ਨਿਤ ਨਵੀਆਂ ਸਕੀਮਾਂ ਦਿਤੀਆਂ ਜਾ ਰਹੀਆਂ ਹਨ ਪਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਿਤੀ ਜਾ ਰਹੀ ਸਰਵਿਸ ਏਨੀ ਘਟੀਆ ਹੈ ਕਿ ਲੋਕ ਆਪਣੇ ਬੀ ਐਸ ਐਨ ਐਲ ਦੇ ਕੁਨੈਕਸ਼ਨ ਕਟਾਉਣ ਵਿਚ ਹੀ ਭਲਾਈ ਸਮਝ ਰਹੇ ਹਨ। ਇਸ ਬਾਰੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਲਗਭੱਗ 15 ਕੁ ਦਿਨਾਂ ਤੋ ਨਾ ਤਾਂ ਇੰਟਰਨੈਟ ਸੇਵਾ ਸਹੀ ਤਰੀਕੇ ਨਾਲ ਚਲ ਰਹੀ ਹੇੈ ਤੇ ਨਾ ਹੀ ਮੋਬਾਇਲ ਦੀ ਪੂਰੀ ਰੇਂਜ ਆ ਰਹੀ ਹੈ ਇਸਤੋਂ ਇਲਾਵਾ ਲੈਂਡਲਾਇਨ ਫੋਨ ਵੀ ਡੈੱਡ ਹੋਏ ਪਏ ਹਨ। ਉਨਾਂ ਕਿਹਾ ਕਿ ਸਾਡੇ ਮੋਬਾਇਲ ਖਿਲੋਣੇ ਬਣ ਕੇ ਰਹਿ ਗਏ ਹਨ ਤੇ ਇੰਟਰਨੈਟ ਤੇ ਕਿਸੇ ਵੀ ਤਰਾਂ ਦੇ ਕੰਮ ਨਹੀ ਹੋ ਰਹੇ। ਉਨਾਂ ਕਿਹਾ ਕਿ ਅਸੀ ਬੀ ਐਸ ਐਨ ਐਲ ਤੋ ਰੱਜ ਕੇ ਖੱਜਲ ਖੁਆਰ ਹੋ ਰਹੇ ਹਾਂ ਤੇ ਹੁਣ ਕਿਸੇ ਹੋਰ ਕੰਪਨੀ ਦੇ ਇੰਟਰਨੈਟ ਕੁਨੈਕਸ਼ਨ ਲੈਣ ਬਾਰੇ ਸੋਚ ਰਹੇ ਹਾਂ। ਉਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਬਿਲ ਭਰਨ ਵਿਚ ਦੇਰੀ ਹੋ ਜਾਏ ਤਾਂ ਕੰਪਨੀ ਵਲੋਂ ਇੰਟਰਨੈਟ ਸੇਵਾ ਤੁਰੰਤ ਬੰਦ ਕਰ ਦਿਤੀ ਜਾਂਦੀ ਹੈ ਪਰ ਹੁਣ ਪਿਛਲੇ ਲਗਭੱਗ 15 ਦਿਨਾਂ ਤੋ ਇੰਟਰਨੈਟ ਸੇਵਾ ਬੰਦ ਹੋਈ ਪਈ ਹੈ ਤਾਂ ਇਸਦਾ ਨੁਕਸਾਨ ਵੀ ਗਾ੍ਰਹਕਾਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਵਿਭਾਗ ਵਲੋਂ ਬਿਲ ਵੀ ਪੂਰਾ ਲਿਆ ਜਾ ਰਿਹਾ ਹੈ। ਜੋ ਕਿ ਆਮ ਆਦਮੀ ਨਾਲ ਧੱਕਾ ਹੈ। ਦੂਸਰੇ ਪਾਸੇ ਗੰਗੂਵਾਲ ਸਮੇਤ ਹੋਰ ਪਿੰਡਾਂ ਵਿਚ ਵੀ ਪਿਛਲੇ 2 ਹਫਤਿਆਂ ਤੋ ਲੈਂਡਲਾਇਨ ਤੇ ਇੰਟਰਨੈਟ ਸੇਵਾ ਠੱਪ ਹੋ ਕੇ ਰਹਿ ਗਈ ਹੈ। ਜਿਸ ਨਾਲ ਲੋਕਾਂ ਵਿਚ ਰੋਸ ਦੀ ਭਾਵਨਾ ਫੇੈਲ ਰਹੀ ਹੈ।

ਕੀ ਕਹਿਣਾ ਹੈ ਇਸ ਬਾਰੇ ਡੀ ਜੀ ਐਮ ਰਾਮ ਨਾਥ ਦਾ??
ਇਸ ਬਾਰੇ ਡੀ ਜੀ ਐਮ ਰਾਮ ਨਾਥ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਮੈਂ ਪਿਛਲੇ ਕੁਝ ਦਿਨਾਂ ਤੋ ਬਾਹਰ ਗਿਆ ਹੋਇਆ ਸੀ ਤੇ ਹੁਣੇ ਹੀ ਆਇਆਂ ਹਾਂ। ਮੈਨੂੰ ਇਸ ਗੱਲ ਦਾ ਪਤਾ ਨਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿਚ ਏਨੀ ਜਿਆਦਾ ਮਾੜੀ ਹਾਲਤ ਚਲ ਰਹੀ ਹੈ। ਉਨਾਂ ਕਿਹਾ ਕਿ ਉਹ ਸਾਰਾ ਸਿਸਟਮ ਚੈਕ ਕਰਵਾਉੇਣਗੇ ਤੇ ਸਾਰੀ ਸਮੱਸਿਆ ਦਾ ਜਲਦ ਹੀ ਹੱਲ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *