ਪਿਛਲੇ ਇਕ ਸਾਲ ਤੋ ਸ਼੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਬੜੀ ਸਰਕਾਰ ਵਿਖੇ ਰਹਿ ਰਿਹਾ ਵਿਆਹੁਤਾ ਜੋੜਾ ਗਾਇਬ

ਪਿਛਲੇ ਇਕ ਸਾਲ ਤੋ ਸ਼੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਬੜੀ ਸਰਕਾਰ ਵਿਖੇ ਰਹਿ ਰਿਹਾ ਵਿਆਹੁਤਾ ਜੋੜਾ ਗਾਇਬ
ਮੁਹੱਲਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੋਲ, ਪ੍ਰਸ਼ਾਸ਼ਨ ਕੋਲ ਪੁੱਜਾ ਮਾਮਲਾ
ਡੀ ਐਸ ਪੀ ਅਤੇ ਐਸ ਡੀ ਐਮ ਨੇ ਮਾਮਲੇ ਨੂੰ ਜਲਦ ਸੁਲਝਾਉਣ ਦਾ ਦਿੱਤਾ ਭਰੌਸਾ

ਸ੍ਰੀ ਅਨੰਦਪੁਰ ਸਾਹਿਬ, 6 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਬੜੀ ਸਰਕਾਰ ਨੇੜੇ ਕਿਸਾਨ ਹਵੇਲੀ ਵਿਖੇ ਪਿਛਲੇ ਕਾਫੀ ਸਮੇ ਤੋ ਇਕ ਵਿਆਹੁਤਾ ਜੋੜਾ ਰਹਿ ਰਿਹਾ ਸੀ ਕਿ 17 ਅਪ੍ਰੈਲ 2016 ਨੂੰ ਦੋ ਵਿਅਕਤੀ ਉਨਾਂ ਦੇ ਘਰ ਆਏ ਤੇ ਉਨਾਂ ਨੂੰ ਨਾਲ ਲੈ ਗਏ। ਉਸ ਦਿਨ ਤੋ ਬਾਅਦ ਅੱਜ ਤੱਕ ਉਨਾਂ ਬਾਰੇ ਕੁਝ ਵੀ ਪਤਾ ਨਾ ਲਗ ਸਕਿਆ। ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ 50-55 ਸਾਲ ਦੀ ਉਮਰ ਦਾ ਇਹ ਜੋੜਾ ਪਹਿਲਾਂ ਇਕ ਸਥਾਨਕ ਹੋਟਲ ਵਿਚ ਰਹਿ ਰਿਹਾ ਸੀ ਤੇ ਉਥੇ ਕੁਝ ਸਮਾ ਰਹਿਣ ਤੋ ਬਾਅਦ ਉਕਤ ਜੋੜੇ ਨੇ ਮੁਹੱਲਾ ਬੜੀ ਸਰਕਾਰ ਵਿਖੇ ਦੋ ਮੰਜਿਲਾ ਮਕਾਨ ਮੁਲ ਲਿਆ ਤੇ ਉਥੇ ਰਹਿਣ ਲਗ ਪਏ। ਉਹ ਆਪਣੇ ਆਪ ਨੂੰ ਨਿਊਜ਼ੀਲੈਂਡ ਤੋ ਆਏ ਦਸਦੇ ਸਨ ਤੇ ਆਪਣਾ ਲੜਕੇ ਦੇ ਵੀ ਨਿਊਜ਼ੀਲੈਂਡ ਰਹਿਣ ਬਾਰੇ ਕਹਿੰਦੇ ਸਨ। ਆਸ ਪਾਸ ਤੋ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਔਰਤ ਘਰ ਵਿਚ ਟਿਊਸ਼ਨ ਪੜਾਉਂਦੀ ਸੀ ਤੇ ਉਸ ਦਾ ਪਤੀ, ਜੋ ਸਿਰੋ ਮੋਨਾ ਸੀ, ਬਜਾਰ ਵਿਚ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਸੀ। ਕਰੀਬ ਇਕ ਸਾਲ ਪਹਿਲਾਂ ਦੇ ਗਾਇਬ ਹੋਏ ਇਸ ਜੋੜੇ ਤੋ ਬਾਅਦ ਕਿਸੇ ਨੇ ਵੀ ਉਨਾਂ ਨੂੰ ਦੁਬਾਰਾ ਇਥੇ ਨਹੀ ਦੇਖਿਆ ਤੇ ਨਾ ਹੀ ਉਨਾਂ ਬਾਰੇ ਕੋਈ ਪਤਾ ਕਰਨ ਆਇਆ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜਦੋ ਦੋ ਵਿਅਕਤੀ ਉਨਾਂ ਨੂੰ ਆਪਣੇ ਨਾਲ ਲੈ ਗਏ ਤਾਂ ਉਹ ਪਾਏ ਹੋਏ ਕਪੜਿਆਂ ਨਾਲ ਹੀ ਚਲੇ ਗਏ, ਉਨਾਂ ਨਾ ਤਾਂ ਕਪੜੇ ਬਦਲੇ ਅਤੇ ਨਾ ਹੀ ਕੋਈ ਕਪੜਾ ਨਾਲ ਲੈ ਕੇ ਗਏ। ਇਥੋ ਤੱਕ ਕਿ ਘਰ ਦੀਆਂ ਬਾਰੀਆਂ ਖੁੱਲੀਆਂ ਹਨ ਤੇ ਕਮਰੇ ਦੇ ਅੰਦਰ ਮੇਜ ਤੇ ਇਕ ਮੋਬਾਇਲ ਪਿਆ ਹੈ ਤੇ ਦੋ ਗਲਾਸ ਚਾਹ ਵਾਲੇ ਪਏ ਹੋਏ ਹਨ, ਫਰਿਜ ਚਲ ਰਿਹਾ ਹੈ। ਜਦੋ ਕਿ ਬਾਹਰ ਗੇਟ ਤੇ ਤਾਲਾ ਲਗਿਆ ਹੋਇਆ ਹੈ। ਜਿੱਥੇ ਮੁਹੱਲਾ ਵਾਸੀ ਇਸ ਘਟਨਾ ਤੇ ਦਹਿਸ਼ਤ ਵਿਚ ਹਨ ਅਤੇ ਇਸ ਬਾਰੇ ਬਹੁਤੀ ਗੱਲ ਕਰਨ ਨੂੰ ਤਿਆਰ ਨਹੀ ਉਥੇ ਮੁਹੱਲਾ ਵਾਸੀ ਚਾਹੁੰਦੇ ਜਰੂਰ ਹਨ ਕਿ ਇਸ ਗੱਲ ਦਾ ਪਤਾ ਲਗਾਇਆ ਜਾਵੇ ਕਿ ਆਖਰ ਇਸ ਪਿਛੇ ਕੀ ਕਾਰਨ ਹੈ ਤੇ ਉਹ ਵਿਆਹੁਤਾ ਜੋੜਾ ਕਿੱਥੇ ਹੈ।

ਕੀ ਕਹਿਣਾ ਹੈ ਡੀ ਐਸ ਪੀ ਰਣਧੀਰ ਸਿੰਘ ਦਾ???
ਜਦੋ ਇਸ ਬਾਰੇ ਡੀ ਐਸ ਪੀ ਰਣਧੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਇਸ ਘਟਨਾ ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਪੁਲਿਸ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀ ਆਈ। ਉਨਾਂ ਕਿਹਾ ਹੁਣ ਪਤਾ ਲੱਗਣ ਤੇ ਅਸੀ ਪੂਰੀ ਪੜਤਾਲ ਕਰਾਂਗੇ ਤੇ ਇਸ ਘਟਨਾ ਬਾਰੇ ਪਤਾ ਲਗਾਇਆ ਜਾਵੇਗਾ। ਉਨਾਂ ਕਿਹਾ ਲੋੜ ਪੈਣ ਤੇ ਤਾਲਾ ਖੁਲਾ ਕੇ ਦੇਖਿਆ ਜਾਵੇਗਾ ਤੇ ਘਟਨਾ ਦੀ ਅਸਲੀਅਤ ਦਾ ਪਤਾ ਲਗਾਇਆ ਜਾਵੇਗਾ।

ਇਸ ਮਾਮਲੇ ਨੂੰ ਜਲਦ ਹੀ ਸੁਲਝਾਇਆ ਜਾਵੇਗਾ: ਐਸ ਡੀ ਐਮ
ਇਸ ਬਾਰੇ ਐਸ ਡੀ ਐਮ ਰਕੇਸ਼ ਗਰਗ ਨਾਲ ਗੱਲ ਕਰਨ ਤੇ ਉਨਾਂ ਕਿਹਾ ਇਸ ਸਬੰਧੀ ਕਿਸੇ ਤਰਾਂ ਦੀ ਕੋਈ ਸ਼ਿਕਾਇਤ ਨਹੀ ਆਈ ਪਰ ਹੁਣ ਪਤਾ ਲੱਗਣ ਤੇ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ। ਉਨਾਂ ਕਿਹਾ ਇਸ ਸਬੰਧੀ ਉਹ ਉਚ ਅਧਿਕਾਰੀਆਂ ਨਾਲ ਵੀ ਗੱਲ ਕਰਨਗੇ ਤੇ ਸਾਰਾ ਮਾਮਲਾ ਜਲਦ ਤੋ ਜਲਤ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: