ਪਿਉ ਪੁੱਤ ਦਾ ਰਿਸ਼ਤਾ ਹੋਇਆ ਸ਼ਰਮਸਾਰ

ss1

ਪਿਉ ਪੁੱਤ ਦਾ ਰਿਸ਼ਤਾ ਹੋਇਆ ਸ਼ਰਮਸਾਰ
ਪੁੱਤ ਨੇ ਮਾਮੇ ਨਾਲ ਮਿਲਕੇ ਪਿਉ ਤੇ ਕੀਤਾ ਜਾਨਲੇਵਾ ਹਮਲਾ, ਗੰਭੀਰ ਜਖਮੀ 
ਦੋਸ਼ੀਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ-: ਚੋਂਕੀ ਇੰਚਾਰਜ

3-octuber-hamlaਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ ( ਦਵਿੰਦਰਪਾਲ ਸਿੰਘ ): ਬੀਤੀ ਰਾਤ ਇੱਕ ਪੁੱਤ ਨੇ ਆਪਣੇ ਸਕੇ ਮਾਮੇ ਨਾਲ ਮਿਲਕੇ ਆਪਣੇ ਹੀ ਪਿਉ ਤੇ ਉਸਦੀ ਦੁਕਾਨ ਤੇ ਜਾ ਕੇ ਬੇਸਬਾਲਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਇਸ ਹਮਲੇ ਵਿੱਚ ਜਿੱਥੇ ਪਿਉ ਦੇ ਗੰਭੀਰ ਸੱਟਾਂ ਲੱਗੀਆਂ ਹਨ, ਉੱਥੇ ਹੀ ਦੁਕਾਨ ਤੇ ਕੰਮ ਕਰਦੇ ਲੜਕੇ ਨੂੰ ਵੀ ਹਮਲਾਵਰਾਂ ਨੇ ਬਹੁਤ ਬੁਰੀ ਤਰਾਂ ਕੁੱਟਿਆਂ । ਜਿਸ ਕਾਰਨ ਦੋਵਾਂ ਗੰਭੀਰ ਹਾਲਤ ਵਿੱਚ ਜਖਮੀ ਹੋਇਆਂ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਹਸਪਤਾਲ ਪਹੁੱਚੀ ਪੱਤਰਕਾਰਾਂ ਦੀ ਟੀਮ ਨੂੰ ਗੰਭੀਰ ਹਾਲਤ ਵਿੱਚ ਜਖਮੀ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਹ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਗੁ: ਕਿਲਾਂ ਅਨੰਦਗੜ ਸਾਹਿਬ ਮੁੱਖ ਸੜਕ ਤੇ ਫੋਟੋਆ, ਖਿਡਾਉਣਿਆਂ ਆਦਿ ਦੀ ਦੁਕਾਨ ਕਰਦਾ ਹੈ । ਉਨਾਂ ਦੱਸਿਆਂ ਕਿ ਉਸਦਾ ਪੁੱਤਰ ਜਿਸਨੂੰ ਉਹ ਉਸਦੀਆਂ ਮਾੜੀਆਂ ਹਰਕਤਾਂ ਕਾਰਨ ਪਿਛਲੇ ਕਾਫੀ ਸਮੇਂ ਤੋਂ ਬੁਲਾਉਂਦਾ ਵੀ ਨਹੀਂ ਹੈ, ਬੀਤੀ ਰਾਤ 9 ਵਜੇ ਦੇ ਕਰੀਬ ਆਪਣੇ ਮਾਮੇ ਨਾਲ ਬੇਸਬਾਲਾਂ ਨਾਲ ਲੈੱਸ ਹੋਕੇ ਸ਼ਰਾਬੀ ਹਾਲਤ ਵਿੱਚ ਆਇਆਂ ਅਤੇ ਆਉਂਦੇ ਹੀ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨਾਂ ਦੱਸਿਆਂ ਕਿ ਮੇਰੀ ਦੁਕਾਨ ਤੇ ਕੰਮ ਕਰਦੇ ਲੜਕੇ ਭਪਿੰਦਰ ਸਿੰਘ ਨੇ ਜਦੋਂ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਭੁਪਿੰਦਰ ਸਿੰਘ ਨੂੰ ਵੀ ਬੁਰੀ ਤਰਾਂ ਕੁੱਟਿਆਂ । ਉਨਾਂ ਦੱਸਿਆਂ ਕਿ ਇਸ ਹਮਲੇ ਦੋਰਾਨ ਹਮਲਾਵਰਾਂ ਨੇ ਜਿੱਥੇ ਮੇਰੀ ਦੁਕਾਨ ਦੀ ਭੰਨਤੋੜ ਕੀਤੀ, ਗੁਰੂ ਸਾਹਿਬ ਅਤੇ ਗੁ: ਸਾਹਿਬਾਨ ਦੀਆਂ ਫੋਟੋਆਂ ਨੂੰ ਪੈਰਾਂ ਥੱਲੇ ਰੋਲਿਆਂ ਉੱਥੇ ਹੀ ਉਨਾਂ ਨੇ ਮੇਰੇ ਸਿਰ ਵਿੱਚ ਬੇਸਬਾਲ ਮਾਰਿਆ, ਜਿਸ ਕਾਰਨ ਮੈਂ ਖੁਨ ਨਾਲ ਲੱਥਪਾਥ ਹੋਕੇ ਥੱਲੇ ਗਿਰ ਗਿਆ ਅਤੇ ਉਕਤ ਹਮਲਾਵਰ ਉੱਥੋਂ ਭੱਜ ਗਏ । ਉਨਾਂ ਦੱਸਿਆਂ ਕਿ ਮੇਰੀ ਪਤਨੀ ਅਤੇ ਗੁਆਂਢੀ ਦੁਕਾਨਦਾਰਾਂ ਨੇ ਸਾਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਮੇਰੇ ਸਿਰ ਵਿੱਚ ਟਾਂਕੇ ਲਗਾਏ ਗਏ। ਉਨਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ । ਇਸ ਬਾਰੇ ਗੱਲ ਕਰਦਿਆਂ ਚੋਂਕੀ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਤਫਸ਼ੀਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।

 

Share Button

Leave a Reply

Your email address will not be published. Required fields are marked *