Sun. Oct 20th, 2019

ਪਿਆਜ਼ ਸਸਤਾ ਕਰਨ ਲਈ ਕੇਂਦਰ ਸਰਕਾਰ ਨੇ ਚੁੱਕੇ ਕਦਮ

ਪਿਆਜ਼ ਸਸਤਾ ਕਰਨ ਲਈ ਕੇਂਦਰ ਸਰਕਾਰ ਨੇ ਚੁੱਕੇ ਕਦਮ

ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਲਿਆਉਣ ਤੇ ਉਨ੍ਹਾਂ ਦੀ ਬਰਾਮਦ ਉੱਤੇ ਰੋਕ ਲਾਉਣ ਲਈ ਸ਼ੁੱਕਰਵਾਰ ਨੂੰ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਬਰਾਮਦ ਕੀਤੇ ਜਾਣ ਵਾਲੇ (ਵਿਦੇਸ਼ਾਂ ਨੂੰ ਭੇਜੇ ਜਾਣ ਵਾਲੇ) ਪਿਆਜ਼ ਦੀ ਘੱਟੋ–ਘੱਟ ਕੀਮਤ 850 ਡਾਲਰ (ਅੱਜ ਦੀ ਕੀਮਤ ਮੁਤਾਬਕ 60,376 ਰੁਪਏ) ਪ੍ਰਤੀ ਟਨ ਤੈਅ ਕਰ ਦਿੱਤੀ ਹੈ। ਹੁਣ ਇਸ ਕੀਮਤ ਤੋਂ ਘੱਟ ਉੱਤੇ ਪਿਆਜ਼ ਬਰਾਮਦ ਕੀਤਾ ਹੀ ਨਹੀਂ ਜਾ ਸਕੇਗਾ।

ਪਿਛਲੇ ਕੁਝ ਮਹੀਨਿਆਂ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪਿਆਜ਼ ਦੀਆਂ ਕੀਮਤਾਂ 20 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 50 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੋ ਗਈਆਂ ਸਨ।

ਵਿਦੇਸ਼ ਵਪਾਰ ਡਾਇਰੈਕਟੋਰੇਟ ਨੇ ਇੱਕ ਨੋਟੀਫ਼ਿਕੇਸ਼ਨ ਵਿੱਚ ਕਿਹਾ ਹੈ ਕਿ ਇਸ ਹੁਕਮ ਤੋਂ ਬਾਅਦ ਹਰ ਕਿਸਮ ਦੇ ਪਿਆਜ਼ ਦੀ ਘੱਟੋ–ਘੱਟ ਬਰਾਮਦ ਕੀਮਤ 850 ਡਾਲਰ ਪ੍ਰਤੀ ਮੀਟ੍ਰਿਕ ਟਨ ਹੋ ਜਾਵੇਗੀ। ਮਹਾਰਾਸ਼ਟਰ ਤੇ ਕਰਨਾਟਕ ਜਿਹੇ ਪਿਆਜ਼ ਦੇ ਵੱਡੇ ਉਤਪਾਦਕ ਸੁਬਿਆਂ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਕਾਰਨ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਜਮ੍ਹਾਖੋਰਾਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਚੇਤਾਵਨੀ ਵੀ ਦਿੱਤੀ ਸੀ।

Leave a Reply

Your email address will not be published. Required fields are marked *

%d bloggers like this: