ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਨੇ ਕਿਸਾਨਾਂ ਦੇ ਕੱਢੇ ਹੰਝੂ

ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਨੇ ਕਿਸਾਨਾਂ ਦੇ ਕੱਢੇ ਹੰਝੂ

ਜਲੰਧਰ : ਪਿਆਜ਼ ਬਿਨ੍ਹਾ ਹਰ ਇਕ ਸਬਜ਼ੀ ਅਧੂਰੀ ਹੈ। ਪਿਆਜ਼ ਹਰ ਇੱਕ ਸਬਜ਼ੀ ਦਾ ਸਵਾਦ ਵਧਾਉਂਦਾ ਹੈ।ਪਰ ਇਸ ਵਾਰ ਅਫ਼ਗ਼ਾਨਿਸਥਾਨ ਤੋਂ ਪਿਆਜ਼ ਦੀ ਭਾਰੀ ਮਾਤਰਾ ਦੇ ਆਉਣ ਨਾਲ ਪਿਆਜ਼ ਨੇ ਕਿਸਾਨਾਂ ਦੇ ਹੰਝੂ ਕੱਢ ਦਿੱਤੇ ਹਨ। ਕਿਸਾਨਾਂ ਨੂੰ ਆਪਣੀ ਫਸਲ ‘ਤੇ ਹੋਣ ਵਾਲੇ ਖਰਚ ਦਾ ਪੂਰਾ ਭੁਗਤਾਨ ਨਹੀਂ ਮਿਲ ਰਿਹਾ ਹੈ।

ਜਿਸ ਕਰਕੇ ਉਹ ਅਗਲੀ ਵਾਰ ਪਿਆਜ਼ ਦੀ ਫਸਲ ਬੀਜਣ ਤੋਂ ਤੌਬਾ ਕਰਨ ਦਾ ਮਨ ਬਣਾ ਰਹੇ ਹਨ। ਥੋਕ ਬਾਜ਼ਾਰ ਵਿੱਚ ਕੀਮਤਾਂ ਦੀ ਗਿਰਾਵਟ ਦਾ ਮੁਨਾਫ਼ਾ ਰਿਟੇਲਰਾ ਨੂੰ ਨਹੀਂ ਮਿਲ ਰਿਹਾ ਹੈ। ਕਾਰਨ, ਰਿਟੇਲਰ ਪੂਲ ਕਰਕੇ ਪਿਆਜ ਦੀ ਵਿਕਰੀ ਕਰ ਰਹੇ ਹਨ। ਸਤੰਬਰ-ਅਕਤੂਬਰ ‘ਚ ਪਿਆਜ ਦਾ ਸਟਾਕ ਦੀ ਕਮੀ ਦੇ ਚਲਦਿਆਂ ਅਫਗਾਨਿਸਤਾਨ ਤੋਂ ਪਿਆਜ਼ ਮੰਗਵਾਇਆ ਗਿਆ ਸੀ।

ਇਸਦੇ ਨਾਲ ਹੀ ਥੋਕ ਵਿੱਚ 16 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਪਿਆਜ ਦੀਆਂ ਕੀਮਤਾਂ ਡਿੱਗ ਕੇ 12 ਰੁਪਏ ਰਹਿ ਗਈਆਂ ਸੀ। ਉੱਧਰ , ਨਵੰਬਰ ਵਿੱਚ ਰਾਜਸਥਾਨ ‘ਚ ਪਿਆਜ ਦੀ ਬੰਪਰ ਫਸਲ ਤੋਂ ਬਾਅਦ ਕੀਮਤਾਂ ‘ਚ ਗਿਰਾਵਟ ਤੋਂ ਬਾਅਦ ਮੁੱਲ 10 ਰੁਪਏ ਪ੍ਰਤੀ ਕਿੱਲੋ ਤੋਂ ਵੀ ਹੇਠਾਂ ਚਲੇ ਗਏ ਹਨ। ਦੂਜੇ ਪਾਸੇ ਸਬਜ਼ੀ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ। ਪਿਆਜ਼ ਦਾ ਮੁੱਲ 8 ਤੋਂ 10 ਰੁਪਏ ਕਿੱਲੋ ਰਹੀ ਗਿਆ ਹੈ।

ਭਾਵੇ ਪਿਆਜ਼ ਦੀਆਂ ਕੀਮਤਾ ‘ਚ ਭਾਰੀ ਗਿਰਾਵਟ ਆ ਗਈ ਹੈ ਪਰ ਫਿਰ ਵੀ ਇਸ ਦੇ ਰਿਟੇਲ ਦੀਆਂ ਕੀਮਤਾਂ ਓਥੇ ਹੀ ਹਨ। ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆਉਣ ਨਾਲ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਇਸ ‘ਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਵੀ ਪਿਆਜ਼ ਦੀ ਘੱਟੋ ਘੱਟ ਸਮਰਥਨ ਮੁੱਲ ਐਲਾਨ ਨਹੀਂ ਕੀਤਾ।

ਜਿਸ ਦੇ ਚਲਦਿਆਂ ਵਪਾਰੀ ਮਨ ਮਰਜ਼ੀ ਦੀਆਂ ਕੀਮਤਾਂ ਲਗਾਉਂਦੇ ਹਨ ।ਉਹਨਾਂ ਦਾ ਕਹਿਣਾ ਹੈ ਕਿ ਪਿਆਜ਼ ਦੀ ਵੱਡੀ ਮਾਤਰਾ ਦੇ ਚਲਦਿਆਂ ਸਸਤੇ ‘ਚ ਪਿਆਜ਼ ਖਰੀਦਿਆ ਜਾ ਰਿਹਾ ਹੈ ।ਜਦੋਂ ਕਿ ਰਿਟੇਲ ‘ਚ ਕੀਮਤਾਂ ਨਾ ਡਿੱਗਣ ਦਿੱਤੇ ਜਾ ਰਹੇ ਹਨ ।

Share Button

Leave a Reply

Your email address will not be published. Required fields are marked *

%d bloggers like this: