Wed. Apr 24th, 2019

ਪਿਆਰ ਦੀ ਸੱਚੀ ਕਹਾਣੀ ਨੂੰ ਪਰਦੇ ਪੇਸ਼ ਕਰੇਗੀ `ਜੱਸੀ ਸਿੱਧੂ ਤੇ ਮਿੱਠੂ ਬਾਇਓਪਿਕ’

ਪਿਆਰ ਦੀ ਸੱਚੀ ਕਹਾਣੀ ਨੂੰ ਪਰਦੇ ਪੇਸ਼ ਕਰੇਗੀ `ਜੱਸੀ ਸਿੱਧੂ ਤੇ ਮਿੱਠੂ ਬਾਇਓਪਿਕ’
ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 25 ਅਕਤੂਬਰ 2019 ਨੂੰ ਹੋਵੇਗੀ ਰਿਲੀਜ਼

ਦਿਨੋ ਦਿਨ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਘਾਣ, ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ ਹੋ ਰਹੇ ਕਤਲ ਵੱਧ ਰਹੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਨੇ ਆਮ ਆਦਮੀ ਨੂੰ ਹੈਵਾਨ ਬਣਾ ਦਿੱਤਾ ਹੈ।ਸਾਡਾ ਸਿਨਮਾ ਮੁੱਢ ਤੋਂ ਹੀ ਅਜਿਹੇ ਸਮਾਜਿਕ ਮੁੱਦਿਆਂ ਅਧਾਰਤ ਫਿਲਮਾਂ ਦਾ ਨਿਰਮਾਣ ਕਰਦਾ ਰਿਹਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਵਿਚਲੇ ਸੱਚ ਨੂੰ ਪਰਦੇ ਤੇ ਵਿਖਾ ਕੇ ਲੋਕਾਂ ਨੂੰ ਕੋਈ ਚੰਗਾ ਸੁਨੇਹਾ ਦਿੱਤਾ ਜਾ ਸਕੇ। ਇੰਨੀ ਦਿਨੀ ਪੰਜਾਬ ਅਨੇਕਾਂ ਮੁੱਦਿਆਂ ਨਾਲ ਚਰਚਾ ਦੇ ਦੌਰ ਵਿੱਚ ਹੈ। ਰਾਜਨੀਤਿਕ ਧਾਰਮਿਕ ਤੇ ਸਮਾਜਿਕ ਅਨੇਕਾਂ ਮੁੱਦਿਆਂ `ਚ ਇੱਕ ਮੁੱਦਾ ਪਿਆਰ-ਵਿਆਰ ਅਧਾਰਤ ਕਤਲ ਹੋਈ ਜੱਸੀ ਸਿੱਧੂ ਦਾ ਪੂਰੀ ਤਰਾਂ ਗਰਮਾਇਆ ਰਿਹਾ ਹੈ ਜਿਸਦੇ ਪਤੀ ਸੁਖਵਿੰਦਰ ਮਿੱਠੂ ਨੇ ਇਨਸਾਫ ਦੀ ਲੰਬੀ ਲੜਾਈ ਲੜੀ ਅਤੇ ਅਠਾਰਾਂ ਸਾਲਾਂ ਦੇ ਲੰਬੇ ਸਘੰਰਸ਼ ਤੋਂ ਬਾਅਦ ਉਨਾਂ ਦੇ ਪਿਆਰ ਦੀ ਜਿੱਤ ਹੋਈ ਅਤੇ ਉਹ ਆਪਣੀ ਮਰਹੂਮ ਪਤਨੀ ਤੇ ਆਪਣੇ ਪਿਆਰ ਦੇ ਕਾਤਲਾਂ ਨੂੰ ਸ਼ਜਾ ਦਵਾਉਣ ਵਿੱਚ ਸਫਲ ਹੋਏ।

ਜੱਸੀ ਸਿੱਧੂ ਤੇ ਸੁਖਵਿੰਦਰ ਮਿੱਠੂ ਦੀ ਪਿਆਰ ਦੀ ਅਸਲ ਕਹਾਣੀ ਤੇ ਅਧਾਰਤ ਨਾਮੀ ਬੈਨਰ `ਡਰੀਮ ਰਿਆਲਟੀ ਮੂਵੀਜ਼` ਵਲੋਂ ਇੱਕ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ 1997 ਦੇ ਦੌਰ ਵਿਚਲੇ ਹਾਲਾਤਾਂ ਦੀ ਤਰਜਾਮਾਨੀ ਕਰਦੀ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਸੋਚ, ਇਛਾਵਾਂ ਤੇ ਮਾਨਸਿਕਤਾਂ ਦੀ ਸ਼ਿਕਾਰ ਹੋਈਆਂ ਮਨੁੱਖੀ ਕਦਰਾਂ ਕੀਮਤਾਂ ਦੀ ਕਹਾਣੀ ਹੋਵੇਗੀ।ਨਿਰਮਾਤਾ ਰਵਨੀਤ ਕੌਰ ਚਹਿਲ ਤੇ ਰਾਜੇਸ਼ ਕੁਮਾਰ ਅਰੋੜਾ ਵਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਸੁਖਵਿੰਦਰ ਮਿੱਠੂ ਦਾ ਕਿਰਦਾਰ ਅੱਜ ਦਾ ਸੁਪਰਸਟਾਰ ਦੇਵ ਖਰੌੜ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਨਿਰਦੇਸ਼ਕ ਮਨਦੀਪ ਬੈਨੀਪਾਲ ਵਲੋਂ ਡਾਇਰੈਕਟ ਕੀਤਾ ਜਾਵੇਗਾ ਜੋ ਕਿ 25 ਅਗਸਤ 2019 ਨੂੰ ਸਿਨੇਮਾਘਰਾਂ `ਚ ਦਸਤਕ ਦੇਵੇਗੀ। ਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ਿਲਮ ਨਿਰਮਾਤਾ ਟੀਮ ਰਵਨੀਤ ਕੌਰ ਚਾਹਲ ਤੇ ਰਾਜੇਸ਼ ਕੁਮਾਰ ਅਰੌੜਾ ਨੇ ਦੱਸਿਆ ਕਿ ਅਸੀਂ ਸੁਖਵਿੰਦਰ ਮਿੱਠੂ ਦੇ ਧੰਨਵਾਦੀ ਹਾਂ ਜਿਨਾਂ ਨੇ ਆਪਣੀ ਜਿੰਦਗੀ ਅਧਾਰਤ ਕਹਾਣੀ ਨੂੰ ਪਰਦੇ ਤੇ ਵਿਖਾਉਣ ਦੀ ਇਜਾਜਤ ਦਿੱਤੀ ਹੈ। ਇਹ ਫ਼ਿਲਮ ਪਿਆਰ ਮੁੱਹਬਤ ਦੇ ਰਿਸ਼ਤਿਆਂ ਦੀ ਅਹਿਮੀਅਤ ਤੇ ਇਨਸਾਫ ਲਈ ਲੜਾਈ ਵਾਲੇ ਇੱਕ ਸੱਚੇ ਪ੍ਰੇਮੀ ਦੀ ਦਾਸਤਾਨ ਪੰਜਾਬੀ ਸਿਨੇਮਾ ਲਈ ਯਾਦਗਾਰ ਫਿਲਮ ਸਾਬਿਤ ਹੋਵੇਗੀ।ਉਨਾਂ ਅੱਗੇ ਦੱਸਿਆ ਕਿ ਇਸ ਫਿਲਮ ਦਾ ਪੇਪਰ ਵਰਕ ਚੱਲ ਰਿਹਾ ਹੈ ਸਟਾਰਕਾਸਟਿੰਗ ਦੀ ਚੋਣ ਹੋ ਚੁੱਕੀ ਹੈ ਜਿਸ ਬਾਰੇ ਬਹੁਤ ਜਲਦ ਐਲਾਨ ਹੋਵੇਗਾ ਅਤੇ ਬਹੁਤ ਜਲਦ ਫਿਲਮ ਦੀ ਸੂਟਿੰਗ ਸ਼ੁਰੂ ਕੀਤੀ ਜਾ ਰਹੀ ਹੈ।

ਹਰਜਿੰਦਰ ਸਿੰਘ
94638 28000

Share Button

Leave a Reply

Your email address will not be published. Required fields are marked *

%d bloggers like this: