Wed. Apr 24th, 2019

ਪਾਸਪੋਰਟ ਦਫਤਰਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਜ਼ਾਰਾਂ ਪੰਜਾਬੀ ਮੇਰੇ ਸੰਪਰਕ ‘ਚ : ਬੈਂਸ

ਪਾਸਪੋਰਟ ਦਫਤਰਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਜ਼ਾਰਾਂ ਪੰਜਾਬੀ ਮੇਰੇ ਸੰਪਰਕ ‘ਚ : ਬੈਂਸ

ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਬੀਤੇ ਦਿਨ ਪਾਸਪੋਰਟ ਦਫਤਰ ‘ਚ ਏਜੰਟਾਂ ਵੱਲੋਂ ਫੈਲਾਈ ਜਾ ਰਹੀ ਰਿਸ਼ਵਤਖੋਰੀ ਵਿਰੁੱਧ ਕੀਤੀ ਛਾਪਾਮਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਚ ਫੈਲਣ ਤੋਂ ਬਾਅਦ ਇਕ ਨਵਾਂ ਰਿਕਾਰਡ ਸਥਾਪਤ ਕਰ ਦਿੱਤਾ ਹੈ।
ਫੇਸਬੁੱਕ, ਵਟਸਐਪ ਅਤੇ ਟਵਿਟ ‘ਤੇ ਫੈਲੀ ਇਸ ਵੀਡੀਓ ‘ਤੇ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਪ੍ਰਤੀਕਿਰਿਆਂ ਜ਼ਾਹਿਰ ਕਰ ਚੁੱਕੇ ਹਨ ਜਦਕਿ 70 ਹਜ਼ਾਰ ਲੋਕਾਂ ਨੇ ਇਸ ਵੀਡੀਓ ‘ਤੇ ਕਾਮੈਂਟ ਕਰਕੇ ਪਾਸਪੋਰਟ ਕੇਂਦਰ ਖਿਲਾਫ ਗੁੱਸਾ ਪ੍ਰਗਟ ਕੀਤਾ ਅਤੇ ਤਕਰੀਬਨ 50 ਹਜ਼ਾਰ ਦੇ ਕਰੀਬ ਮੀਡੀਆ ਯੂਜ਼ਰਾਂ ਨੇ ਇਸ ਲਾਇਵ ਐਕਸ਼ਨ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵਿਦੇਸ਼ਾਂ ‘ਚ ਰਹਿਣ ਵਾਲੇ ਪੰਜਾਬੀ ਜੋ ਇਸ ਠੱਗੀ ਦਾ ਸ਼ਿਕਾਰ ਹਨ, ਆਪ ਵਿਧਾਇਕ ਬੈਂਸ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਵਿਧਾਇਕ ਬੈਂਸ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ, ਉਹ ਉਨ੍ਹਾਂ ਸਾਰੇ ਲੋਕਾਂ ਦੇ ਪੈਸੇ ਵਾਪਿਸ ਕਰਵਾਉਗੇਂ ਅਤੇ ਜਲਦੀ ਹੀ ਪੰਜਾਬ ‘ਚ ਖੁੱਲ੍ਹੇ ਹੋਰ ਬਾਕੀ ਦੇ ਪਾਸਪੋਰਟ ਦਫਤਰਾਂ ਦਾ ਦੌਰਾ ਕਰਕੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦਾ ਰਿਕਾਰਡ ਇਕੱਠਾ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: