ਪਾਸਪੋਰਟ ‘ਚ ਹੋਣਗੇ ਇਹ ਵੱਡੇ ਬਦਲਾਅ..!

ss1

ਪਾਸਪੋਰਟ ‘ਚ ਹੋਣਗੇ ਇਹ ਵੱਡੇ ਬਦਲਾਅ..!

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕਰ ਕੇ ਇਸ ਨੂੰ ਹੋਰ ਆਸਾਨ ਬਣਾਉਣ ਦਾ ਫ਼ੈਸਲਾ ਲਿਆ ਹੈ। ਨਵੇਂ ਬਦਲਾਅ ਤਹਿਤ ਪਾਸਪੋਰਟ ਦੇ ਆਖ਼ਰੀ ਪੇਜ ‘ਤੇ ਹੁਣ ਨਾ ਤਾਂ ਨਿੱਜੀ ਜਾਣਕਾਰੀਆਂ ਛਾਪੀਆਂ ਜਾਣਗੀਆਂ ਅਤੇ ਨਾ ਹੀ ਇਸ ਲਈ ਪਰਿਵਾਰ ਜਾਂ ਪਤੀ-ਪਤਨੀ ਦੀ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ।

ਨਵੇਂ ਨਿਯਮਾਂ ਮੁਤਾਬਿਕ ਨਾਰੰਗੀ ਰੰਗ ਦੇ ਕਵਰ ਵਾਲੇ ਪਾਸਪੋਰਟ ਜਾਰੀ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬਦਲਾਅ ਤੋਂ ਬਾਅਦ ਪਾਸਪੋਰਟ ਦਾ ਇਸਤੇਮਾਲ ਰੈਜ਼ੀਡੈਂਸ ਪਰੂਫ਼ ਦੇ ਤੌਰ ‘ਤੇ ਨਹੀਂ ਕੀਤਾ ਜਾ ਸਕੇਗਾ।

ਸੂਤਰਾਂ ਮੁਤਾਬਿਕ ਨਵੀਂ ਪਾਸਪੋਰਟ ਬੁੱਕਲੈੱਟ ਦੇ ਡਿਜ਼ਾਈਨ ਤੱਕ ਪਹਿਲਾਂ ਵਾਂਗ ਹੀ ਪਾਸਪੋਰਟ ਜਾਰੀ ਹੁੰਦੇ ਰਹਿਣਗੇ। ਇਸ ਤੋਂ ਇਲਾਵਾ ਹੁਣ ਤੱਕ ਜਾਰੀ ਸਾਰੇ ਪਾਸਪੋਰਟ ਵੀ ਵੈਲੀਡ ਰਹਿਣਗੇ। ਨਵੇਂ ਨਿਯਮਾਂ ਵਿੱਚ ਇੱਕ ਵੱਡੀ ਰਾਹਤ ਇਹ ਹੋਵੇਗੀ ਕਿ ਮਾਂ-ਬਾਪ ਨੂੰ ਪਾਸਪੋਰਟ ਲਈ ਬੱਚੇ ਦੇ ਪਿਓ ਜਾਂ ਮਾਂ ਬਾਰੇ ਦੱਸਣਾ ਜ਼ਰੂਰੀ ਨਹੀਂ ਹੋਵੇਗਾ।

ਵਿਦੇਸ਼ ਮੰਤਰਾਲੇ ਮੁਤਾਬਿਕ ਤੈਅ ਕੀਤਾ ਗਿਆ ਹੈ ਕਿ ਇਮੀਗ੍ਰੇਸ਼ਨ ਕਲੀਅਰੇਂਸ ਰਿਕਵਾਇਰਡ ਕੈਟਾਗਰੀ ਲਈ ਨਾਰੰਗੀ ਰੰਗ ਦੇ ਨਵੇਂ ਪਾਸਪੋਰਟ ਜਾਰੀ ਹੋਣਗੇ ਬਾਕੀ ਵਾਲੇ ਉਸੇ ਤਰਾਂ ਰਹਿਣਗੇ।

Share Button

Leave a Reply

Your email address will not be published. Required fields are marked *