ਪਾਵਰਕਾਮ ਵਲੋਂ ਖੇਤੀਬਾੜੀ ਫੀਡਰਾਂ ‘ਤੇ ਲਗਾਏ ਮੀਟਰਾਂ ਦਾ ਕਿਸਾਨਾਂ ਨੂੰ ਕੋਈ ਬਿੱਲ ਨਹੀਂ ਆਵੇਗਾ-ਬਿਜਲੀ ਮੰਤਰੀ

ss1

ਪਾਵਰਕਾਮ ਵਲੋਂ ਖੇਤੀਬਾੜੀ ਫੀਡਰਾਂ ‘ਤੇ ਲਗਾਏ ਮੀਟਰਾਂ ਦਾ ਕਿਸਾਨਾਂ ਨੂੰ ਕੋਈ ਬਿੱਲ ਨਹੀਂ ਆਵੇਗਾ-ਬਿਜਲੀ ਮੰਤਰੀ

-ਪੰਜਾਬ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਵਚਨਬੱਧ

– ਖੇਤੀਬਾੜੀ ਫੀਡਰਾਂ ‘ਤੇ ਲਗਾਏ ਮੀਟਰ ਕੇਵਲ ਬਿਜਲੀ ਦੇ ਸੰਚਾਲਨ, ਵੰਡ ਦੀ ਮਨੀਟਰਿੰਗ ਅਤੇ ਖੇਤੀਬਾੜੀ ਸੈਕਟਰ ਨੂੰ ਮੁਫ਼ਤ ਦਿੱਤੀ ਜਾ ਰਹੀ ਬਿਜਲੀ ਦੀ ਯੂਨੀਟਾਂ ਰਿਕਾਰਡ ਕਰਨ ਲਈ ਹਨ

ਰਾਮਪੁਰਾ ਫੂਲ (ਬਠਿੰਡਾ), 28 ਮਈ ,(ਬਖਤੌਰ ਢਿਲੋਂ, ਪਰਵਿੰਦਰ ਜੀਤ ਸਿੰਘ)  ਪਾਵਰਕਾਮ ਵਲੋਂ ਖੇਤੀਬਾੜੀ ਫੀਡਰਾਂ ‘ਤੇ ਲਗਾਏ ਮੀਟਰਾਂ ਦਾ ਕਿਸਾਨਾਂ ਨੂੰ ਕੋਈ ਬਿੱਲ ਨਹੀਂ ਆਵੇਗਾ। ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰਖਦੇ ਹੋਏ ਅਤੇ ਉਨਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮਸਿਆਵਾਂ ਤੋਂ ਰਾਹਤ ਦਿਵਾਉਣ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਵਚਨਬੱਧ ਹੈ। ਸਰਕਾਰ ਦੁਆਰਾ ਖੇਤੀਬਾੜੀ ਸੈਕਟਰ ਨੂੰ ਮੁਫ਼ਤ ਬਿਜਲੀ ਦੀ ਸੁਵਿੱਧਾ ਹਮੇਸ਼ਾ ਹੀ ਦਿੱਤੀ ਜਾਵੇਗੀ।
ਇਸ ਗੱਲ ਦਾ ਪ੍ਰਗਟਾਵਾ ਪੰਜਾਬ ਬਿਜਲੀ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।  ਉਨਾਂ ਕਿਹਾ ਕਿ ਇਹ ਮੀਟਰ ਪਾਵਰਕਾਮ ਦੁਆਰਾ ਲਗਾਏ ਜਾ ਰਹੇ ਹਨ ਤਾਂ ਜੋ ਬਿਜਲੀ ਦੇ ਸੰਚਾਲਨ ਅਤੇ ਵੰਡ ਦੌਰਾਨ ਦਰਪੇਸ਼ ਆਉਂਦੇ ਘਾਟੇ ਨੂੰ ਮਾਪਿਆ ਜਾ ਸਕੇ।  ਇਸ ਦੇ ਨਾਲ ਹੀ ਇਹ ਮੀਟਰ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ 2016-17 ਹੁਕਮਾਂ ਅਨੁਸਾਰ ਲਗਾਏ ਜਾ ਰਹੇ ਹਨ ਜਿਨਾਂ ਦੁਆਰਾ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾਣ ਵਾਲੀ ਬਿਜਲੀ ਦਾ ਵੀ ਸਹੀ ਅਨੁਮਾਨ ਲਗਾਇਆ ਜਾ ਸਕੇਗਾ। ਉਨਾਂ ਵੱਖ ਵੱਖ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਵਰਕਾਮ ਕਰਮਚਾਰੀਆਂ ਦਾ ਇਸ ਕੰਮ ਵਿਚ ਸਾਥ ਦੇਣ।
ਕੁਝ ਸਿਆਸੀ ਪਾਰਟੀਆਂ ਦੁਆਰਾ ਇਨਾਂ ਮੀਟਰਾਂ ਸਬੰਧੀ ਕੀਤੇ ਜਾ ਰਹੇ ਗਲਤ ਪ੍ਰਚਾਰ ਨੂੰ ਸਿਰੇ ਤੋਂ ਨਕਾਰਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਕਿਸਾਨ ਉਨਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹਨ।  ਸੰਗਤ ਦਰਸ਼ਨ ਦੌਰਾਨ ਸ਼੍ਰੀ ਕਾਂਗੜ ਨੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਅਤੇ ਉਨਾਂ ਦਾ ਮੌਕੇ ‘ਤੇ ਹੀ ਹਲ ਕੀਤਾ। ਉਨਾ ਕਿਹਾ ਕਿ ਆਉਂਣ ਵਾਲੇ ਸਮੇਂ ਵਿੱਚ ਉਹ ਲੋਕਾਂ ਦੀਆਂ ਸਮਸਿਆਵਾਂ ਹਲ ਕਰਨ ਲਈ ਸੰਗਤ ਦਰਸ਼ਨ  ਪ੍ਰੋਗਰਾਮ ਕਰਦੇ ਰਹਿਣਗੇ।
 ਇੱਥੇ ਦਸਣਯੋਗ ਹੈ ਕਿ ਪਾਵਰਕਾਰ ਦੁਆਰਾ ਪਛਮ ਜ਼ੋਨ ਦੇ ਜ਼ਿਲਿਆਂ ਬਠਿੰਡਾ, ਫਰੀਦਕੋਟ, ਫਿਰੋਜਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਖੇਤੀਬਾੜੀ ਫੀਡਰਾਂ ਉੱਤੇ 100 ਪ੍ਰਤੀਸ਼ਤ ਮੀਟਰ ਲਗਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਪਛਮ ਜ਼ੋਨ ਅਧੀਨ 19 ਖੇਤੀਬਾੜੀ ਫੀਡਰ ਪੈਂਦੇ ਹਨ ਜਿਨਾਂ ਵਿੱਚ 4075 ਮੀਟਰ ਲਗਾਏ ਗਏ ਹਨ । ਇਹ ਫੀਡਰ 66 ਕੇ.ਵੀ., 220 ਕੇ.ਵੀ. ਅਤੇ 132 ਕੇ.ਵੀ ਗਰੀਡਾਂ ਤੇ ਲਗਾਏ ਗਏ ਹਨ।
Share Button

Leave a Reply

Your email address will not be published. Required fields are marked *