Thu. Apr 18th, 2019

ਪਾਵਰਕਾਮ ਵਲੋਂ ਕੀਤੀ ਗਈ ਇੱਕ ਹੋਰ ਜਾਨਲੇਵਾ ਗਲਤੀ ਲੇਬਰ ਪਾਰਟੀ (ਭਾਰਤ)

ਪਾਵਰਕਾਮ ਵਲੋਂ ਕੀਤੀ ਗਈ ਇੱਕ ਹੋਰ ਜਾਨਲੇਵਾ ਗਲਤੀ ਲੇਬਰ ਪਾਰਟੀ (ਭਾਰਤ)

18-34ਗੜ੍ਹਸ਼ੰਕਰ 8 ਅਗਸਤ (ਅਸ਼ਵਨੀ ਸ਼ਰਮਾ) ਲੇਬਰ ਪਾਰਟੀ (ਭਾਰਤ) ਦੇ ਮੀਤ ਪ੍ਰਧਾਨ ਜਸਵਿੰਦਰ ਕੁਮਾਰ ਧੀਮਾਨ ਵਲੋਂ ਨਾਗਰਿਕਾਂ ਦੀਆਂ ਮੁਸ਼ਕਿਲਾਂ ਜਾਣਦੇ ਹੋਏ ਗੜਸ਼ੰਕਰ ਤੋਂ ਬੀਰਮਪੁਰ ਰੋਡ, ਵਾਰਡ ਨੰਬਰ 05 ਵਿੱਚ ਮਹਿਕਮਾ ਪੀ. ਐਸ. ਪੀ. ਸੀ. ਐਲ. ਦੀ ਖ਼ਤਰਨਾਕ ਕਾਰਜਪ੍ਰਣਾਲੀ ਵੇਖਣ ਨੂੰ ਮਿਲੀ। ਮਾਮਲਾ ਇਹ ਹੈ ਕਿ ਇੱਥੇ ਮਹਿਕਮੇ ਨੇ ਅੱਛੀ-ਖ਼ਾਸੀ ਚਲਦੀ ਸੜਕ ਉਤੇ ਹੀ ਹਾਈ-ਪਾਵਰ ਦੀਆਂ ਕਰੰਟ ਭਰੀਆਂ ਤਾਰਾਂ ‘ਲੋਹੇ ਦੇ ਪਾਇਪਾਂ ਨੂੰ ਖੰਭੇ ਬਣਾ ਕੇ’ ਟੰਗ ਛੱਡੀਆ ਹਨ। ਜਿਸ ਨਾਲ ਕਿ ਇਨਾਂ ਪੂਰੇ ਦੇ ਪੂਰੇ ਖੰਭਿਆਂ ਵਿੱਚ ਕਦੇ ਵੀ ਕਰੰਟ ਆ ਸਕਦਾ ਹੈ ਅਤੇ ਇਹ ਰੋਜ਼ਾਨਾ ਦੇ ਲੰਘਣ ਵਾਲੇ ਸੈਕੰੜਿਆ ਲੋਕਾਂ ਦੀ ਜ਼ਿੰਦਗੀ ਦਾ ਰਿਸਕ ਬਣਿਆ ਹੋਇਆ ਹੈ। ਇਸ ਬਾਰੇ ਪਾਰਟੀ ਜਨਰਲ ਸਕੱਤਰ ਮਨੀਸ਼ ਸਤੀਜਾ ਨੇ ਦੱਸਿਆ ਕਿ ਇਹ ਤਾਰਾਂ ਪਿਛੱਲੇ ਕਈ ਵਕਤ ਤੋਂ ਇੰਝ ਹੀ ਪਾਵਰਕਾਮ ਦੇ ਨਿੱਠਲੇਪਨ ਅਤੇ ਗ਼ੈਰ-ਜ਼ਿਮੇਦਾਰਾਨਾ ਰਵੱਇਏ ਦਾ ਸਬੂਤ ਦੇ ਰਹੀਆਂ ਹਨ। ਅਤੇ ਇਹਨਾਂ ਦੇ ਅਫ਼ਸਰ ਅਤੇ ਕਰਿੰਦੇ ”ਇੰਡੀਅਨ ਇਲੈਕਟ੍ਰੀਸਿਟੀ ਰੂਲਜ਼, 1956” ਦੇ ‘ਅਨੁਛੇਦ 29’ ਦੇ ਮੁਤਾਬਿਕ ਜਨਤਾ ਨੂੰ ਸੁਰੱਖਿਅਤ ਸੇਵਾ ਦੇਣ ਦੇ ਕਾਨੂੰਨ ਦੀ ਸਰੇਆਮ ਉਲੰਘਣਾ ਕਰ ਰਹੇ ਹਨ। ਇਸ ਉਤੇ ਹੈਰਾਨੀ ਜਤਾਉਂਦਿਆਂ ਉਹਨਾਂ ਕਿਹਾ ਕਿ ਇਸ ਬਾਰੇ ਇਸ ਵਾਰਡ ਦੇ ਜ਼ਿਮੇਵਾਰ ਵਿਅਕਤੀਆਂ ਨੇ ਵੀ ਕਦੇ ਆਵਾਜ਼ ਨਹੀਂ ਉਠਾਈ? ਇਸ ਬਾਰੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਸੱਦਾ ਦਿੰਦੇ ਹੋਏ ਸਤੀਜਾ ਨੇ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਨੂੰ ਕਿਸੇ ਵੀ ਅਫਸਰ ਤੋਂ ਕੰਮ ਕਰਵਾਉਣ ਦਾ ਤੇ ਸਵਾਲ ਪੁੱਛਣ ਦਾ ਹੱਕ ਹੈ ਅਤੇ ਦੇਸ਼ ਦਾ ਹਰ ਅਫ਼ਸਰ ਜਨਤਾ ਨੂੰ ਜਵਾਬਦੇਹ ਹੈ। ਇਸਲਈ ਜਾਗੋ ਅਤੇ ਲੋਕਤੰਤਰ ਨੂੰ ਕਾਇਮ ਕਰੋ। ਇਹਨਾਂ ਰਾਜਨੇਤਾਵਾਂ ਦੀਆਂ ਸੱਚ ਤੋਂ ਭਟਕਾਉ ਗੱਲਾਂ ਵਿੱਚ ਨਾ ਆਕੇ ਸਾਡੇ ਨਾਲ ਖੜੋ।

Share Button

Leave a Reply

Your email address will not be published. Required fields are marked *

%d bloggers like this: