Mon. Aug 19th, 2019

ਪਾਲੀਵੁੱਡ ਫ਼ਿਲਮਾਂ ਦੀ ਸਫ਼ਲ ਨਿਰਮਾਤਾ ਜੋੜੀ ਅਤੁੱਲ ਭੱਲਾਅਮਿਤ ਭੱਲਾ

ਪਾਲੀਵੁੱਡ ਫ਼ਿਲਮਾਂ ਦੀ ਸਫ਼ਲ ਨਿਰਮਾਤਾ ਜੋੜੀ ਅਤੁੱਲ ਭੱਲਾਅਮਿਤ ਭੱਲਾ

ਏ ਐਂਡ ਏ ਅਡਵਾਇਜ਼ਰ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ ਜਿਸਨੇ ਪਿਛਲੇ ਕੁਝ ਕੁ ਹੀ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ‘ਕੈਰੀ ਆਨ ਜੱਟਾਂ ੨’ ਅਤੇ ‘ਵਧਾਈਆਂ ਜੀ ਵਧਾਈਆ’ ਵਰਗੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ| ਵਪਾਰਕ ਪੱਖੋਂ ਸਫ਼ਲ ਰਹੀਆਂ ਇੰਨਾਂ ਫ਼ਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ ਹੌਸਲਾ ਦੁੱਗਣਾ-ਚੌਗਣਾ ਕੀਤਾ ਤਾਂ ਇਹ ਪੱਕੇ ਤੌਰ ‘ਤੇ ਪੰਜਾਬੀ ਸਿਨਮੇ ਨੂੰ ਸਮੱਰਪਤ ਹੋ ਗਈ|
ਇਸ ਕੰਪਨੀ ਦੇ ਕਰਤਾ-ਧਰਤਾ ਅਤੁੱਲ ਭੱਲਾ ਅਤੇ ਅਮਿੱਤ ਭੱਲਾ ਬਹੁਤ ਹੀ ਮੇਹਨਤੀ ਸਖ਼ਸ ਹਨ ਜਿੰਨਾਂ ਨੇ ਪੰਜਾਬੀ ਫ਼ਿਲਮਾਂ ਲਈ ਪੈਸਾ ਲਾਉਣ ਤੋਂ ਪਹਿਲਾਂ ਪੰਜਾਬੀ ਸਿਨਮੇ ਦੀ ਨਬਜ਼ ਨੂੰ ਟੋਹ ਕੇ ਵਿਚਾਰ ਚਰਚਾ ਕੀਤੀ| ਵਪਾਰਕ ਨਜ਼ਰੀਏ ਤੋਂ ਵੇਖਦਿਆਂ ਇੰਨਾਂ ਨੇ ਚੰਗੇ ਲੇਖਕਾਂ, ਨਿਰਦੇਸ਼ਕਾਂ, ਕਲਾਕਾਰਾਂ ਅਤੇ ਤਕਨੀਕੀ ਮਾਹਿਰਾਂ ਦਾ ਸਹਾਰਾ ਲੈ ਕੇ ਇੱਕ ਸਫ਼ਲ ਤੇ ਮੇਹਨਤੀ ਟੀਮ ਦਾ ਗਠਨ ਕੀਤਾ|
ਅੱਜ ਅਤੁੱਲ ਭੱਲਾ ਤੇ ਅਮਿਤ ਭੱਲਾ ਪੰਜਾਬੀ ਸਿਨਮੇ ਲਈ ਪੂਰੀ ਤਰਾਂ ਸਰਗਰਮ ਹਨ ਪਿਛਲੇ ਦਿਨੀਂ ਰਿਲੀਜ਼ ਕੀਤੀ ਫ਼ਿਲਮ ‘ਬੈਂਡ ਬਾਜੇ’ ਤੋਂ ਬਾਅਦ ਇਹ ਜੋੜੀ ਬਹੁਤ ਜਲਦ ਹੀ ਇੱਕ ਹੋਰ ਫ਼ਿਲਮ ‘ਛੜਾ’ ਵੀ ਰਿਲੀਜ਼ ਕਰਨ ਲਈ ਤਿਆਰ ਹੈ| ਇਸ ਫ਼ਿਲਮ ਵਿੱਚ ਦਲਜੀਤ ਦੁਸਾਂਝ ਅਤੇ ਅਭਿਨੇਤਰੀ ਨੀਰੂ ਬਾਜਵਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਏ ਐਂਡ ਏ ਅਡਵਾਇਜ਼ਰ ‘ਤੇ ਬਰੇਟ ਫਿਲਮਜ਼ ਦੇ ਬੈਨਰ ਦੀ ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ ਹੋਣਗੇ ਨੌਜਵਾਨ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ ਹੇਠ ਬਨਣ ਜਾ ਰਹੀ ਇਹ ਫ਼ਿਲਮ ਜਲਦ ਹੀ ਵੱਡੇ ਪਰਦੇ ‘ਤੇ ਦਸਤਕ ਦੇਵੇਗੀ|
ਚੰਗੇ ਨਿਰਮਾਤਾਵਾਂ ਸਹਾਰੇ ਜੇ ਅੱਜ ਪੰਜਾਬੀ ਸਿਨਮਾ ਨਰੋਏ ਕਦਮ ਪੁੱਟਦਾ ਹੋਇਆ ਅੱਗੇ ਵੱਧ ਰਿਹਾ ਹੈ ਤਾਂ ਉਹ ਅਮਿੱਤ ਭੱਲਾ ਤੇ ਅਤੁੱਲ ਭੱਲਾ ਜਿਹੇ ਮੇਹਨਤੀ, ਕਲਾ ਦੇ ਕਦਰਦਾਨ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਖਸ਼ਾਂ ਕਰਕੇ ਹੀ ਹੈ| ਜ਼ਿਕਰਯੋਗ ਹੈ ਕਿ ਭਵਿੱਖ ਵਿੱਚ ਇਹ ਜੋੜੀ ਪੰਜਾਬੀ ਸਿਨਮੇ ਲਈ ਕਈ ਹੋਰ ਵੱਡੀਆਂ ਫ਼ਿਲਮਾਂ ਦਾ ਵੀ ਨਿਰਮਾਣ ਕਰ ਰਹੀ ਹੈ ਪ੍ਰਮਾਤਮਾਂ ਇਸ ਜੋੜੀ ਨੂੰ ਹਮੇਸਾਂ ਹਿੰਮਤ ਬਖਸ਼ੇ|

ਗੁਰਨੈਬ ਸਿੰਘ ਗੀਗਾਮਾਜਰਾ

Leave a Reply

Your email address will not be published. Required fields are marked *

%d bloggers like this: