ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਪਾਲੀਵੁੱਡ ਦੀ ਨਾਮੀ ਸ਼ਖ਼ਸੀਅਤ ਜਸਦੀਪ ਰਤਨ ਕਿਨੂੰ ਵਿਆਹ ਦੇ ਬੰਧਨ ‘ਚ ਬੱਝੇ, ਰਿਸੈਪਸ਼ਨ ‘ਚ ਨਾਮੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਪਾਲੀਵੁੱਡ ਦੀ ਨਾਮੀ ਸ਼ਖ਼ਸੀਅਤ ਜਸਦੀਪ ਰਤਨ ਕਿਨੂੰ ਵਿਆਹ ਦੇ ਬੰਧਨ ‘ਚ ਬੱਝੇ, ਰਿਸੈਪਸ਼ਨ ‘ਚ ਨਾਮੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਚੰਡੀਗੜ੍ਹ 27 ਸਤੰਬਰ (ਜਵੰਦਾ)- ਪਾਲੀਵੁੱਡ ਇੰਡਸਟਰੀ ਦੀ ਨਾਮੀ ਸਖਸ਼ੀਅਤ ‘ਤੇ ਰਤਨ ਪ੍ਰੋਡਕਸ਼ਨ ਦੇ ਕਰਤਾ-ਧਰਤਾ ਜਸਦੀਪ ਸਿੰਘ ਰਤਨ ਕਿਨੂੰ ਹੁਣ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।ਜਸਦੀਪ ਰਤਨ ਦਾ ਸ਼ੁੱਭ ਵਿਆਹ ਧੂਰੀ ਦੀ ਜੰਮਪਲ ਖੂਬਸੂਰਤ ਮੁਟਿਆਰ ‘ਲਵਲੀਨ ਕੌਰ’ ਨਾਲ ਹੋਇਆ ਹੈ।ਇਸ ਮੌਕੇ ਵੱਖ-ਵੱਖ ਨਾਮੀ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕ ਖੇਤਰ ਦੀਆਂ ਹੋਰ ਵੀ ਨਾਮੀ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਦੇ ਹੋਏ ਨਵੀਂ ਵਿਆਹੀ ਜੋੜੀ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਵਿਆਹ ਦੀ ਰਿਸੈਪਸ਼ਨ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ,ਗਾਿੲਕਾ ਸੁਨੰਦਾ ਸ਼ਰਮਾ, ਦੀਪ ਢਿਲੋਂ, ਜੈਸਮੀਨ ਜੱਸੀ, ਅਦਾਕਾਰ ਕਰਮਜੀਤ ਅਨਮੋਲ, ਪਿੰਕੀ ਧਾਲੀਵਾਲ ਅਮਰ ਆਡੀਓ, ਜਸਵੀਰ ਪਾਲ ਸਿੰਘ ਜੱਸ ਰਿਕਾਰਡਸ, ਮੰਚ ਸੰਚਾਲਕ ਤੇ ਅਦਾਕਾਰ ਹਰਿੰਦਰ ਭੁੱਲਰ, ਵਿੱਕੀ ਧਾਲੀਵਾਲ, ਮਲਕੀਤ ਰੌਣੀ, ਨਵਦੀਪ ਕਲੇਰ, ਹਰਿੰਦਰ ਸੰਧੂ, ਗੁਰਨਾਮ ਗਾਮਾ, ਸਰਬਾ ਮਾਨ, ਬਾਵਾ ਬੈਲੀ, ਜੀ ਸੁਰਜੀਤ, ਧਰਮ ਬਾਜਵਾ,ਸਰਬਜੀਤ ਸਿੱਧੀ, ਮਾਨ ਬਰਦਰਜ਼ ਸੰਮੀ ਮਾਨ ਅਤੇ ਗੋਰਾ ਮਾਨ ਸਮੇਤ ਵੱਡੀ ਗਿਣਤੀ ਵਿਚ ਪੁੱਜੀਆਂ ਨਾਮੀ ਸ਼ਖਸੀਅਤਾਂ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।

Leave a Reply

Your email address will not be published. Required fields are marked *

%d bloggers like this: