ਪਾਲਿਕਾ ਪ੍ਰਧਾਨ ਨੇ ਸੌਚੀ ਸਮਝੀ ਸਾਜ਼ਿਸ ਤਹਿਤ ਹਮਲਾ ਕਰਨ ਦੇ ਲਾਏ ਦੋਸ਼

ss1

ਪਾਲਿਕਾ ਪ੍ਰਧਾਨ ਨੇ ਸੌਚੀ ਸਮਝੀ ਸਾਜ਼ਿਸ ਤਹਿਤ ਹਮਲਾ ਕਰਨ ਦੇ ਲਾਏ ਦੋਸ਼
ਕੌਸ਼ਲਰ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਦੇ ਲਾਏ ਦੋਸ਼ਾਂ ਦਾ ਕੀਤਾ ਖੰਡਨ

23banur-1ਬਨੂੜ, 23 ਸਤੰਬਰ (ਰਣਜੀਤ ਸਿੰਘ ਰਾਣਾ): ਬਨੂੜ ਨਗਰ ਪਾਲਿਕਾ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਕੌਸ਼ਲ ਦੀ ਮੀਟਿੰਗ ਵਿੱਚ ਕਾਂਗਰਸੀ ਕੌਸ਼ਲਰ ਵੱਲੋਂ ਉਨਾਂ ਉੱਤੇ ਕੀਤੇ ਹਮਲੇ ਨੂੰ ਸੋਚੀ ਸਮਝੀ ਸਾਜ਼ਿਸ ਕਰਾਰ ਦਿੱਤਾ ਹੈ ਅਤੇ ਕੌਸ਼ਲਰ ਵੱਲੋਂ ਅਪਸ਼ਬਦ ਬੋਲਣ ਦੇ ਲਾਏ ਦੋਸ਼ਾ ਦੀ ਨਿਖੇਧੀ ਕੀਤੀ ਹੈ। ਉਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਵਾਪਰਿਆ ਹੈ, ਕਿ ਕਿਸੇ ਕੌਸ਼ਲਰ ਨੇ ਪ੍ਰਧਾਨ ਉੱਤੇ ਇਸ ਕਰਕੇ ਹੱਥ ਚੁੱਕਿਆ, ਕਿ ਮੇਰੇ ਵਾਰਡ ਦੇ ਕੰਮ ਨਾ ਕਰਾਏ ਜਾਣ। ਕੌਸ਼ਲ ਪ੍ਰਧਾਨ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਵਾਰਡ ਨੰ: 11 ਦੇ ਕਾਗਰਸੀ ਕੌਸ਼ਲਰ ਭਜਨ ਲਾਲ ਦੇ ਵਾਰਡ ਦੀ ਇੱਕ ਵੀਹ ਸਾਲ ਪੁਰਾਣੀ ਗਲੀ ਬਨਾਈ ਜਾਣੀ ਸੀ। ਜਿਸ ਨੂੰ ਨਾ ਬਨਾਉਣ ਲਈ ਕੌਸ਼ਲਰ ਨੇ ਲਿਖਤੀ ਤੋਰ ਤੇ ਦਰਜ ਕਰਾਇਆ, ਪਰ ਜਦੋ ਉਨਾਂ ਨੂੰ ਉਕਤ ਗਲੀ ਬਨਾਉਣ ਲਈ ਪਹਿਲਾ ਦਿੱਤੀ ਲਿਖਤੀ ਦਰਖਾਸਤ ਦੀ ਕਾਪੀ ਵਿਖਾਈ ਤਾਂ ਉਸ ਨੇ ਪਹਿਲਾ ਮਿੱਥੀ ਸਾਜਿਸ਼ ਤਹਿਤ ਮੇਰੇ ਤੇ ਹਮਲਾ ਕਰ ਦਿੱਤਾ। ਜੋ ਹਾਊਸ ਦੀ ਮਰਿਆਦਾ ਦੇ ਖਿਲਾਫ ਹੈ। ਉਨਾਂ ਘਟਨਾ ਤੋਂ ਬਾਅਦ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਗਤੀਵਿਧੀਆ ਨੂੰ ਵੀ ਸੱਕੀ ਨੂੰ ਦੱਸਿਆ ਹੈ। ਉਹ ਅੱਜ ਦੁਪਿਹਰ ਵੇਲੇ ਕੌਸ਼ਲ ਦੇ ਦਫਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਕਾਂਗਰਸੀ ਕੌਸ਼ਲਰਾਂ ਵੱਲੋਂ ਪੱਖਪਾਤ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆ ਪ੍ਰਧਾਨ ਨੇ ਕਿਹਾ ਕਿ ਵਾਰਡ ਨੰ: 7 ਦੀ ਕੌਸ਼ਲਰ ਪ੍ਰੀਤੀ ਵਾਲੀਆ, ਜਿਨਾਂ ਅੱਜ ਤਕ ਕਿਸੇ ਮੀਟਿੰਗ ਦੀ ਹਾਜਰੀ ਨਹੀ ਭਰੀ, ਪਰ ਮੀਟਿੰਗ ਦੀ ਦਿਹਾੜੀ ਲੈਣ ਹਾਜਰੀ ਲਾ ਕੇ ਮੁੜਦੀ ਰਹੀ ਹੈ। ਉਸ ਦੇ ਵਾਰਡ ਵਿੱਚ ਚਾਰ ਜਮਾਂਦਾਰ ਪੱਕੇ ਲਾਏ ਹੋਏ ਹਨ ਅਤੇ ਪਾਣੀ ਦੀ ਸਮੱਸਿਆ ਨੂੰ ਪੱਕੇ ਤੋਰ ਤੇ ਹੱਲ ਕਰਨ ਲਈ ਇੱਕ ਟਿਊਬਵੈੱਲ ਮਨਜੂਰ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਇਸੇ ਮੀਟਿੰਗ ਵਿੱਚ ਸਾਢੇ ਤਿੰਨ ਕਰੋੜ ਦੇ ਹੋਰ ਵਿਕਾਸ ਕੰਮਾਂ ਨੂੰ ਮਨਜੂਰੀ ਦਿੱਤੀ ਜਾਣੀ ਸੀ। ਜਿਨਾਂ ਵਿੱਚ ਪ੍ਰੀਤੀ ਵਾਲੀਆ ਦੇ ਵਾਰਡ ਦੇ ਕੰਮ ਵੀ ਸ਼ਾਮਲ ਸਨ। ਜਿਨਾਂ ਦੇ ਪਤੀ ਦੇਵ ਉਕਤ ਵਾਪਰੀ ਘਟਨਾ ਲਈ ਜਿੰਮੇਵਾਰ ਹਨ।
ਸ੍ਰੀ ਨਿੰਮਾ ਨੇ ਵੱਡੇ ਦਾਅਵੇ ਨਾਲ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਇਕ ਐਨਕੇ ਸ਼ਰਮਾਂ ਰਾਂਹੀ ਜਿੰਨੇ ਕੰਮ ਹੁਣ ਸ਼ਹਿਰ ਵਿੱਚ ਹੋਏ ਹਨ। ਇਸ ਤੋਂ ਪਹਿਲਾ ਕਦੇ ਨਹੀ ਹੋਏ, ਪਰ ਕਾਗਰਸ਼ੀ ਕੌਸ਼ਲਰ ਸ਼ਹਿਰ ਦੇ ਵਿਕਾਸ ਵਿੱਚ ਅੜਿੱਕਾ ਬਣ ਰਹੇ ਹਨ। ਅੰਤ ਉਨਾਂ ਆਪਣਾ ਵਾਅਦਾ ਦੁਹਰਾਉਦੇ ਹੋਏ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਤਤਪਰ ਹਨ ਤੇ ਬਿਨਾ ਕਿਸੇ ਵਿਤਕਰੇ ਤੋਂ ਵਿਕਾਸ ਕਾਰਜ ਜਾਰੀ ਰਹਿਣਗੇ। ਇਸ ਮੌਕੇ ਉਨਾਂ ਨਾਲ ਵਾਰਡ ਨੰ: 1 ਦੀ ਕੌਸਲਰ ਕ੍ਰਿਸ਼ਣਾ ਦੇਵੀ, ਵਾਰਡ ਨੰ: 3 ਦੀ ਧੰਨੋ ਦੇਵੀ, ਵਾਰਡ ਨੰ: 6 ਤੋਂ ਰਾਜੂ ਥੰਮਨ, ਵਾਰਡ ਨੰ: 4 ਹੈਪੀ ਕਟਾਰੀਆ, ਵਾਰਡ ਨੰ: 9 ਦੇ ਅਮਨਦੀਪ ਸਿੰਘ ਚੰਗੇਰਾ ਤੇ ਵਾਰਡ ਨੰ: 10 ਤੋਂ ਇੰਦਰਜੀਤ ਕੌਰ ਦੇ ਪਤੀ ਜਗਤਾਰ ਸਿੰਘ ਕਨੌੜ ਸਮੇਤ ਭਾਜਪਾ ਆਗੂ ਬਲਬੀਰ ਸਿੰਘ ਮੰਗੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਅਵਤਾਰ ਸਿੰਘ ਸੰਧੂ ਸਮੇਤ ਸ਼ਹਿਰ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *