Thu. Jun 20th, 2019

ਪਾਰਲੀਮੈਂਟ ਦੀਆਂ ਚੋਣਾਂ – ਹਾਕਮ ਗਏ ਜੰਤਾ ਦੀ ਵਾਰੀ ਆਈ

ਪਾਰਲੀਮੈਂਟ ਦੀਆਂ ਚੋਣਾਂ – ਹਾਕਮ ਗਏ ਜੰਤਾ ਦੀ ਵਾਰੀ ਆਈ

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡੇ ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤ ਹੈ। ਇਸ ਐਲਾਨ ਨਾਲ ਪਿਛਲੇ ਪੰਜ ਸਾਲਾਂ ਤੋਂ ਚਲੀ ਆ ਰਹੀ ਸਰਕਾਰ ਸਿਰਫ਼ ਰਸਮੀ ਕੰਮ ਹੀ ਕਰੇਗੀ ਜਿਹੜਾ ਅਫਸਰਸ਼ਾਹੀ ਹੀ ਚਲਾ ਰਹੀ ਹੈ ਅਤੇ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਹ ਚੋਣ ਜ਼ਾਬਤਾ ਸਾਰੇ ਪ੍ਰਾਂਤਾਂ ਉਤੇ ਵੀ ਲਾਗੂ ਹੋ ਗਿਆ ਹੈ ਅਤੇ ਇਸਦਾ ਮਤਲਬ ਇਹ ਹੈ ਕਿ ਪ੍ਰਾਂਤਾਂ ਦੀਆ ਸਰਕਾਰਾ ਵੀ ਦੋ ਢਾਈ ਮਹੀਨੇ ਰਸਮੀ ਜਿਹਾ ਕੰਮ ਹੀ ਕਰਨਗੀਆਂ। ਇਸਦਾ ਮਤਲਬ ਇਹ ਵੀ ਹੈ ਹਰ ਪਾਸੇ ਜਲਸੇ, ਜਲੂਸਾਂ, ਰੈਲੀਆਂ, ਇਕਠਾਂ, ਭਾਸ਼ਣਾ, ਇੱਕ ਦੂਜੇ ਦੇ ਪੋਤੜੇ ਝਾੜਨਾ ਹੀ ਚਲੇਗਾ ਅਤੇ ਆਮ ਜੀਵਨ ਵੀ ਸ਼ਾਂਤਮਈ ਨਹੀਂ ਚਲੇਗਾ, ਬਲਕਿ ਹਰ ਪਾਸੇ ਭੀੜ ਅਤੇ ਚੋਣਾਂ ਦੀਆਂ ਗਲਾਂ ਹੀ ਕੀਤੀਆ ਜਾਣਗੀਆਂ।

ਜਿਤਨੇ ਵੀ ਰਾਜਸੀ ਲੋਕ ਹਨ, ਵਿਅਕਤੀਵਿਸ਼ੇਸ਼ਾਂ ਮਗਰ ਭਜਣਗੇ ਅਤੇ ਟਿਕਟ ਲੈਣ ਦਾ ਹਰ ਹੀਲਾ ਕਰਨਗੇ। ਇਹ ਹੀਲਾ ਕੀ ਹੈ, ਇਹ ਗੁਪਤ ਹੈ, ਪਰ ਇਹੀ ਮੋਕਾ ਹੈ ਕਿ ਟਿਕਟ ਮਿਲ ਜਾਵੇ ਅਤੇ ਚਾਰ ਆਦਮੀਆਂ ਵਿੱਚ ਗੱਲ ਚਲ ਪਵੇ। ਟਿਕਟਾਂ ਕਿਸਨੂੰ ਮਿਲਦੀਆਂ ਹਨ, ਇਹ ਗਲਾਂ ਗੁਪਤ ਹਨ ਅਤੇ ਸਿਰਫ ਉਨ੍ਹਾਂ ਲੋਕਾਂ ਨੂੰ ਪਤਾ ਹਨ ਜਿਹੜੇ ਰਾਜਸੀ ਖੇਤਰ ਵਿੱਚ ਆਏ ਹਨ ਅਤੇ ਆਮ ਜੰਤਾ ਨੇ ਕਦੀ ਇਹ ਗਲਾਂ ਜਾਨਣ ਦੀ ਕੋਸਿ਼ਸ਼ ਹੀ ਨਹੀਂ ਕੀਤੀ ਅਤੇ ਇਸ ਵਾਰੀਂ ਵੀ ਕਿਸੇ ਨੇ ਪਤਾ ਨਹੀਂ ਕਰਨਾ। ਜੰਤਾ ਦੀ ਸਮਝ ਵਿੱਚ ਇਹ ਗੱਲ ਕਦ ਦੀ ਆ ਗਈ ਹੈ ਕਿ ਉਮੀਦਵਾਰਾਂ ਦੀ ਪਹਿਲੀ ਚੋਣ ਰਾਜਸੀ ਪਾਰਟੀਆਂ ਅਤੇ ਰਾਜਸੀ ਪਾਰਟੀਆਂ ਦੇ ਵਿਅਕਤੀਵਿਸ਼ੇਸ਼ਾਂ ਨੇ ਹੀ ਕਰਨੀ ਹੈ। ਇਹ ਵੀ ਅੰਦਰਖਾਤੇ ਲੋਕਾਂ ਦੀ ਸਮਝ ਵਿੱਚ ਆ ਗਿਆ ਹੈ ਕਿ ਉਮੀਦਵਾਰਾ ਦੀ ਇਹ ਪਹਿਲੀ ਚੋਣ ਕਰਨ ਦਾ ਆਧਾਰ ਕੀ ਹੈ। ਉਮੀਦਵਾਰ ਵਿੱਚ ਗੁਣ ਵੀ ਦੇਖੇ ਜਾਂਦੇ ਹੋਣਗੇ। ਪਰ ਪਹਿਲੀ ਸ਼ਰਤ ਇਹ ਰਖੀ ਜਾਂਦੀ ਹੈ ਕਿ ਉਹ ਪਾਰਟੀ ਵਿੱਚ ਆਕੇ ਪਾਰਟੀ ਹੈਡ ਅਤੇ ਵਿਅਕਤੀਵਿਸ਼ੇਸ਼ ਦਾ ਹੁਕਮ ਮਨ ਅਰਥਾਤ ਉਸਦੀ ਲੀਡਰਸਿ਼ਪ ਸਵੀਕਾਰ ਕਰੇ ਅਤੇ ਜੋ ਵੀ ਪਾਰਟੀ ਹੁਕਮ ਪਾਸ ਕਰਦੀ ਹੈ ਉਸ ਉਤੇ ਕਿਸੇ ਕਿਸਮਤ ਦੀ ਨੁਕਤਾਚੀਨੀ ਨਹੀ ਕਰਨੀ। ਕਿਸੇ ਬਹਿਸ ਵਿੱਚ ਹਿਸਾ ਨਹੀਂ ਲੈਣਾ ਅਤੇ ਸਭਾ ਵਿੱਚ ਵੋਟਾ ਪੈਣ ਵਕਤ ਵੀ ਮੁਖੀ ਵਲੋਂ ਜਾਰੀ ਕੀਤਾ ਹੁਕਮ ਮਨਣਾ ਹੈ ਅਤੇ ਵੋਟ ਪਾਉਣੀ ਹੈ। ਇਸੇ ਤਰ੍ਹਾਂ ਅਖਬਾਰਾਂ ਵਿੱਚ ਵੀ ਕਦੀ ਆਪਣਾ ਬਿਆਨ ਨਹੀਂ ਛਾਪਣਾ ਅਤੇ ਹਰ ਵਕਤ ਆਕਾ ਦੇ ਗੁਣ ਗਾਈ ਜਾਣਾ ਹੈ। ਇਹ ਹਨ ਕੁਝ ਮੁਢਲੀਆਂ ਗਲਾਂ ਜਿਹੜੀਆਂ ਯਾਦ ਰਖਕੇ, ਕਸਮ ਖਾਕੇ ਟਿਕਟ ਲਈ ਕੋਸਿ਼ਸ਼ ਕਰਨੀ ਪੈਂਦੀ ਹੈ।

ਪਾਰਟੀ ਅਤੇ ਆਕਾਂ ਨੇ ਇਹ ਵੀ ਦੇਖਣਾ ਹੁੰਦਾ ਹੈ ਕਿ ਇਹ ਵਿਅਕਤੀ ਇਸ ਇਲਾਕੇ ਤੋਂ ਜਿਤ ਵੀ ਸਕਦਾ ਹੈ ਜਾਂ ਇਹ ਟਿਕਟ ਜ਼ਾਇਆ ਨਾ ਚਲੀ ਜਾਵੇ। ਇਹ ਵਿਅਕਤੀ ਬੋਲ ਵੀ ਸਕਦਾ ਹੈ ਜਾਂ ਗੁੰਗਾ ਹੈ। ਸਟੇਜ ਉਤੇ ਬੋਲ ਸਕਦਾ ਹੋਵੇ ਅਤੇ ਪਾਰਟੀ ਅਤੇ ਆਕਾ ਦੇ ਗੁਣ ਗਾ ਸਕਦਾ ਹੋਵੇ। ਵਿਰੋਧ ਵਿੱਚ ਖਲੌਤੇ ਉਮੀਦਵਾਰਾਂ ਦੀ ਜਾਣਕਾਰੀ ਰਖਦਾ ਹੋਵੇ ਅਤੇ ਉਹ ਹੁਣ ਤਕ ਕੀ ਕੀ ਮਾੜੇ ਕੰਮ ਕਰ ਬੈਠੇ ਹਨ ਉਨ੍ਹਾਂ ਦੀ ਜਾਣਕਾਰੀ ਰਖਦਾ ਹੋਵੇ। ਸਾਨੂੰ ਪਤਾ ਹੈ ਕਿ ਚੋਣ ਪ੍ਰਚਾਰ ਵਕਤ ਕਿਸੇ ਨੇੇ ਆਪਣੇ ਗੁਣ ਗਾਣੇ ਹਨ ਜਾਂ ਨਹੀਂ ਗਾਣੇ ਵਿਰੋਧੀਆਂ ਦੇ ਪੋਤੜੇ ਝਾੜਨ ਦਾ ਕੰਮ ਜ਼ਰੂਰ ਕਰਨਾ ਹੈ। ਇਸ ਮੁਲਕ ਵਿੱਚ ਆਪਣੇ। ਗੁਣ ਦਸਣਾ ਮਨਾ ਹੈ ਕਿਉਂਕਿ ਇਸ ਮੁਲਕ ਦੀਆਂ ਸਮਸਿਆਵਾਂ ਹਲ ਕਰਨ ਅਤੇ ਸਮਸਿਆਵਾਂ ਹਲ ਕਰਨ ਲਈ ਨੀਤੀਆਂ ਬਨਾਉਣ ਦਾ ਕੰਮ ਹਾਲਾਂ ਤਕ ਕਿਸੇ ਵੀ ਵਿਅਕਤੀਵਿਸ਼ੇਸ਼ ਅਤੇ ਰਜਾਸੀ ਪਾਰਟੀਆਂ ਨੇ ਸ਼ੁਰੂ ਹੀ ਨਹੀਂ ਕੀਤਾ ਅਤੇ ਹਾਲਾਂ ਤਕ ਐਸਾ ਕੋਈ ਸਿਧਾਂਤ ਹੀ ਨਹੀਂ ਲਭਿਆ ਜਾ ਸਕਿਆ ਜਿਹੜਾ ਅਪਨਾਕੇ ਇਸ ਮੁਲਕ ਦੇ ਲੋਕਾਂ ਦੀਆਂ ਸਮਸਿਆਵਾਂ ਹਲ ਕੀਤੀਆਂ ਜਾ ਸਕਣ, ਇਹ ਮੁਫਤ ਦਾ ਸਿਆਪਾ ਹਾਲਾਂ ਪਾਰਟੀਆਂ ਅਤੇ ਵਿਅਕਤੀਵਿਸ਼ੇਸ਼ਾਂ ਨੇ ਵਿਚਾਰਿਆ ਹੀ ਨਹੀਂ ਹੈ ਕਿਉਂਕਿ ਜਦ ਕੋਈ ਸਿਧਾਂਤ ਅਪਲਾਇਆ ਜਾਂਦਾ ਹੈ ਤਾਂ ਉਸ ਸਿਧਾਂਤ ਉਤੇ ਕੰਮ ਕਰਨ ਲਈ ਕੋਈ ਯੋਗਤਾ, ਕੋਈ ਸਿਖਲਾਈ, ਕੋਈ ਮੁਹਾਰਤ ਚਾਹੀਦੀਹੁੰਦੀ ਹੈ ਅਤੇ ਹਾਲਾਂ ਤਕ ਸਾਡੇ ਦੇਸ਼ ਦੀਆਂ ਯੂਨੀਵਰਸਟੀਆਂ ਨੇ ਪ੍ਰਸ਼ਾਸਨ ਲਈ ਤਾਂਆਦਮੀ ਤਿਆਰ ਕਰ ਦਿਤੇ ਹਨ, ਪਰ ਰਾਜਸੀ ਖੇਤਰਲਈ ਆਦਮੀ ਤਿਆਰ ਕਰਨ ਲਈ ਸਾਡੀਆ ਯੂਨੀਵਰਸਟੀਆਂ ਨੇ ਹਾਲਾਂ ਤਕ ਕੋਈ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਸਿਖਲਾਈ ਲਈ ਕੋਈ ਸਲੇਬਸ ਹੀ ਤਿਆਰ ਕੀਤਾ ਹੈ। ਇਸ ਲਈ ਇਸ ਮੁਲਕ ਵਿੱਚ ਆਕਾ ਦਾ ਹੁਕਮ ਮਨਣਾ ਅਤੇ ਆਪਣੀ ਲਿਆਕਤ ਘਰ ਰਖਕੇ ਆਉਣ ਵਾਲਾ ਸਿਲਸਿਲਾ ਚਾਲੂ ਕੀਤਾ ਗਿਆ ਹੈ।

ਇਹ ਉਮੀਦਵਾਰਾਂ ਵਿੱਚ ਕੀ ਗੁਣ ਹਨ, ਇਹ ਜਾਣਨਾ ਸਾਡੀ ਡਿੳੂਟੀ ਨਹੀਂ ਹੈ। ਇਹ ਸਾਰਾ ਕੰਮ ਪਹਿਲਾਂ ਹੀ ਕਰ ਦਿਤਾ ਗਿਆ ਹੈ। ਅਸੀਂ ਤਾਂ ਅਖਾਂ ਮੀਟਕੇ ਵੋਟ ਪਾਉਣੇ ਹਨ। ਅਸੀਂ ਅਗਰ ਇਹ ਸੋਚਣ ਲਗ ਪਈਏ ਕਿ ਇਸ ਉਮੀਦਵਾਰ ਨੂੰ ਅਸੀਂ ਜਾਣਦੇ ਹਾਂ, ਇਸਦੀ ਕਾਬਲੀਅਤ ਵੀ ਸਾਨੂੰ ਪਤਾ ਹੈ, ਇਸਦਾ ਚਾਲ ਚਲਣ ਵੀ ਸਾਨੂੰ ਪਤਾ ਹੈ ਅਤੇ ਇਹ ਆਦਮੀ ਕਿਤਨਾ ਕੁ ਇਮਾਨਦਾਰ ਹੈ, ਇਹ ਗਲਾਂ ਅਗਰ ਵਿਚਾਰਨ ਲਗ ਜਾਈਏ ਤਾਂ ਅਸੀਂ ਵੋਟ ਪਾਉਣ ਹੀ ਨਾ ਜਾਂਵਾਂਗੇ। ਇਸ ਲਈ ਇਹ ਗਲਾਂ ਉਤੇ ਵਿਚਾਰ ਕਰਨ ਦੀ ਬਜਾਏ ਅਸੀਂ ਇਹ ਸੋਚਣਾ ਹੈ ਕਿ ਪਾਰਟੀ ਕਿਹੜੀ ਠੀਕ ਠਾਕ ਹੈ, ਕਿਹੜਾ ਵਿਅਕਤੀਵਿਸ਼ੇਸ਼ ਮੁਲਕ ਦਾ ਖਿਆਲ ਰਖਣ ਲਈ ਅਗੇ ਆ ਰਿਹਾ ਹੈ। ਕਿਸ ਉਤੇ ਉਮੀਦਾਂ ਰਖੀਆਂ ਜਾ ਸਕਦੀਆਂ ਹਨ, ਇਹ ਗਲਾਂ ਹਨ ਜਿਹੜੀਆਂ ਨੇ ਸਾਡੀ ਮਦਦ ਕਰਨੀ ਹੈ।

ਅਜ ਤੋਂ ਹਾਕਮਾਂ ਦਾ ਸਮਾਂ ਲਦ ਗਿਆ ਹੈ ਅਤੇ ਸੰਭਾਵੀ ਹਾਕਮਾਂ ਦੇ ਚਿਹਰੇ ਸਾਡੇ ਸਾਹਮਣੇ ਕੀਤੇ ਜਾਣਗੇ। ਉਹ ਕੀ ਹਨ, ਕਾਸ ਲਈ ਆਏ ਹਨ, ਇਹ ਗਲਾਂ ਵੀ ਸਾਡੇ ਸਾਹਮਣੇ ਕੀਤੀਆਂ ਜਾਣਗੀਆਂ। ਅਸੀਂ ਆਪੋ ਵਿੱਚ ਗਲਾਂ ਵੀ ਕਰਾਂਗੇ। ਇਹ ਅਖਬਾਰ, ਇਹ ਇਸ਼ਤਿਹਾਰ, ਇਹ ਸੰਪਾਦਕੀਆਂ, ਇਹ ਟੀਵੀ, ਇਹ ਰੇਡਿਉ, ਸਾਰੇ ਹੀ ਸੂਚਨਾ ਸਰੋਤ ਸਾਡੇ ਸਾਮਣੇ ਪ੍ਰਸਿਥਿਤੀਆ ਸਪਸ਼ਟ ਕਰਨ ਦਾ ਯਤਨ ਕਰਨਗੇ। ਸਾਡਾ ਵੀ ਪਿਛਲੇ ਸਤ ਦਹਾਕਿਆਂ ਦਾ ਤਜਰਬਾ ਹੈ। ਕਈਆਂ ਨੂੰ ਅਸੀਂ ਦੇਖ ਹੀ ਬੈਠੇ ਹਾਂ ਅਤੇ ਕਈਆਂ ਬਾਰੇ ਬਹੁਤ ਕੁਝ ਆਖਿਆ ਵੀ ਜਾ ਚੁਕਾ ਹੈ। ਸਾਡੀ ਬਦਕਿਸਮਤੀ ਇਹ ਰਹੀ ਹੈ ਕਿ ਅਜ ਤਕ ਅਸੀਂ ਕਦੀ ਵੀ ਹਰਮਨਪਿਆਰੀ ਸਰਕਾਰ ਨਹੀਂ ਬਣਾ ਪਾਏ ਅਤੇ ਨਾ ਹੀ ਬਣਾ ਹੀ ਸਕਦੇ ਹਾਂ ਕਿਉਂਕਿ ਇਸ ਮੁਲਕ ਵਿੱਚ ਬਹੁਤ ਹੀ ਲੰਮਾ ਗੁਲਾਮੀ ਦਾ ਇਤਿਹਾਸ ਹੈ ਅਤੇ ਇਸ ਗੁਲਾਮੀ ਵਿੱਚ ਸਾਡੀਆਂ ਮੁਸਪੀਬਤਾਂ ਅਤੇ ਸਮਸਿਆਵਾਂ ਵਧਦੀਆਂ ਹੀ ਰਹੀਆਂ ਹਨ। ਪਿਛਲੇ ਸਤ ਦਹਾਕਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਸਹਾਰਾੇ ਅਸੀਂ ਅਨਾਜ ਪੈਦਾ ਕਰ ਲਿਤਾ ਹੈ ਅਤੇ ਸਾਡੇ ਉਦਯੋਗਾਂ ਵਿੱਚ ਸਾਡੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਬਣਕੇ ਵਿਉਪਾਰੀਆਂ ਨੇ ਬਾਜ਼ਾਰ ਵਿੱਚ ਆ ਰਖੀਆ ਹਨ। ਹੁਣ ਤਾਂ ਸਾਡੇ ਪਾਸ ਅਗਰ ਨਕਦੀ ਪੈਸਾ ਪੁਜਦਾ ਕਰ ਦਿਤਾ ਜਾਵੇ ਤਾਂ ਅਸੀਂੀਂ ਵੀ ਖੁਸ਼੍ਹਾਲ ਹੋ ਸਕਦੇ ਹਾਂ ਅਤੇ ਇਸ ਪਛੜੇਪਣ ਚੋਂ ਬਾਹਰ ਵੀ ਨਿਕਲ ਸਕਦੇ ਹਾਂ। ਅਸੀਂ ਅਰਦਾ ਕਰਦੇ ਹਾਂ ਕਿ ਇਸ ਵਾਰੀਂ ਦੀ ਸਰਕਾਰ ਆਕੇ ਸਾਡੇ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ, ਸਾਡੀਆਂ ਉਜਰਤਾ ਸਹੀ ਕਰੇ ਤਾਂਕਿ ਸਾਡੇ ਘਰਾਂ ਵਿੱਚ ਵਾਜਬ ਜਿਹੀ ਆਮਦਨ ਆਣ ਲਗ ਜਾਵੇ। ਅਸੀਂ ਕੋਈ ਰਿਆਇਤ ਨਹੀਂ ਮੰਗਦੇ ਅਤੇ ਨਾ ਹੀ ਸਾਨੂੰ ਮੁਫਦਤ ਦੀ ਕੋਈਸ਼ੈਅ ਹੀ ਚਾਹੀਦੀ ਹੈ।

ਅੱਜ ਤੋਂ ਸ਼ੁਰੂ ਹੋਕੇ ਚੋਣਾਂ ਖਤਮ ਹੋਣ ਤਕ ਸਾਡਾ ਜਾਗਣ ਦਾ ਸਮਾਂ ਆ ਗਿਆ ਹੈ। ਅਜ ਤਕ ਰਾਜਸੀ ਲੋਕੀਂ ਜਿਹੜੀਆਂ ਗਲਤੀਆਂ ਕਰਦੇ ਰਹੇ ਹਨ ਉਨ੍ਹਾਂ ਦਾ ਸਾਨੂੰ ਗਿਆਨ ਵੀ ਹੈ। ਇਸ ਵਾਰੀਂ ਅਸੀਂ ਅਖਾਂ ਖੋਲ੍ਹਕੇ ਅਤੇ ਉਮੀਦਵਾਰ ਦੀ ਪੂਰੀ ਜਾਂਚ ਕਰਕੇ ਵੋਟਾ ਪਾਉਣੀਆਂ ਹਨ। ਇਹ ਚੋਣਾਂ ਬਾਅਦ ਪਛੁਤਾਵਾ ਕਰਨਾ ਬੰਦ ਹੋਣਾ ਚਾਹੀਦਾ ਹੈ। ਸਾਡੇ ਚੋਣ ਗਏ ਨੁਮਾਇੰਦੇ ਉਤੇ ਅਗਰ ਕਦੀ ਸਾਨੂੰ ਹੀ ਹਾਸਾ ਆ ਜਾਵੇ ਜਾਂ ਪਛੁਤਾਵਾ ਆਵੇ ਤਾਂ ਉਹ ਆਦਮੀ ਗਲਤ ਨਹੀਂ ਸੀ, ਬਲਕਿ ਗਲਤੀ ਸਾਡੀ ਹੁੰਦੀ ਹੈ ਕਿਉਂਕਿ ਬੰਦਾ ਚੁਣਿਆ ਤਾਂ ਅਸੀਂ ਆਪ ਸੀ। ਇਕ ਕਹਾਵਤ ਆਈ ਹੈ ਕਿ ਜੈਸੀ ਕਿਸਮ ਲੋਕਾਂ ਦੀ ਹੁੰਦੀ ਹੈ ਵੈਸੇ ਹੀ ਉਥੇ ਸਰਕਾਰ ਬਣ ਜਾਂਦੀ ਹੈ । ਅਸਲ ਕਸੂਰਵਾਰ ਚੋਣ ਕਰਨ ਵਾਲੇ ਹੀ ਹੁੰਦੇ ਹਨ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: