Thu. Jul 18th, 2019

ਪਾਰਟੀ ਵਰਕਰ ਵੱਲੋਂ ਸੁਣਾਈ ਜ਼ੁਲਮ ਦੀ ਦਾਸਤਾਨ ‘ਤੇ ਗੁੱਸਾਏ ਜੰਗੀ ਕੈਪਟਨ ਪੁਲਿਸ ਸਟੇਸ਼ਨ ਪਹੁੰਚੇ

ਪਾਰਟੀ ਵਰਕਰ ਵੱਲੋਂ ਸੁਣਾਈ ਜ਼ੁਲਮ ਦੀ ਦਾਸਤਾਨ ‘ਤੇ ਗੁੱਸਾਏ ਜੰਗੀ ਕੈਪਟਨ ਪੁਲਿਸ ਸਟੇਸ਼ਨ ਪਹੁੰਚੇ

ਸੰਗਤ ਮੰਡੀ (ਬਠਿੰਡਾ), 8 ਅਗਸਤ (ਪਰਵਿੰਦਰ ਜੀਤ ਸਿੰਘ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਾਰਟੀ ਨੇ ਵਰਕਰਾਂ ਨੂੰ ਇਕ ਮਜ਼ਬੂਤ ਸੰਦੇਸ਼ ਦਿੰਦਿਆਂ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ ਅੱਜ ਇਕ ਪਾਰਟੀ ਵਰਕਰ ਬਲਦੇਵ ਸਿੰਘ ਖਿਲਾਫ ਦਰਜ਼ ਕੀਤੇ ਗਏ ਝੂਠੇ ਕੇਸ ਖਿਲਾਫ ਆਪਣੇ ਪੁਰਾਣੇ ਜੰਗੀ ਅੰਦਾਜ਼ ਵਿੱਚ ਰੋਸ ਪ੍ਰਗਟਾਉਣ ਹਿੱਤ ਸਥਾਨਕ ਪੁਲਿਸ ਸਟੇਸ਼ਨ ਪਹੁੰਚ ਗਏ, ਜੋ ਹਲਕੇ ਵਿਚ ਕੈਪਟਨ ਪ੍ਰੋਗਰਾਮ ਦੌਰਾਨ ਆਪਣੀ ਕਹਾਣੀ ਦੱਸਦਾ ਰੋ ਪਿਆ ਸੀ।
ਇਸ ਦੌਰਾਨ ਉਨ੍ਹਾਂ ਨੇ ਪੁਲਿਸ ਅਫਸਰਾਂ ਨੂੰ ਝੂਠੇ ਕੇਸ ਦਰਜ ਕਰਨ ਖਿਲਾਫ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸੀ ਵਰਕਰਾਂ ‘ਤੇ ਕੀਤੇ ਹਰੇਕ ਗੁਨਾਹ ਲਈ ਹਿਸਾਬ ਦੇਣਾ ਪਵੇਗਾ। ਬਲਦੇਵ ਸਿੰਘ ਨਾਲ ਪੁਲਿਸ ਸਟੇਸ਼ਨ ਪਹੁੰਚੇ ਕੈਪਟਨ ਅਮਰਿੰਦਰ ਨੇ ਪੁਲਿਸ ਅਫਸਰਾਂ ਨੂੰ ਉਸ ਵਰਦੀ ਦਾ ਸਨਮਾਨ ਕਰਨ ਲਈ ਕਿਹਾ, ਜਿਹੜੀ ਉਨ੍ਹਾਂ ਨੇ ਪਾਈ ਹੋਈ ਹੈ ਅਤੇ ਪੁਖਤਾ ਕਰਨ ਲਈ ਕਿਹਾ ਹੈ ਕਿ ਅਕਾਲੀਆਂ ਦੀ ਸ਼ੈਅ ‘ਤੇ ਕੋਈ ਅੰਨਿਆਂ ਨਾ ਹੋਵੇ, ਜਿਨ੍ਹਾਂ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ।
ਉਨ੍ਹਾਂ ਨੇ ਪੁਲਿਸ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਤੁਹਾਡੇ ਨਾਲ ਕੋਈ ਵਿਅਕਤੀਗਤ ਦੁਸ਼ਮਣੀ ਨਹੀਂ ਹੈ, ਲੇਕਿਨ ਜੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਤੁਸੀਂ ਉਨ੍ਹਾਂ ਦੇ ਕਿਸੇ ਵੀ ਵਰਕਰ ਨੂੰ ਪ੍ਰੇਸ਼ਾਨ ਜਾਂ ਉਸ ‘ਤੇ ਅੱਤਿਆਚਾਰ ਕੀਤਾ ਹੈ, ਤਾਂ ਇਹ ਉਨ੍ਹਾਂ ਵਾਸਤੇ ਵਿਅਕਤੀਗਤ ਤੋਂ ਵੱਧ ਹੋਵੇਗੀ ਅਤੇ ਉਹ ਨਾ ਤਾਂ ਇਸਨੂੰ ਭੁੱਲਣਗੇ ਤੇ ਨਾ ਹੀ ਮੁਆਫ ਕਰਨਗੇ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਨੂੰ ਆਪਣੇ ਅਕਾਲੀ ਆਕਾਵਾਂ ਨਾਲ ਜੇਲ੍ਹ ਜਾਣ ਵਾਸਤੇ ਤਿਆਰ ਰਹਿਣ ਲਈ ਕਿਹਾ।
ਇਥੇ ਲੋਕਲ ਪੁਲਿਸ ਸਟੇਸ਼ਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਅੱਜ ਸਪੱਸ਼ਟ ਤੌਰ ‘ਤੇ ਐਲਾਨ ਕਰਨਾ ਚਾਹੁੰਦੇ ਹਨ ਕਿ ਜਿਹੜੇ ਪੁਲਿਸ ਅਫਸਰ ਅਕਾਲੀ ਜਥੇਦਾਰਾਂ ਨਾਲ ਮਿਲੇ ਹੋਏ ਹਨ ਤੇ ਜਿਨ੍ਹਾਂ ਨੇ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਹਨ, ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਉਹ ਖੁਦ ਨੂੰ ਜੇਲ੍ਹਾਂ ਵਿੱਚ ਪਾਉਣਗੇ।
ਇਸ ਤੋਂ ਪਹਿਲਾਂ, ਇਕ ਬਜ਼ੁਰਗ ਪਾਰਟੀ ਵਰਕਰ ਬਲਦੇਵ ਸਿੰਘ ਵੱਲੋਂ ਹਲਕੇ ਵਿਚ ਕੈਪਟਨ ਪ੍ਰੋਗਰਾਮ ਦੌਰਾਨ ਉਸ ‘ਤੇ ਅਕਾਲੀ ਲੀਡਰਾਂ ਦੀ ਸ਼ੈਅ ‘ਤੇ ਕੀਤੇ ਗਏ ਅੱਤਿਆਚਾਰ ਅਤੇ ਦਰਜ਼ ਕੀਤੇ ਝੂਠੇ ਕੇਸ ਸਬੰਧੀ ਆਪਣੀ ਹੱਡਬੀਤੀ ਸੁਣਾਉਂਦਿਆਂ ਰੋ ਪੈਣ ਕਾਰਨ ਕੈਪਟਨ ਅਮਰਿੰਦਰ ਪ੍ਰੋਗਰਾਮ ਅੱਧ ਵਿਚਾਲੇ ਛੱਡ ਕੇ ਸਬੰਧਤ ਪੁਲਿਸ ਸਟੇਸ਼ਨ ਚਲੇ ਗਏ, ਜਿਥੇ ਉਸਦੇ (ਬਲਦੇਵ ਸਿੰਘ) ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਨਵੰਬਰ 2015 ਵਿੱਚ ਦੋ ਗਰੁੱਪਾਂ ਵਿਚਾਲੇ ਟਕਰਾਅ ਤੋਂ ਬਾਅਦ ਬਲਦੇਵ ਸਿੰਘ ਨੂੰ ਸਿਰਫ ਇਸ ਲਈ ਇਕ ਝੂਠੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ, ਕਿਉਂਕਿ ਉਹ ਕਾਂਗਰਸ ਸਮਰਥਕ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਪੁਲਿਸ ਨੇ ਦਾਅਵਾ ਕੀਤਾ ਕਿ ਉਸਨੂੰ ਗੈਰ ਜਮਾਨਤੀ ਅਪਰਾਧ ਹੇਠ ਨਾਮਜ਼ਦ ਕੀਤਾ ਗਿਆ ਹੈ, ਉਸਨੂੰ ਹਾਲੇ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਬਾਵਜੂਦ ਇਸਦੇ ਕਿ ਉਸ ਕੋਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਹਾਸਿਲ ਹੈ। ਉਨ੍ਹਾਂ ਨੇ ਕਿਹਾ ਕਿ ਬਦਲੇਵ ਸਿੰਘ ਉਦੋਂ ਤੋਂ ਪ੍ਰਤਾੜਤ ਕੀਤਾ ਜਾ ਰਿਹਾ ਹੈ, ਜਦੋਂ ਉਸਦੀ ਬੇਟੀ ਹਰਸਿਮਰਤ ਕੌਰ ਨੇ ਬਤੌਰ ਕਾਂਗਰਸੀ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਸੰਗਤ ਮੰਡੀ ਪੁਲਿਸ ਸਟੇਸ਼ਨ ਵਿੱਚ ਹੀ ਝੂਠੇ ਕੇਸਾਂ ਸਬੰਧੀ 125 ਸ਼ਿਕਾਇਤਾਂ ਦਰਜ਼ ਕੀਤੀਆਂ ਗਈਆਂ ਹਨ। ਇਹ ਤਾਂ ਸਿਰਫ ਇਕ ਉਦਾਹਰਨ ਹੈ, ਜਦਕਿ ਹਰ ਪਾਸੇ ਲੋਕਾਂ ਨੂੰ ਕਾਂਗਰਸੀ ਵਰਕਰ ਤੇ ਸਮਰਥਕ ਹੋਣ ਕਾਰਨ ਨਾਮਜ਼ਦ ਕੀਤਾ ਜਾ ਰਿਹਾ ਹੈ।
ਇਕ ਸਵਾਲ ਕਿ ਕਿਉਂ ਉਨ੍ਹਾਂ ਨੂੰ ਵਿੱਚੇ ਹੀ ਪ੍ਰੋਗਰਾਮ ਛੱਡ ਕੇ ਵਿਅਕਤੀਗਤ ਤੌਰ ‘ਤੇ ਪੁਲਿਸ ਸਟੇਸ਼ਨ ਜਾਣਾ ਪਿਆ, ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਲਦੇਵ ਸਿੰਘ ਦੀ ਝੂਠੇ ਕੇਸਾਂ ਸਬੰਧੀ ਕੋਈ ਪਹਿਲੀ ਸ਼ਿਕਾਇਤ ਨਹੀਂ ਹੈ, ਕਿਉਂਕਿ ਜਿਥੇ ਵੀ ਉਹ ਜਾਂਦੇ ਹਨ, ਉਨ੍ਹਾਂ ਨੂੰ ਸੈਂਕੜਾਂ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਹਨ, ਲੇਕਿਨ ਜਿਸ ਤਰ੍ਹਾਂ ਉਹ (ਬਲਦੇਵ ਸਿੰਘ) ਆਪਣੀ ਕਹਾਣੀ ਦੱਸਦਿਆਂ ਰੋ ਪਿਆ, ਉਹ ਕਿਥੇ ਵੀ ਜਾ ਸਕਦੇ ਸਨ। ਜਿਸ ਕਾਰਨ ਉਨ੍ਹਾਂ ਨੇ ਬਲਦੇਵ ਸਿੰਘ ਨੂੰ ਵਿਅਕਤੀਗਤ ਤੌਰ ‘ਤੇ ਆਪਣੇ ਨਾਲ ਪੁਲਿਸ ਸਟੇਸ਼ਨ ਲਿਜਾਣ ਦਾ ਫੈਸਲਾ ਕੀਤਾ, ਕਿਉਂਕਿ ਹਾਲੇ ਉਹ ਉਸ ਲਈ ਵੱਧ ਤੋਂ ਵੱਧ ਇੰਨਾ ਹੀ ਕਰ ਸਕਦੇ ਸਨ।
ਉਨ੍ਹਾਂ ਨੇ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਧਮਕਾਉਣ ਤੇ ਪ੍ਰਤਾੜਤ ਕਰਨ ਵਾਲੇ ਸਥਾਨਕ ਅਕਾਲੀ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਸਮਾਨ ਭਵਿੱਖ ਦਾ ਸਾਹਮਣਾ ਕਰਨਾ ਪਵੇਗਾ। ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ ਸਾਰੇ ਝੂਠੇ ਕੇਸ ਰੱਦ ਕਰਨ ਸਬੰਧੀ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਹੈ, ਬਲਕਿ ਵਚਨਬੱਧ ਹਨ ਕਿ ਜਿਨ੍ਹਾਂ ਨੇ ਵੀ ਮੇਰੇ ਵਰਕਰਾਂ ਤੇ ਸਮਰਥਕਾਂ ਨੂੰ ਪ੍ਰੇਸ਼ਾਨ ਤੇ ਪ੍ਰਤਾੜਤ ਕੀਤਾ ਹੈ, ਉਨ੍ਹਾਂ ਨੂੰ ਕਦੇ ਵੀ ਮੁਆਫ ਨਾ ਕੀਤਾ ਜਾਵੇ। ਜੋ ਵੀ ਹੋ ਜਾਵੇ ਉਹ ਪੁਖਤਾ ਕਰਨਗੇ ਕਿ ਇਨ੍ਹਾਂ ਨੂੰ ਕਾਂਗਰਸੀ ਵਰਕਰਾਂ ਖਿਲਾਫ ਕੀਤੇ ਅੱਤਿਆਚਾਰਾਂ ਦਾ ਹਿਸਾਬ ਦੇਣਾ ਪਵੇ।

Leave a Reply

Your email address will not be published. Required fields are marked *

%d bloggers like this: