Tue. Sep 24th, 2019

ਪਾਰਟੀ ਚ ਵੜੇ ਗਲਤ ਅਨਸਰਾਂ ਨੇ ਹਾਈਕਮਾਂਡ ਨੂੰ ਗੁੰਮਰਾਹ ਕੀਤਾ: ਸੁਖਪਾਲ ਖਹਿਰਾ

ਪਾਰਟੀ ਚ ਵੜੇ ਗਲਤ ਅਨਸਰਾਂ ਨੇ ਹਾਈਕਮਾਂਡ ਨੂੰ ਗੁੰਮਰਾਹ ਕੀਤਾ: ਸੁਖਪਾਲ ਖਹਿਰਾ
ਬਠਿੰਡਾ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਰਾਮਪੁਰਾ ਫੂਲ ਪਹੁੱਚੇ ਖਹਿਰਾ

ਰਾਮਪੁਰਾ ਫੂਲ , 29 ਜੁਲਾਈ (ਦਲਜੀਤ ਸਿੰਘ ਸਿਧਾਣਾ): ਆਮ ਆਦਮੀ ਪਾਰਟੀ ਦੇ ਨਿਧੱੜਕ ਬੁਲਾਰੇ ਤੇ ਵਿਧਾਨ ਸਭਾਂ ਚ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਸਿੰਘ ਖਹਿਰਾ ਅਹੁੱਦਾ ਖੁਸਣ ਤੋ ਬਾਅਦ ਅੱਜ ਪਹਿਲੀ ਵਾਰ ਰਾਮਪੁਰਾ ਫੂਲ ਵਿਖੇ ਆਪ ਪਾਰਟੀ ਦੇ ਆਗੂ ਮਨਜੀਤ ਸਿੰਘ ਬਿੱਟੀ ਸੇਲਬਰਾਹੀਆਂ ਤੇ ਪਾਰਟੀ ਵਰਕਰਾਂ ਨੂੰ ਮਿਲਣ ਪਹੁੱਚੇ। ਉਹਨਾ ਪਾਰਟੀ ਚ ਚੱਲ ਰਹੀ ਖਾਨਾਜੰਗੀ ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਗਲਤ ਅਨਸਰਾਂ ਦੀ ਪਾਰਟੀ ਚ ਘੁਸਪੈਠ ਨਾਲ ਤੇ ਦਿੱਲੀ ਹਾਈਕਮਾਂਡ ਨੂੰ ਗੁੰਮਰਾਹ ਕਰਨ ਤੇ ਇਹ ਸਥਿਤੀ ਪੈਦਾ ਹੋਈ ਹੈ। ਉਹਨਾਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਹਿਨਤ ਕਰਨਗੇ ਤੇ ਪੰਜਾਬ ਦੇ ਚੰਗੇ ਭਵਿੱਖ ਲਈ ਸਿਆਸੀ ਤੌਰ ਤੇ ਤੀਜੇ ਬਦਲ ਦੀ ਸਖਤ ਜਰੂਰਤ ਹੈ ਤਾਂ ਜੋ ਪੰਜਾਬ ਨੂੰ ਲੁੱਟਣ ਵਾਲੀਆ ਦੋਵੇਂ ਸਿਆਸੀ ਪਾਰਟੀਆ ਕਾਂਗਰਸ ਤੇ ਅਕਾਲੀ ਦਲ ਨੂੰ ਸਖਤ ਟੱਕਰ ਦਿੱਤੀ ਜਾ ਸਕੇ। ਉਹਨਾ ਕਿਹਾ ਕਿ ਪੰਜਾਬ ਭਰ ਚ ਉਹਨਾ ਨੂੰ ਬਹੁਤ ਭਾਰੀ ਸਮਰੱਥਨ ਮਿਲ ਰਿਹਾ ਉਹਨਾਂ ਕਿਹਾ ਕਿ ਉਹ ਆਮ ਪਾਰਟੀ ਦੇ ਐਮ.ਐਲ.ਏ ਸਾਥੀਆਂ ਅਤੇ ਜੁਝਾਰੂ ਵਲੰਟੀਅਰਾਂ ਦਾ ਸਦਾ ਰਿਣੀ ਰਹੇਗਾ ਜਿੰਨਾ ਜਜ਼ਬੇ ਅਤੇ ਜੋਸ਼ ਨਾਲ ਸੱਚ ਦਾ ਸਾਥ ਦਿੱਤਾ।
ਅਖੀਰ ਉਹਨਾਂ ਨੇ ਅਪੀਲ ਕਰਦਿਆ ਕਿਹਾ ਸਮੂੰਹ ਪਾਰਟੀ ਵਰਕਰ 2 ਅਗਸਤ ਨੂੰ ਬਠਿੰਡਾ ਵਿਖੇ ਹੋਣ ਵਾਲੀ ਵਲੰਟੀਅਰਜ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਚ ਪਹੁੱਚਣ।
ਇਸ ਮੌਕੇ ਆਪ ਪਾਰਟੀ ਦੇ ਰਾਮਪੁਰਾ ਹਲਕੇ ਤੋ ਚੋਣ ਲੜ ਚੁੱਕੇ ਆਪ ਆਗੂ ਮਨਜੀਤ ਸਿੰਘ ਬਿੱਟੀ ਸੇਲਬਰਾਹੀਆਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾ ਦੇ ਭਲੇ ਲਈ ਸੱਚ ਦਾ ਸਾਥ ਦੇਣਗੇ ਅਤੇ ਉਹਨਾਂ ਸੁਖਪਾਲ ਸਿੰਘ ਖਹਿਰਾ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਹ ਦੋ ਅਗਸਤ ਦੀ ਕਾਨਫਰੰਸ ਚ ਵੱਧ ਤੋ ਵੱਧ ਆਪ ਵਰਕਰਾ ਤੇ ਇਲਾਕੇ ਦੇ ਲੋਕਾ ਨੂੰ ਨਾਲ ਲੈਕੇ ਸਾਮਲ ਹੋਣਗੇ ।
ਜਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋ ਲਾਹ ਕੇ ਆਪ ਆਗੂ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਕਾਰਨ ਆਪ ਪਾਰਟੀ ਚ ਖਾਨਾਜੰਗੀ ਚੱਲ ਰਹੀ ਹੈ। ਬਠਿੰਡਾ ਵਿਖੇ ਹੋਣ ਜਾ ਰਹੀ ਦੋ ਅਗਸਤ ਦੀ ਕਨਵੈਸਨ ਨੂੰ ਵੀ ਇਸੇ ਸਖਤੀ ਪ੍ਰਦਰਸ਼ਨ ਦੇ ਰੂਪ ਚ ਵੇਖਿਆ ਜਾ ਰਿਹਾ ਹੈ। ਉਧਰ ਆਪ ਚ ਆਏ ਭੁਚਾਲ ਨੂੰ ਵੇਖਦਿਆਂ ਹਾਈਕਮਾਂਡ ਨੇ ਆਪ ਆਗੂਆ ਨੂੰ ਦਿੱਲੀ ਬੁਲਾ ਲਿਆ ਹੈ।
ਹੁਣ ਵੇਖਣਾ ਇਹ ਬਣਦਾ ਕਿ ਦਿੱਲੀ ਹਾਈਕਮਾਂਡ ਆਪਣਾ ਫੈਸਲਾ ਵਾਪਸ ਲੈਦੀ ਹੈ ਜਾਂ ਫੇਰ ਦੋ ਅਗਸਤ ਦਾ ਸਕਤੀ ਪ੍ਰਦਰਸ਼ਨ ਕਰਕੇ ਸੁਖਪਾਲ ਸਿੰਘ ਖਹਿਰਾ
ਪਾਰਟੀ ਤੋ ਬਾਗੀ ਹੋਕੇ ਕੋਈ ਵੱਖਰਾ ਫਰੰਟ ਬਣਾਉਣ ਦਾ ਐਲਾਨ ਕਰਦਾ ਹੈ । ਇਹ ਸਾਰੀਆਂ ਗੱਲਾਂ ਹਾਲੇ ਭਵਿੱਖ ਦੇ ਗਰਭ ਚ ਹਨ ਪਰਤੂੰ ਆਪ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਬਦਲਣ ਵਾਲੇ ਫੈਸਲੇ ਕਾਰਨ ਪਾਰਟੀ ਦਾ ਗ੍ਰਾਫ ਬਹੁਤ ਥੱਲੇ ਆ ਗਿਆ।

Leave a Reply

Your email address will not be published. Required fields are marked *

%d bloggers like this: