ਪਾਦਰੀ ਕਤਲ ਮਾਮਲੇ ਵਿਚ ਫੜੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਕੈਨੇਡੀਅਨ ਨੂੰ ਦੋ ਦਿਨਾਂ ਪੁਲੀਸ ਰਿਮਾਂਡ ਤੇ ਭੇਜਿਆ

ss1

ਪਾਦਰੀ ਕਤਲ ਮਾਮਲੇ ਵਿਚ ਫੜੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਕੈਨੇਡੀਅਨ ਨੂੰ ਦੋ ਦਿਨਾਂ ਪੁਲੀਸ ਰਿਮਾਂਡ ਤੇ ਭੇਜਿਆ

15 ਜੁਲਾਈ 2017 ਨੂੰ ਲੁਧਿਆਣਾ ਵਿਖੇ ਪਾਦਰੀ ਸੁਲਤਾਨ ਮਸੀਹ ਦੇ ਕਤਲ ਮਾਮਲੇ ਵਿੱਚ ਐਨ ਆਈ ਏ ਵਲੋਂ ਗ੍ਰਿਫਤਾਰ ਕੀਤੇ ਗਏ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਕੈਨੇਡੀਅਨ ਨੂੰ ਅੱਜ ਐਨ ਆਈ ਏ ਵੱਲੋਂ ਮਾਣਯੋਗ ਅਸ਼ੁੰਲ ਬੇਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਮਾਣਯੋਗ ਅਦਾਲਤ ਨੇ ਇਹਨਾਂ ਦੋਵਾਂ ਦਾ ਦੋ ਦਿਨਾਂ ਪੁਲੀਸ ਰਿਮਾਂਡ ਦੇ ਦਿਤਾ|
ਜਿਕਰਯੋਗ ਹੈ ਕਿ 15 ਜੁਲਾਈ 2017 ਦੀ ਸ਼ਾਮ ਨੂੰ ਲੁਧਿਆਣਾ ਵਿਖੇ ਇਕ ਚਰਚ ਦੇ ਬਾਹਰ ਪਾਦਰੀ ਸੁਲਤਾਨ ਮਸੀਹ ਨੂੰ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ| ਉਸ ਨੂੰ 2 ਗੋਲੀਆਂ ਮਾਰੀਆਂ ਗਈਆਂ ਸਨ| ਇਕ ਗੋਲੀ ਉਹਨਾਂ ਦੇ ਸਿਰ ਵਿੱਚ ਅਤੇ ਦੂਜੀ ਗੋਲੀ ਛਾਤੀ ਵਿੱਚ ਵੱਜੀ ਸੀ, ਜਿਸ ਕਾਰਨ ਪਾਦਰੀ ਸੁਲਤਾਨ ਮਸੀਹ ਦੀ ਮੌਤ ਹੋ ਗਈ ਸੀ|
ਅਸਲ ਵਿੱਚ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਕੈਨੇਡੀਅਨ ਪਹਿਲਾਂ ਹੀ ਐਨ ਆਈ ਏ ਦੀ ਹਿਰਾਸਤ ਵਿੱਚ ਸਨ ਅਤੇ ਅੱਜ ਇਹਨਾਂ ਦੋਵਾਂ ਨੂੰ ਜੱਗੀ ਜੋਹਲ ਇੰਗਲੈਂਡ ਵਾਸੀ ਦੇ ਨਾਲ ਹੀ ਕਿਸੇ ਹੋਰ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਥੇ ਐਨ ਆਈ ਏ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਕੈਨੇਡੀਅਨ ਦਾ ਲੁਧਿਆਣਾ ਦੇ ਪਾਦਰੀ ਕਤਲ ਮਾਮਲੇ ਵਿੱਚ ਪੁਲੀਸ ਰਿਮਾਂਡ ਮੰਗਿਆ ਅਤੇ ਮਾਣਯੋਗ ਅਦਾਲਤ ਨੇ ਦੋਵਾਂ ਨੂੰ 2 ਦਿਨ ਦੇ ਪੁਲੀਸ ਰਿਮਾਂਡ ਉਪਰ ਭੇਜ ਦਿੱਤਾ ਜਦੋਂ ਕਿ ਜੱਗੀ ਜੋਹਲ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿਤਾ ਗਿਆ|

Share Button

Leave a Reply

Your email address will not be published. Required fields are marked *