ਪਾਣੀ

ss1

ਪਾਣੀ

ਕੁਦਰਤ ਦੁਬਾਰਾ ਮਨੁੱਖ ਨੂੰ ਬਹੁਤ ਸਾਰੇ ਅਨਮੋਲ ਤੋਹਫੇ ਮਿਲੇ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਪਾਣੀ। ਪਾਣੀ ਬਿਨਾ ਜਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਕਿਹਾ ਵੀ ਜਾਂਦਾ ਹੈ ਕਿ ਜਲ ਹੀ ਜੀਵਨ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਗੁਰਬਾਣੀ ਵਿੱਚ ਅੰਕਿਤ ਸਤਰਾਂ ਅਨੁਸਾਰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਪਾਣੀ ਅਜਿਹਾ ਸੋਮਾ ਹੈ ਕਿ ਇਸਨੂੰ ਸੰਭਾਲਿਆ ਜਾਂ ਬਚਾਇਆ ਤਾਂ ਜਾ ਸਕਦਾ ਹੈ ਪਰ ਬਣਾਇਆ ਨਹੀਂ ਜਾ ਸਕਦਾ। ਅੱਜ ਦੇ ਸਮੇਂ ਵਿੱਚ ਕਈ ਵਾਰ ਪਾਣੀ ਸੰਬੰਧੀ ਘਰਾਂ ਵਿੱਚ ਅਤੇ ਘਰਾਂ ਤੋਂ ਬਾਹਰ ਵੀ ਵਰਤੀ ਜਾਣ ਵਾਲੀ ਅਣਗਹਿਲੀ ਦੇਖਣ ਨੂੰ ਮਿਲਦੀ ਹੈ। ਘਰ ਵਿੱਚ ਜਦੋਂ ਅਸੀਂ ਪਾਣੀ ਪੀਂਦੇ ਹਾਂ ਤਾਂ ਕਈ ਵਾਰ ਜਰੂਰਤ ਅੱਧੇ ਗਿਲਾਸ ਦੀ ਹੁੰਦੀ ਹੈ ਅਤੇ ਭਰ ਪੂਰਾ ਗਿਲਾਸ ਲਿਆ ਜਾਂਦਾ ਹੈ। ਇਸ ਤਰ੍ਹਾਂ ਅੱਧਾ ਗਿਲਾਸ ਬਚਿਆ ਪਾਣੀ ਏਦਾਂ ਹੀ ਡੋਲ੍ਹ ਦਿੱਤਾ ਜਾਂਦਾ ਹੈ। ਬਰੱਸ ਕਰਦੇ ਸਮੇਂ ਕਈ ਵਾਰ ਪਾਣੀ ਕਿੰਨਾ ਟਾਈਮ ਟੂਟੀ ‘ਚੋਂ ਏਦਾਂ ਹੀ ਵਹਿੰਦਾ ਰਹਿੰਦਾ ਹੈ। ਪਾਣੀ ਦਾ ਸਤਰ ਏਨਾ ਹੇਠਾਂ ਜਾ ਰਿਹਾ ਹੈ ਕਿ ਖੇਤੀ ਲਈ ਵੀ ਵਾਰ-ਵਾਰ ਬੋਰ ਕਰਨ ਦੀ ਜਰੂਰਤ ਪੈਣ ਲੱਗ ਗਈ ਹੈ। ਕੁਦਰਤ ਵੱਲੋਂ ਮੁਫ਼ਤ ਮਿਲੀ ਦੌਲਤ ਨਾ ਸਾਂਭਣ ਦੀ ਅਤੇ ਇਸਦੇ ਮਹੱਤਵ ਦੀ ਗੱਲ ਇੱਥੋਂ ਪਤਾ ਲਗਦੀ ਹੈ ਕਿ ਅੱਜ-ਕੱਲ੍ਹ ਪਾਣੀ ਬੋਤਲਾਂ ‘ਚ ਮੁੱਲ ਵਿਕ ਰਿਹਾ ਹੈ। ਪਾਣੀ ਦੀ ਇੱਕ ਇੱਕ ਬੂੰਦ ਅਨਮੋਲ ਹੈ ਸਾਨੂੰ ਪਾਣੀ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ। ਜਿੱਥੇ ਵੀ ਬਿਨਾ ਜਰੂਰਤ ਤੋਂ ਟੂਟੀ ਚਲਦੀ ਨਜ਼ਰ ਆਵੇ ਉਸਨੂੰ ਬੰਦ ਕਰਨਾ ਚਾਹੀਦਾ ਹੈ। ਕੱਪੜੇ ਧੋਣ ਲਈ ਵਰਤਿਆ ਜਾਣ  ਵਾਲਾ ਪਾਣੀ ਪੋਚੇ ਲਈ ਵੀ ਮੁੜ ਵਰਤੋਂ ਚ ਲਿਆਂਦਾ ਜਾ ਸਕਦਾ ਹੈ। ਸਬਜ਼ੀਆਂ ਧੋ ਕੇ ਪਾਣੀ ਬੂਟਿਆਂ ਵਿੱਚ ਪਾਉਣਾ ਚਾਹੀਦਾ ਹੈ। ਪੀਣ ਕੁਦਰਤ ਵਲੋਂ ਮਿਲੇ ਇਸ ਅਨਮੋਲ ਤੋਹਫੇ ਨੂੰ ਸਾਂਭਣਾ,ਇਸਦੀ ਬਰਬਾਦੀ ਨੂੰ ਰੋਕਣਾ ਹਰ ਮਨੁੱਖ ਦਾ ਫਰਜ਼ ਹੈ। ਜੇ ਅਜਿਹੇ ਕੁਦਰਤੀ ਸਰੋਤਾਂ ਦੀ ਸੁਚੱਜੇ ਅਤੇ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਸਦੀਆਂ ਤੱਕ ਸਾਡੇ ਨਾਲ ਚਲਦੇ ਹਨ
ਪਰ ਮਨੁੱਖ ਦੁਬਾਰਾ ਵਰਤੀ ਜਾ ਰਹੀ ਅਣਗਹਿਲੀ ਅਨੇਕਾਂ ਹੀ ਨਵੀਆਂ ਸਮੱਸਿਆਵਾਂ ਨੂੰ ਜਨਮ ਦੇਵੇਗੀ। ਇਸ ਲਈ ਜਰੂਰਤ  ਹੈ ਕਿ ਅਸੀਂ ਰਲ ਮਿਲ ਕੇ ਪਾਣੀ ਦੀ ਦੁਰਵਰਤੋਂ ਬੰਦ ਕਰਕੇ, ਇਸਦੀ  ਸਾਂਭ ਸੰਭਾਲ ‘ਚ ਆਪਣਾ ਯੋਗਦਾਨ ਪਾਈਏ।

ਹਰਪ੍ਰੀਤ ਕੌਰ ਘੁੰਨਸ

Share Button

Leave a Reply

Your email address will not be published. Required fields are marked *