ਪਾਣੀ ਦੇ ਮੁੱਦੇ ‘ਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਮੁੱਖ ਮੰਤਰੀ – ਮਨਪ੍ਰੀਤ ਬਾਦਲ

ss1

ਪਾਣੀ ਦੇ ਮੁੱਦੇ ‘ਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਮੁੱਖ ਮੰਤਰੀ – ਮਨਪ੍ਰੀਤ ਬਾਦਲ
ਕਾਂਗਰਸ ਸਰਕਾਰ ਬਣਨ ‘ਤੇ ਮਾਝੇ ਦੇ ਇੱਕ ਲੱਖ ਨੌਜਵਾਨਾਂ ਨੂੰ ਦਿੱਤੀਆ ਜਾਣਗੀਆਂ ਨੌਕਰੀਆ

7-23
ਭਿੱਖੀਵਿੰਡ 6 ਜੁਲਾਈ (ਹਰਜਿੰਦਰ ਸਿੰਘ ਗੋਲਣ)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਧਰਮ ਸੰਕਟ ਤੇ ਕਦੇ ਪਾਣੀਆਂ ਦਾ ਮੁੱਦਾ ਬਣਾ ਕੇ ਪੰਜਾਬ ਦੀ ਜਨਤਾ ਨੂੰ ਹਮੇਸ਼ਾ ਗੁੰਮਰਾਹ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਭਿੱਖੀਵਿੰਡ ਵਿਖੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਪਾਣੀਆ ਦੇ ਮਸਲੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸਟੈਂਡ ਲੈ ਕੇ ਪੰਜਾਬ ਦੇ ਪਾਣੀ ਨੂੰ ਬਣਾਉਣ ਦੀ ਰਾਖੀ ਕੀਤੀ ਹੈ, ਜਦੋਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਣੀ ਦਾ ਰਾਖਾ ਦੱਸ ਕੇ ਅਕਾਲੀ ਸਰਕਾਰ ਵੱਲੋਂ ਫਲੈਕਸ ਬੋਰਡਾਂ ਤੇ ਚੈਨਲਾਂ ਉਪਰ ਦਿੱਤੇ ਜਾ ਰਹੇ ਇਸ਼ਤਿਹਾਰ ਰਾਂਹੀ ਪੰਜਾਬ ਵਾਸੀਆਂ ਨੂੰ ਆਪਣੇ ਪਿੱਛੇ ਲਗਾਉਣ ਲਈ ਹਰ ਯਤਨ ਕੀਤੇ ਜਾ ਰਹੇ ਹਨ, ਜੋ ਕਿ ਵਿਅਰਥ ਸਾਬਤ ਹੋਣਗੇ। ਮਨਪ੍ਰੀਤ ਬਾਦਲ ਨੇ ਆਖਿਆ ਕਿ ਬਾਦਲ ਸਰਕਾਰ ਦੇ ਰਾਜ ਅੰਦਰ ਕਰਜੇ ਦਾ ਸਤਾਇਆ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ, ਜੋ ਗੰਭੀਰ ਚਿੰਤਾਂ ਦਾ ਵਿਸ਼ਾ ਹੈ, ਜਦੋਂ ਕਿ ਇਸ ਮਸਲੇ ‘ਤੇ ਅਕਾਲੀ ਲੀਡਰ ਮਗਰਮੱਛ ਦੇ ਹੰਝੂ ਵਹਾਅ ਕੇ ਕਿਸਾਨਾਂ ਦੇ ਹਮਦਰਦੀ ਬਣ ਰਹੇ ਹਨ।

ਉਹਨਾਂ ਨੇ ਆਖਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਮਾਝੇ ਦੇ ਇੱਕ ਲੱਖ ਨੌਜਵਾਨਾਂ ਨੂੰ ਨੌਕਰੀ ਦੇ ਕੇ ਆਪਣੇ ਪੈਰਾਂ ‘ਤੇ ਖੜਾ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਕਾਂਗਰਸ ਮਹਿਲਾ ਵਿੰਗ ਪ੍ਰਧਾਨ ਮਮਤਾ ਦੱਤਾ, ਅਸ਼ਵਨੀ ਸੇਖੜੀ, ਜਿਲਾ ਪ੍ਰਧਾਨ ਸੁਖਪਾਲ ਸਿੰਘ ਭੁੁੱਲਰ, ਤਰਲੋਕ ਸਿੰਘ ਚੱਕਵਾਲੀਆ, ਸੁਰਿੰਦਰ ਸਿੰਘ ਬੁੱਗ, ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਸਤਰਾਜ ਸਿੰਘ ਮੱਖੀ, ਹਰਜੀਤ ਸਿੰਘ ਹਰਜੀ, ਜੁਗਰਾਜ ਸਿੰਘ ਪਹੂਵਿੰਡ ਆਦਿ ਕਾਂਗਰਸੀ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *