Sun. Sep 15th, 2019

ਪਾਣੀ ਦੀ ਇੱਕ ਬੂੰਦ ਬਾਹਰਲੇ ਰਾਜਾ ਨੂੰ ਨਹੀ ਦੇਵਾਗੇ:- ਬਾਦਲ

ਪਾਣੀ ਦੀ ਇੱਕ ਬੂੰਦ ਬਾਹਰਲੇ ਰਾਜਾ ਨੂੰ ਨਹੀ ਦੇਵਾਗੇ:- ਬਾਦਲ

23-9

ਮਹਿਲ ਕਲਾਂ 22 ਜੁਲਾਈ (ਭੁਪਿੰਦਰ ਸਿੰਘ ਧਨੇਰ)- ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਗੁਆਂਢੀ ਰਾਜਾਂ ਨੂੰ ਨਹੀ ਦੇਵਾਂਗਾ ਇਸ ਲਈ ਪਾਰਟੀ ਹਰ ਇੱਕ ਕੁਰਬਾਨੀ ਦੇਣ ਨੂੰ ਤਿਆਰ ਬਰ ਤਿਆਰ ਹੈ ਅਤੇ ਐਸ ਵਾਈ ਐਲ ਨਹਿਰ ਦੀ ਉਸਾਰੀ ਵੀ ਕਾਂਗਰਸ ਦੀ ਦੇਣ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ ਨੇ ਅੱਜ ਸੰਗਤ ਦਰਸਨ ਦੌਰਾਨ ਪਿੰਡ ਨਿਹਾਲੂਵਾਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੀਤਾ। ਪੱਤਰਕਾਰਾਂ ਜਦ ਬਾਦਲ ਸਾਹਿਬ ਨੂੰ ਪਾਰਟੀ ਦੇ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆਂ ਤੇ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤੇ ਜਾਣ ਤੇ ਕਿਹਾ ਕਿ ਇਨ੍ਹਾਂ ਉਕਤ ਆਉਆਂ ਨੇ ਪਾਰਟੀ ਟਿਕਟਾਂ ਦੇ ਦੇ ਕੇ ਐਮ ਐਲ ਏ ਬਣਾ ਕੇ ਪੂਰਾ ਮਾਣ ਸਤਿਕਾਰ ਦਿੱਤਾ ਪਰ ਜੇ ਫਿਰ ਵੀ ਕੁਝ ਆਗੂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਜਾਦਾ ਹੈ ਉਸ ਦਾ ਹਾਲ ਬੁਰਾ ਹੁੰਦਾ ਹੈ। ਜਦੋਂ ਪੱਤਰਕਾਰਾਂ ਨੇ ਤੁਰੰਤ ਹੀ ਉਨ੍ਹਾਂ ਦੇ ਨਾਲ ਬੈਠੇ ਹਲਕਾ ਮਹਿਲ ਕਲਾਂ ਦੇ ਹਲਕਾ ਇੰਚਾਰਜ ਅਜੀਤ ਸਿੰਘ ਸਾਂਤ ਵੱਲ ਇਸ਼ਾਰਾ ਕੀਤਾ ਕਿ ਸਾਂਤ ਸਾਹਿਬ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ ਸੀ, ਤਾਂ ਬਾਦਲ ਸਾਹਿਬ ਨੇ ਤਾਂ ਗੋਲ ਮੋਲ ਹੀ ਜਵਾਬ ਦਿੱਤਾ। ਪਰ ਸਾਂਤ ਨੇ ਪੱਤਰਕਾਰਾਂ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਭਾਈ ਮੈਂ ਤੁਹਾਡਾ ਕੀ ਮਾੜਾ ਕਰਤਾ।

Leave a Reply

Your email address will not be published. Required fields are marked *

%d bloggers like this: