ਪਾਣੀ ਦੀਆਂ ਬੋਤਲਾਂ ਰਾਹੀਂ ਵਿਕਦਾ ‘ਜ਼ਹਿਰ’

ss1

ਪਾਣੀ ਦੀਆਂ ਬੋਤਲਾਂ ਰਾਹੀਂ ਵਿਕਦਾ ‘ਜ਼ਹਿਰ’

ਅਮਰੀਕਾ ਦੀ ਇੱਕ ਯੂਨੀਵਰਸਿਟੀ ਨੇ ਇੱਕ ਸਰਵੇਖਣ ਕੀਤਾ ਹੈ।
ਇਸ ਵਿੱਚ 9 ਵੱਖ-ਵੱਖ ਦੇਸ਼ਾਂ ਦੀਆਂ 250 ਬੋਤਲਾਂ ਦੀ ਜਾਂਚ ਕੀਤੀ ਗਈ।
ਜਾਂਚ ਵਿੱਚ ਬੋਤਲਾਂ ਅੰਦਰ ਪਲਾਸਟਿਕ ਮਿਲਿਆ ਹੈ।
ਸਟੇਟ ਯੂਨੀਵਰਸਿਟੀ ਆਫ਼ ਨਿਊਯਾਰਕ ਦੀ ਪ੍ਰੋਫੈਸਰ ਸ਼ੈਰੀ ਮੇਸਨ ਨੇ ਕਿਹਾ- ਸਾਨੂੰ ਪਲਾਸਟਿਕ ਹਰ ਦੂਜੀ ਬੋਤਲ ਤੇ ਬ੍ਰਾਂਡ ਵਿੱਚ ਮਿਲਿਆ ਹੈ।
ਕੰਪਨੀਆਂ ਨੇ ਜੁਆਬ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਪਲਾਂਟ ਪੂਰੇ ਅਪਡੇਟਿਡ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਖਾਸ ਬਰਾਂਡ ‘ਤੇ ਉਂਗਲ ਚੁੱਕਣਾ ਸਾਡਾ ਮਕਸਦ ਨਹੀਂ ਹੈ।
ਹਰ ਬੋਤਲ ਵਿੱਚ ਪਲਾਸਟਿਕ ਲੱਭਿਆ ਹੈ।
ਇਸ ਤੋਂ ਬਾਅਦ ਕੰਪਨੀਆਂ ਨੇ ਜਾਂਚ ਦੇ ਦਾਇਰੇ ਅਤੇ ਤਕਨੀਕ ‘ਤੇ ਹੀ ਸਵਾਲ ਚੁੱਕ ਦਿੱਤੇ।
ਪਿਛਲੇ ਸਾਲ ਪ੍ਰੋਫੈਸਰ ਮੇਸਨ ਨੇ ਤਾਂ ਟੂਟੀ ਦੇ ਪਾਣੀ ਦੇ ਸੈਂਪਲ ਵਿੱਚ ਵੀ ਪਲਾਸਟਿਕ ਹੋਣ ਦੀ ਗੱਲ ਆਖੀ ਸੀ।
ਇਹ ਸੈਂਪਲ ਦੁਕਾਨਾਂ ਅਤੇ ਕੁਰੀਅਰ ਰਾਹੀਂ ਆਏ ਪਾਣੀ ਤੋਂ ਲਿਆ ਗਿਆ ਸੀ।

Share Button

Leave a Reply

Your email address will not be published. Required fields are marked *