Mon. May 20th, 2019

ਪਾਣੀ ਦਾ ਸੰਕਟ ਪੰਜਾਬ ਲਈ ਬਹੁਤ ਵੱਡੀ ਚੁਨੌਤੀ ਹੈ, ਇਸ ’ਤੇ ਹਰ ਇਨਸਾਨ ਨੂੰ ਪਹਿਰਾ ਦੇਣਾ ਚਾਹੀਦਾ ਹੈ: ਕੈਂਥ

ਪਾਣੀ ਦਾ ਸੰਕਟ ਪੰਜਾਬ ਲਈ ਬਹੁਤ ਵੱਡੀ ਚੁਨੌਤੀ ਹੈ, ਇਸ ’ਤੇ ਹਰ ਇਨਸਾਨ ਨੂੰ ਪਹਿਰਾ ਦੇਣਾ ਚਾਹੀਦਾ ਹੈ: ਕੈਂਥ
ਸਰਬ ਨੌਜਵਾਨ ਸਭਾ ਵਲੋਂ ਪਾਣੀ ਬਚਾਓ ਜਾਗਰੂਕਤਾ ਸੈਮੀਨਾਰ ਤੇ ਰੈਲੀ ਦਾ ਆਯੋਜਨ

5-5 (1) 5-5 (2)
ਫਗਵਾੜਾ 4 ਜੂਨ ( ਅਸ਼ੋਕ ਸ਼ਰਮਾ ) ਸਮਾਜ ਸੇਵਾ ਦੇ ਖੇਤਰ ’ਚ ਪਿਛਲੇ 26 ਸਾਲਾਂ ਤੋਂ ਵੱਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਸਮਾਜ ਸੈਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਤੇ ਕੌਂਸਲਰ ਪ੍ਰਮਜੀਤ ਕੌਰ ਕੰਬੋਜ ਦੀ ਅਗਵਾਈ ਹੇਠ ‘‘ ਪਾਣੀ ਬਚਾਓ ’’ ਜਾਗਰੂਕਤਾ ਸੈਮੀਨਾਰ ਜਨਤਾ ਮਾਡਲ ਸਕੂਲ ਪ੍ਰੀਤ ਨਗਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸ਼੍ਰੀ ਸੋਮ ਪ੍ਰਕਾਸ਼ ਕੈਂਥ ਸ਼ਾਮਿਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀਂ ਅੱਜ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਨਾ ਰੋਕਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਪੀਣ ਵਾਲੇ ਪਾਣੀ ਨੂੰ ਤਰਸਣਗੀਆਂ। ਕੈਂਥ ਨੇ ਕਿਹਾ ਕਿ ਧਰਤੀ ਹੇਠੋਂ ਪਾਣੀ ਨੂੰ ਬਚਾਉਣ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੀਆਂ ਸਾਰੀਆਂ ਨਹਿਰਾਂ ’ਤੇ ਖ਼ਰਬਾਂ ਰੁਪਏ ਖ਼ਰਚ ਕੇ ਪੱਕਿਆਂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਦੀ ਸਮੁੱਚੀ ਟੀਮ ਤੋਂ ਸੇਧ ਲੈ ਕੇ ਦੂਸਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਪਾਣੀ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਪਾਣੀ ਦਾ ਸੰਕਟ ਪੰਜਾਬ ਲਈ ਬਹੁਤ ਵੱਡੀ ਚੁਨੌਤੀ ਹੈ, ਜਿਸ ’ਤੇ ਹਰ ਇਨਸਾਨ ਨੂੰ ਪਹਿਰਾ ਦੇਣ ਦੀ ਲੋੜ ਹੈ, ਜਿਸਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸਰਵਣ ਸਿੰਘ ਕੁਲਾਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜੇਕਰ ਅਸੀਂ ਅੱਜ ਪਾਣੀ ਨੂੰ ਨਾ ਸੰਭਾਲਿਆ ਤਾਂ ਸਾਡੇ ਬੱਚੇ ਪੀਣ ਵਾਲੇ ਪਾਣੀ ਤੋਂ ਵੀ ਪਿਆਸੇ ਰਹਿ ਜਾਣਗੇ। ਕੁਲਾਰ ਨੇ ਕਿਹਾ ਕਿ ਜਿੱਥੇ ਸਰਬ ਨੌਜਵਾਨ ਸਭਾ ਸਮਾਜਿਕ ਤੇ ਧਾਰਮਿਕ ਕੰਮਾਂ ’ਚ ਵੱਧ ਚੜ ਕੇ ਹਿੱਸਾ ਲੈਂਦੀ ਹੈ, ਉੱਥੇ ਹੀ ਸਭਾ ਨੇ ਇਹ ਪਾਣੀ ਬਚਾਓ ਮੁਹਿੰਮ ਸ਼ੁਰੂ ਕਰਕੇ ਬਹੁਤ ਵਡਭਾਗੇ ਕੰਮ ਦੀ ਸ਼ੁਰੂਆਤ ਕੀਤੀ ਹੈ। ਉਨਾਂ ਕਿਹਾ ਕਿ ਹਰ ਇਨਸਾਨ ਨੂੰ ਪਾਣੀ ਤੇ ਰੁੱਖ਼ਾਂ ਨੂੰ ਬਚਾਉਣ ਲਈ ਆਪਣਾ ਫ਼ਰਜ਼ ਸਮਝਣਾ ਚਾਹੀਦਾ ਹੈ ਤਾਂ ਹੀ ਸਾਡੀ ਪੀੜੀ ਦਾ ਭਵਿੱਖ਼ ਸੁਰੱਖ਼ਿਅਤ ਹੋਵੇਗਾ।

ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਵਰਿੰਦਰ ਸਿੰਘ ਕੰਬੋਜ ਸਮਾਜ ਸੇਵਕ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਧੰਨਵਾਦ ਕੀਤਾ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਬਚਾਓ ਮੁਹਿੰਮ ’ਚ ਪੂਰਨ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸੋਮ ਪ੍ਰਕਾਸ਼ ਕੈਂਥ ਤੇ ਸਰਵਣ ਸਿੰਘ ਕੁਲਾਰ ਤੇ ਹੋਰ ਆਏ ਹੋਏ ਮਹਿਮਾਨਾਂ ਨੇ ਪਾਣੀ ਬਚਾਓ ਮੁਹਿੰਮ ਦਾ ਜਾਗਰੂਕਤਾ ਪੰਫਲੇਟ ਵੀ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ, ਉਪਰੰਤ ਇਲਾਕੇ ’ਚ ਪਾਣੀ ਤੇ ਰੁੱਖ਼ ਬਚਾਓ ਜਾਗਰੂਕਤਾ ਰੈਲੀ ਵੀ ਕੱਢੀ ਗਈ। ਰੈਲੀ ਦੌਰਾਨ ਜਨਤਾ ਮਾਡਲ ਸਕੂਲ ਪ੍ਰੀਤ ਨਗਰ ਦੇ ਵਿਦਿਆਰਥੀਆਂ ਨੇ ਪਾਣੀ ਬਚਾਓ ਦੇ ਸਲੋਗਨ ਲਿਖੀਆਂ ਤਖ਼ਤੀਆਂ ਖ਼ਿੱਚ ਦਾ ਕੇਂਦਰ ਸਨ। ਇਸ ਮੌਕੇ ਪੰਜਾਬੀ ਗਾਇਕ ਮਨਮੀਤ ਮੇਵੀ,ਹਰਵਿੰਦਰ ਸੈਣੀ, ਕੌਂਸਲਰ ਰਾਜ ਕੁਮਾਰ ਗੁਪਤਾ, ਕੁਲਵੀਰ ਸਿੰਘ, ਰਜਿੰਦਰ ਘੇੜਾ ਸਮਾਜ ਸੇਵਕ,ਰਣਜੀਤ ਸ਼ਰਮਾ, ਜਸਪਾਲ ਸਿੰਘ ਚੀਮਾ, ਜੁਨੇਸ਼ ਜੈਨ, ਡਾ. ਨਰੇਸ਼ ਬਿੱਟੂ,ਬੀ.ਕੇ. ਰੱਤੂ,ਡਾ. ਕੁਲਦੀਪ ਸਿੰਘ, ਡਾ. ਰਮਨ ਸ਼ਰਮਾ, ਬੂਟਾ ਰਾਮ ਸ਼ਰਮਾ, ਮੈਡਮ ਅਨੀਤਾ ਸ਼ਰਮਾ, ਸੁਭਾਸ਼ ਸ਼ਰਮਾ, ਜਤਿੰਦਰ ਸ਼ਰਮਾ,ਹਰਜਿੰਦਰ ਕੌਰ ਸਾਬਕਾ ਪੰਚ, ਕੁਲਵੀਰ ਸਿੰਘ ਕੁੰਦੀ, ਅਜੀਤ ਸਿੰਘ ਰਾਹੀ, ਅਮਰਜੀਤ ਅਮਨ, ਗੁਰਵਿੰਦਰ ਬਬਲਾ,ਕੁਲਦੀਪ ਬਾਠ, ਜਸਪਿੰਦਰ ਬਾਠ, ਪਰਮਿੰਦਰ ਪਿੰਦੀ, ਗੌਰਵ ਭਾਟੀਆ, ਸਤਵਿੰਦਰ ਸਿੰਘ, ਸ਼ੈਰੀ ਸਿੰਘ, ਲਵਲੀ ਸਿੰਘ, ਸਾਧੂ ਸਿੰਘ ਜੱਸਲ, ਮਾ. ਭਗਤ ਰਾਮ ਲੈਕਚਰਾਰ, ਪ੍ਰਮਜੀਤ ਸਿੰਘ, ਹਰਚਰਨ ਭਾਰਤੀ, ਦਿਆਲ ਚੰਦ, ਕਮਲਜੀਤ ਬੇਦੀ, ਅਵਤਾਰ ਸਿੰਘ, ਰਣਜੀਤ ਕੁੰਦੀ, ਗੁਰਮੀਤ ਸਿੰਘ, ਪ੍ਰੀਤਮ ਸਿੰਘ, ਜੁਗਿੰਦਰ ਸਿੰਘ, ਗੁਰਚਰਨ ਦਾਸ, ਧਰਮਪਾਲ, ਕੁਲਦੀਪ ਸਿੰਘ, ਪਰਦੀਪ ਕੁਮਾਰ, ਗੁਰਚਰਨ ਕੌਰ, ਜਗਨ ਨਾਥ, ਪ੍ਰੇਮਪਾਲ, ਤੀਰਥ ਸਿੰਘ, ਲਖਵੀਰ ਸਿੰਘ, ਅਜੈ ਕੋਛੜ,ਅਵਤਾਰ ਸਿੰਘ,ਚਰਨਪ੍ਰੀਤ ਸਿੰਘ, ਕਰਮਜੀਤ ਸਿੰਘ, ਬੇਅੰਤ ਸਿੰਘ, ਸੌਰਭ ਮੱਲਣ, ਦਮਨਜੀਤ ਸਿੰਘ,ਮਨਜੀਤ ਵਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: