Mon. Sep 23rd, 2019

ਪਾਣੀ ‘ਚ ਡੁੱਬੀ ਮੁੰਬਈ

ਪਾਣੀ ‘ਚ ਡੁੱਬੀ ਮੁੰਬਈ

ਮੁੰਬਈ ‘ਚ ਮੰਗਲਵਾਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੂਰੀ ਮੁੰਬਈ ਪਾਣੀ ਨਾਲ ਜਲਥਲ ਹੋਈ ਪਈ ਹੈ। ਰੇਲ, ਸੜਕੀ ਅਤੇ ਹਵਾਈ ਆਵਾਜਾਈ ਇਸ ਮੀਂਹ ਨਾਲ ਕਾਫੀ ਪ੍ਰਭਾਵਿਤ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੀਂਹ ਕਾਰਨ ਤਕਰੀਬਨ 20 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 280 ਦੇ ਕਰੀਬ ਫਲਾਈਟਾਂ ਦੇਰੀ ਨਾਲ ਚੱਲ ਰਹੀਆਂ ਹਨ। ਉਥੇ ਹੀ ਰੇਲਵੇ ਟ੍ਰੈਕ ਡੁੱਬਣ ਨਾਲ 10 ਰੇਲਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਦਕਿ ਮੁੰਬਈ ਦੇ ਸਕੂਲ ਆਦਿ ਵੀ ਬੰਦ ਰਹਿਣਗੇ।

ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਲਈ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਠਾਣੇ, ਪੁਣੇ, ਰਾਇਗੜ੍ਹ ਤੇ ਹੋਰਨਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਵੀਰਵਾਰ ਨੂੰ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ, ਓਡੀਸ਼ਾ, ਤੇਲੰਗਨਾ, ਉੱਤਰਾਖੰਡ, ਕਰਨਾਟਕ, ਤਮਿਲ ਨਾਡੂ, ਪੁੱਡੂਚੈਰੀ, ਕੇਰਲ, ਕੋਂਕਣ -ਗੋਵਾ, ਪੱਛਮ ਬੰਗਾਲ ਅਤੇ ਸਿੱਕਮ ‘ਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: