ਪਾਣੀਆਂ ਦੇ ਮਸਲੇ ਤੇ ਕੇਜਰੀਵਾਲ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ:ਅਜੀਤ ਸਿੰਘ ਸ਼ਾਤ

ss1

ਪਾਣੀਆਂ ਦੇ ਮਸਲੇ ਤੇ ਕੇਜਰੀਵਾਲ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ:ਅਜੀਤ ਸਿੰਘ ਸ਼ਾਤ
ਭੰਢਾਂ ਦੇ ਚੁਟਕਲੇ ਲੋਕ ਮਸਲਿਆਂ ਦਾ ਹੱਲ ਨਹੀ

8-5
ਮਹਿਲ ਕਲਾਂ08ਮਈ(ਪਰਦੀਪ ਕੁਮਾਰ) ਆਮ ਆਦਮੀ ਪਾਰਟੀ ਦੇ ਤੀਲੇ ਖਿਲਰਨੇ ਸੁਰੂ ਹੋ ਗਏ ਹਨ ਅਰਵਿੰਦ ਕੇਜਰੀਵਾਲ ਦੀ ਦਿਲੀ ਵਿਚਲੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।ਦਿਲੀ ਵਾਲੇ ਲੋਕ ਕੇਜਰੀਵਾਲ ਤੋ ਬਹੁਤ ਦੁਖੀ ਹਨ।ਪਾਣੀਆਂ ਦੇ ਮਸਲੇ ਤੇ ਕੇਜਰੀਵਾਲ ਨੇ ਪੰਜਾਬ ਨਾਲ ਦੋਗਲੀ ਨੀਤੀ ਵਰਤ ਕੇ ਪੰਜਾਬੀਆਂ ਨਾਲ ਵੱਡਾ ਧੋਖਾਂ ਕੀਤਾ ਹੈ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਂਰਟੀ ਨੂੰ ਕਦੇ ਮੂੰਹ ਨਹੀ ਲਾੳਣਗੇ ਅਤੇ ਪੰਜਾਬ ਵਿਚ ਆਉਣ ਵਾਲੀ ਸਰਕਾਰ ਸ੍ਰੋਮਣੀ ਅਕਾਲੀਦਲ ਬਾਦਲ ਸਰਕਾਰ ਹੀ ਬਣੇਗੀ ਇਹ ਵਿਚਾਰ ਸ੍ਰੋਮਣੀ ਅਕਾਲੀਦਲ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸ:ਅਜੀਤ ਸਿੰਘ ਸਾਂਤ ਨੇ ਅਜ ਚੰਡੀਗੜ ਹੋਮਿੳ ਕਲੀਨਿਕ ਮਹਿਲ ਕਲਾਂ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੇ।
ਸ:ਅਜੀਤ ਸਿੰਘ ਸਾਂਤ ਨੇ ਕਿਹਾ ਕਿ ਕਾਂਗਰਸ ਪਾਰਟੀ ਵੀ ਸਿੱਖਾਂ ਦੀ ਦੋਖੀ ਹੈ ਪੰਜਾਬ ਦੇ ਲੋਕ ਹੁਣ ਕਾਂਗਰਸ ਨੂੰ ਵੀ ਮੂੰਹ ਨਹੀ ਲਾੳਣਗੇ। ਪੰਜਾਬ ਵਿਚ ਆਉਣ ਵਾਲੀ ਸਰਕਾਰ ਸ੍ਰੋਮਣੀ ਅਕਾਲੀਦਲ ਦੀ ਹੀ ਬਣੇਗੀ ਅਤੇ ਆਉਣ ਵਾਲੀਆਂ ਚੌਣਾ ਚ ਮੁੱਖ ਮੁੱਕਾਬਲਾ ਕਾਂਗਰਸ ਨਾਲ ਹੀ ਹੋਵੇਗਾ।ਆਮ ਆਦਮੀ ਪਾਂਰਟੀ ਦਾ ਕੋਈ ਵਜੂਦ ਨਹੀ ਹੈ।ਉਨਾ ਕਿਹਾ ਕਿ ਮੈਂ ਉਪ ਮੁਖ ਮੰਤਰੀ ਸ:ਸੁਖਵੀਰ ਸਿੰਂਘ ਬਾਦਲ , ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਡਸਾਂ ਦਾ ਸਦਾ ਰਿਣੀ ਰਹਾਗਾ।ਅਤੇ ਹਲਕਾ ਮਹਿਲ ਕਲਾਂ ਤੋ ਵੱਡੀ ਲੀਡ ਨਾਲ ਚੌਣ ਜਿੱਤਕੇ ਸ੍ਰੋਮਣੀ ਅਕਾਲੀਦਲ ਦੀ ਝੋਲੀ ਪਾਵਾਗਾਂ।ਮੇਰੇ ਲਈ ਹਲਕਾ ਭਾਂਵੇ ਨਵਾਂ ਹੈ ਪਰ ਮੈਂ ਦਿਨ ਰਾਤ ਇਕ ਕਰਦਾ ਹੋਇਆ ਪਾਰਟੀ ਵਰਕਰਾਂ ਨੂੰ ਨਾਲ ਲੈਕੇ ਪਾਰਟੀ ਦਾ ਢਾਂਚਾ ਪਿੰਡ ਪੱਧਰ ਤੱਕ ਮਜਬੂਤ ਕਰਨ ਲਈ ਸਖਤ ਮਿਹਨਤ ਕਰ ਰਿਹਾ ਹਾਂ।ਇਹ ਢਾਂਚਾ ਜਲਦ ਹੀ ਮੁਕੰਮਲ ਕਰ ਲ਼ਿਆ ਜਾਵੇਗਾ ਅਤੇ ਇਸ ਵਿੱਚ ਲੋਕਲ ਲਿਡਰਸਿੱਪ ਦਾ ਮੈਨੂੰ ਪੂਰਾ ਸਹਿਯੋਗ ਮਿਲ਼ ਰਿਹਾ ਹੈ।
ਉਨਾ ਕਿਹਾ ਕਿ ਸ:ਸੁਖਵੀਰ ਸਿੰਂਘ ਬਾਦਲ ਵੱਲੋ ਹਲਕਾ ਮਹਿਲ ਕਲਾਂ ਲਈ ਭੇਜੀ 35 ਕਰੋੜ ਦੀ ਗਰਾਂਟ ਲਗਾਤਾਰ ਬਿਨਾਂ ਕਿਸੇ ਭੇਦ ਭਾਵ ਦੇ ਪੰਚਾਇਤਾ ਨੂੰ ਵੰਂਡ ਰਹੇ ਹਾਂ ਅਤੇ ਪੰਚਾਇਤਾ ਨੂੰ ਹਦਾਇਤ ਵੀ ਕੀਤੀ ਹੈ ਕਿ ਜੋ ਪੰਚਾਇਤ 80% ਗਰਾਂਟ ਵਿਕਾਸ ਲਈ ਖਰਚੇਗੀ ਉਹ ਆਪਣਾ ਸਰਟੀਫਿਕੇਟ ਦਿਖਾ ਕੇ ਹੋਰ ਗਰਾਂਟ ਲਿਜਾ ਸਕਦੀ ਹੈ।ਅਸੀ ਆਉਣ ਵਾਲੇ ਸ਼ਮੇ ਵਿੱਚ ਯੂਥ ਕਲੱਬਾ ਨੂੰ ਗਰਾਟਾਂ,ਜਿਮ,ਕਿੱਟਾ ਅਤੇ ਹੋਰ ਖੇਡਾਂ ਦਾ ਸਮਾਨ ਵੰਡਣ ਜਾ ਰਹੇ ਹਾਂ ਤਾਂ ਜੋ ਨੌਜਵਾਨੇ ਨੂੰ ਨਸ਼ਿਆਂ ਤੋ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ।ਅੰਤ ਵਿੱਚ ਉਨਾਂ ਕਿਹਾ ਕੇ ਮੈਂ ਦਿਨ ਰਾਤ ਹਲਕੇ ਦੇ ਲੋਕਾ ਦੀ ਸੇਵਾ ਕਰਾਗਾਂ। ਇਸ ਸਮੇਂ ਉਨਾਂ ਨਾਲ ਸ੍ਰੋਮਣੀ ਅਕਾਲੀਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ , ਸਰਕਲ ਪ੍ਰਧਾਂਨ ਸੁਖਵਿੰਦਰ ਸਿੰਘ (ਸੁਖਾ),ਮੈਡਮ ਡਾਂ.ਅਮਿਤਾ,ਗੁਰਭਿੰਦਰ ਗੁਰੀ,ਪਰਦੀਪ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *