Mon. Apr 22nd, 2019

ਪਾਣੀਆਂ ਦੀ ਰਾਖੀ ਲਈ ਅਕਾਲੀ ਦਲ ਕੇਂਦਰ ਤੇ ਦਬਾਅ ਪਾਵੇਗਾ:ਜਥੇਦਾਰ ਪੰਜੋਲੀ

ਪਾਣੀਆਂ ਦੀ ਰਾਖੀ ਲਈ ਅਕਾਲੀ ਦਲ ਕੇਂਦਰ ਤੇ ਦਬਾਅ ਪਾਵੇਗਾ:ਜਥੇਦਾਰ ਪੰਜੋਲੀ
ਅਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਵਾਨਗੀ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ਜਥੇਦਾਰ ਪੰਜੋਲੀ

8-10
ਫਤਿਹਗੜ੍ਹ ਸਾਹਿਬ, 8 ਅਗਸਤ (ਪ.ਪ.): ਕਨੇਡਾ ਦੇ ਉੁੁੁੂਨਟਾਰਿਓ ਸੁੱਬੇ ਦੇ ਸ਼ਹਿਰ ਟਰਾਟੋਂ ਦੇ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਇੱਕ ਸਮਾਗਮ ਵਿੱਚ ਬੋਲਦਿਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਜ਼ੈਕਟਿਵ ਮੈਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦੱਲ ਪੰਜਾਬ ਦੀ ਖੁਸ਼ਹਾਲੀ ਅਤੇ ਪਾਣੀਆ ਦੀ ਰਾਖੀ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੁੰ ਲਾਗੂ ਕਰਾਊਣ ਲਈ ਕੇਂਦਰ ਸਰਕਾਰ ਉੱਤੇ ਦਬਾਅ ਪਾਵੇਗਾ।ਉਹਨਾ ਕਿਹਾ ਕਿ ਅਨੰਦਪੁਰ ਸਾਹਿਬ ਦਾ ਮਤਾ ਪਰਵਾਨ ਹੋਣ ਨਾਲ ਸੂੁਬਿਆ ਨੂੁੰ ਜਿਥੇ ਖ਼ੁਦਮੁਖ਼ਤਿਆਰੀ ਮਿਲੇਗੀ ਅਤੇ ਸੁਬੇ ਖੁਸ਼ਹਾਲ ਹੋਣਗੇ। ਉੱਥੇ ਦੇਸ਼ ਵੀ ਤਰੱਕੀ ਕਰੇਗਾ।
ਉਹਨਾ ਕਿਹਾ ਕਿ ਅੱਜ ਭਾਰਤ ਦਾ ਹਰ ਸੂਬਾ ਖ਼ੁਦਮੁਖਤਿਆਰੀ ਚਾਹੁੰਦਾ ਹੈ।ਇਸ ਨੂੰ ਸਮੇਂ ਦੀ ਸੱਭ ਤੋ ਵੱਡੀ ਲੋੜ ਦੱਸਦਿਆ ਜਥੇਦਾਰ ਪੰਜੋਲੀ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਵਾਨਗੀ ਉਹਨਾ ਸ਼ਹੀਦਾ ਨੁੰ ਸ਼ਰਧਾਂਜਲੀ ਵੀ ਹੋਵੇਗੀ ਜਿਹਨਾ ਨੇ ਧਰਮਯੁੱਧ ਮੋਰਚੇ ਸਮੇ ਸ੍ਰੀ ਦਰਬਾਰ ਸਾਹਿਬ ਉੱਤੇ ਭਾਰਤ ਸਰਕਾਰ ਵੱਲੋ ਕੀਤੇ ਗਏ ਹਮਲੇ ਸਮੇ ਸਹਾਦਤਾਂ ਦਿੱਤੀਆ ਸਨ।ਜਥੇਦਾਰ ਪੰਜੋਲੀ ਨੇ ਕਿਹਾ ਕਿ ਕਾਂਗਰਸ ਵੱਲੋ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਨੂੰ ਸਿੱਖ ਪੰਥ ਕਦੀ ਵੀ ਨਹੀ ਭੁੱਲ ਸਕੇਗਾ ਅਤੇ ਨਾ ਹੀ ਕਦੀ ਕਾਂਗਰਸ ਨੂੰ ਮਾਫ ਕਰੇਗਾ ਇਸ ਮੌਕੇ ਉੱਤੇ ਜ:ਕਰਨੈਲ ਸਿੰਘ ਪੰਜੋਲੀ ਨੁੰ ਗੁਰਦੁਆਰਾ ਪ੍ਰਬੰਧਕ ਕਮੇਟੀ ਰੈਕਸਡੇਲ ਵੱਲੋ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: