Thu. Apr 25th, 2019

ਪਾਠ ਪੁਸਤਕ ਵਿਚ ਆਸਾ ਦੀ ਵਾਰ ਦੀਆਂ ਤੁਕਾਂ ਦੀ ਗਲਤ ਛਪਾਈ ਕਰਨ ਲਈ ਪੰਜਾਬ ਸਕੂਲ ਸਿਖਿਆ ਬੋਰਡ ਖਿਲਾਫ ਕਾਰਵਾਈ ਕੀਤੀ ਜਾਵੇ : ਭਾਈ ਜਤਿੰਦਰਪਾਲ ਸਿੰਘ ਜੇ ਪੀ

ਪਾਠ ਪੁਸਤਕ ਵਿਚ ਆਸਾ ਦੀ ਵਾਰ ਦੀਆਂ ਤੁਕਾਂ ਦੀ ਗਲਤ ਛਪਾਈ ਕਰਨ ਲਈ ਪੰਜਾਬ ਸਕੂਲ ਸਿਖਿਆ ਬੋਰਡ ਖਿਲਾਫ ਕਾਰਵਾਈ ਕੀਤੀ ਜਾਵੇ : ਭਾਈ ਜਤਿੰਦਰਪਾਲ ਸਿੰਘ ਜੇ ਪੀ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਕਾਰਵਾਈ ਦੀ ਮੰਗ
ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਲਵੇ ਇਸ ਗੰਭੀਰ ਮਸਲੇ ਦਾ ਨੋਟਿਸ

ਮੋਹਾਲੀ, 11 ਅਪ੍ਰੈਲ (ਗੁਰਨਾਮ ਸਾਗਰ): ਧਰਮ ਪ੍ਰਚਾਰ ਕਮੇਟੀ ਦੇ ਮੁਖੀ, ਕਲਗੀਧਰ ਸੇਵਕ ਜਥਾ ਅਤੇ ਫੇਜ 3ਬੀ 2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਮੰਗ ਕੀਤੀ ਹੈ ਕਿ ਪਾਠ ਪੁਸਤਕ ਵਿਚ ਆਸਾ ਦੀ ਵਾਰ ਦੀਆਂ ਤੁਕਾਂ ਦੀ ਗਲਤ ਛਪਾਈ ਕਰਨ ਲਈ ਪੰਜਾਬ ਸਕੂਲ ਸਿਖਿਆ ਬੋਰਡ ਦੇ ਅਧਿਕਾਰੀਆਂ ਵਿਰੁੰਧ ਸਖਤ ਕਾਰਵਾਈ ਕੀਤੀ ਜਾਵੇ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ ਦੀ ਮੈਨੇਜਮੈਂਟ ਵਲੋਂ ਅਕਾਦਮਿਕ ਸਾਲ 2019-2020 ਦੇ ਪਾਠਕ੍ਰਮ ਤਹਿਤ ਦਸਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਕਿਤਾਬ ਵਿਚ ਆਸਾ ਦੀ ਵਾਰ ਦੀਆਂ ਤੁਕਾਂ ਪੂਰੀਆਂ ਨਹੀਂ ਛਾਪੀਆਂ ਗਈਆਂ , ਸਾਹਿਤ ਮਾਲਾ ਪੁਸਤਕ ਦੇ ਪੰਜਾਬੀ ਕਵਿਤਾ ਅਤੇ ਵਾਰਤਕ ਭਾਗ ਦੀ ਛਪਾਈ ਵਿਚ ਗੰਭੀਰ ਗੜਬੜੀ ਕੀਤੀ ਗਈ ਹੈ।
ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਇਸ ਤਰਾਂ ਪੰਜਾਬ ਸਕੂਲ ਸਿਖਿਆ ਬੋਰਡ ਨੇ ਆਸਾ ਦੀ ਵਾਰ ਦੀਆਂ ਤੁਕਾਂ ਪੂਰੀਆਂ ਨਾ ਛਾਪ ਕੇ ਬਹੁਤ ਵੰਡਾ ਗੁਨਾਹ ਕੀਤਾ ਹੈ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨੋਟਿਸ ਲੈ ਕੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰਾਂ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਇਸ ਸਭ ਪਿਛੇ ਕਿਸੇ ਡੂੰਘੀ ਸਾਜਿਸ ਹੋਣ ਦਾ ਵੀ ਪਤਾ ਲਾਉਣਾ ਚਾਹੀਦਾ ਹੈ। ਇਸਦੇ ਨਾਲ ਇਸ ਤਰਾਂ ਦੀ ਬੇਅਦਬੀ ਕਰਨ ਵਾਲੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *

%d bloggers like this: