Sat. Aug 17th, 2019

ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

ਕੋਸਾ ਪਾਣੀ ਪੀਓ: ਸਵੇਰੇ ਉੱਠਣ ਤੋਂ ਬਾਅਦ ਕੋਸੇ ਪਾਣੀ ਨੂੰ ਪੀਣ ਨਾਲ ਅੰਤੜੀਆਂ ਦੀ ਸਫ਼ਾਈ, ਨਵੇਂ ਖੂਨ ਦਾ ਨਿਰਮਾਣ, ਭਾਰ ਘਟਾਉਣ ਅਤੇ ਚਮੜੀ ਨੂੰ ਚਮਕ ਦੇਣ ਵਿੱਚ ਸਹਾਇਤਾ ਕਰਦਾ ਹੈ।

ਭੋਜਨ ਖਾਣ ਸਮੇਂ : ਭੋਜਨ ਖਾਣ ਤੋਂ ਤੁਰੰਤ ਬਾਅਦ ਚਾਹ ਜਾਂ ਕੌਫੀ ਨਾ ਲਓ, ਕਿਉਂਕਿ ਇਹ ਭੋਜਨ ਤੋਂ ਆਇਰਨ ਤੱਤ ਲੈਣ ਵਿੱਚ ਰੁਕਾਵਟ ਪੈਦਾ ਕਰਦੇ ਹਨ। ਭੋਜਨ ਖਾਣ ਤੋਂ ਤੁਰੰਤ ਬਾਅਦ ਲੰਮੇ ਨਾ ਪਓ, ਨਾ ਹੀ ਨੀਂਦ ਲਓ, ਕਿਉਂਕਿ ਇਸ ਨਾਲ ਭੋਜਨ ਨਲੀ ਵਿੱਚ ਐਸਿਡ ਪਹੁੰਚਣ ਨਾਲ ਛਾਤੀ ਵਿੱਚ ਜਲਨ ਹੋ ਸਕਦੀ ਹੈ।

ਭੋਜਨ ਨੂੰ ਪੇਟ ਵਿੱਚ ਲੰਘਾਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਚਬਾਓ, ਤਾਂਕਿ ਉਸ ਨਾਲ ਮੂੰਹ ਤੋਂ ਨਿਕਲ ਵਾਲਾ ਪਾਚਕ ਰਸ ਮਿਲ ਜਾਵੇ। ਫਲਾਂ ਦਾ ਜੂਸ ਪੀਣ ਦੀ ਬਜਾਏ, ਇਨ੍ਹਾਂ ਨੂੰ ਕੱਟ ਕੇ ਖਾਓ ਤਾਂ ਜੋ ਤੁਹਾਨੂੰ ਉਨ੍ਹਾਂ ਦਾ ਫਾਈਬਰ ਮਿਲਣ ਸਕਣ। ਭੋਜਨ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਣਾ ਪਾਚਨ ਵਿੱਚ ਮਦਦਗਾਰ ਹੁੰਦਾ ਹੈ।

ਅਨਾਨਾਸ: ਹਜ਼ਮ ਨੂੰ ਸੁਧਾਰਦਾ ਹੈ, ਸੋਜ ਨੂੰ ਘਟਾਉਂਦਾ ਹੈ, ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ, ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ।

ਦਹੀਂ: ਗ਼ੈਰ-ਸਿਹਤਮੰਦ ਪੇਟ ਲਈ ਦਹੀਂ ਸਭ ਤੋਂ ਵਧੀਆ ਖੁਰਾਕ ਹੈ। ਇਹ ਪੇਟ ਨੂੰ ਤੁਰੰਤ ਠੰਢਕ ਪ੍ਰਦਾਨ ਕਰਦਾ ਹੈ।

ਅਦਰਕ: ਪਾਚਨ ਸਮੱਸਿਆਵਾਂ ਨੂੰ ਠੀਕ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ। ਭੋਜਨ ਨੂੰ ਹਜ਼ਮ ਕਰਨ ਲਈ ਜ਼ਰੂਰੀ ਰਸਾਂ ਅਤੇ ਪਾਚਕਾਂ ਦੇ ਪ੍ਰਵਾਹ ਨੂੰ ਪ੍ਰੇਰਿਤ ਕਰਦਾ ਹੈ। ਖੰਘ, ਜ਼ੁਕਾਮ, ਬਦਹਜ਼ਮੀ, ਉਲਟੀਆਂ ਅਤੇ ਗਲ਼ੇ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

ਮੇਥੀ ਦੇ ਬੀਜ : ਮੇਥੀ ਦੇ ਬੀਜ ਅਤੇ ਦਹੀ ਦਾ ਸਾਂਝਾ ਪ੍ਰਭਾਵ ਪੇਟ ਦੇ ਦਰਦ ਅਤੇ ਉਲਟੀਆਂ ਤੋਂ ਤੁਰੰਤ ਰਾਹਤ ਦਿੰਦਾ ਹੈ। ਕੁਝ ਦਾਣੇ ਨਿਗਲਣੇ ਪੈਣੇ ਹਨ, ਉਨ੍ਹਾਂ ਨੂੰ ਚਬਾਉਣ ਦੀ ਜ਼ਰੂਰਤ ਨਹੀਂ ਹੈ।

ਕਾਲੀ ਮਿਰਚ : ਹਾਜ਼ਮੇ ਨੂੰ ਸੁਧਾਰਨ, ਭੁੱਖ ਵਧਾਉਣ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਪੇਟ ਦੀ ਗੈਸ ਨੂੰ ਵੀ ਦੂਰ ਕਰਦਾ ਹੈ।

ਸੌਂਫ : ਬਦਹਜ਼ਮੀ, ਪੇਟ ਫੁੱਲਣ, ਕਬਜ਼ ਅਤੇ ਏਰੀਟੇਬਲ ਬਾਓਲ ਸਿੰਡਰੋਮ ਦੇ ਇਲਾਜ ਲਈ ਫਾਇਦੇਮੰਦ ਹੈ। ਗੈਸ ਅਤੇ ਬਦਹਜ਼ਮੀ ਤੋਂ ਪੀੜਤ ਬੱਚੇ ਨੂੰ ਇਕ ਚਮਚਾ ਕੁੱਟੀ ਹੋਈ ਸੌਂਫ ਇੱਕ ਕੱਪ ਗਰਮ ਪਾਣੀ ਵਿੱਚ ਸ਼ਹਿਦ ਦੇ ਨਾਲ ਮਿਲਾ ਕੇ 10 ਮਿੰਟ ਤੱਕ ਹਿਲਾਉਣ ਤੋਂ ਬਾਅਦ ਹੋਲੀ ਹੋਲੀ ਪਿਲਾਓ।

ਕੇਲਾ : ਕੇਲੇ ਤੁਹਾਡੀਆਂ ਅੰਤੜੀਆਂ ਨੂੰ ਤੰਦਰੁਸਤ ਰੱਖਣ, ਦਿਲ ਦੀ ਲੈਅ ਬਣਾਈ ਰੱਖਣ ਵਾਲੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਅਤੇ ਸਿਹਤ ਲਈ ਜ਼ਰੂਰੀ ਵਿਟਾਮਿਨ ਦੇਣ ਵਿੱਚ ਮਦਦ ਕਰਦਾ ਹੈ। ਕੇਲਾ ਪੇਟ ਲਈ ਬਹੁਤ ਫਾਇਦੇਮੰਦ ਫਲ ਹੈ, ਜੋ ਤੁਹਾਡੇ ਖਰਾਬ ਪੇਟ ਨੂੰ ਕੁਦਰਤੀ ਤਰੀਕੇ ਨਾਲ ਠੀਕ ਕਰਨ ਵਿੱਚ ਮਦਦ ਕਰਦਾ ਹੈ।

Leave a Reply

Your email address will not be published. Required fields are marked *

%d bloggers like this: