ਪਾਕਿ ਨੇ ਜਾਰੀ ਕੀਤੀ ਕੁਲਭੂਸ਼ਣ ਜਾਧਵ ਦੀ ਨਵੀਂ ਵੀਡੀਓ

ss1

ਪਾਕਿ ਨੇ ਜਾਰੀ ਕੀਤੀ ਕੁਲਭੂਸ਼ਣ ਜਾਧਵ ਦੀ ਨਵੀਂ ਵੀਡੀਓ

ਇਸਲਾਮਾਬਾਦ, 4 ਜਨਵਰੀ: ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਵਿਚ ਝੂਠ ਨੂੰ ਬੁਨਿਆਦ ਬਣਾਉਣ ਵਾਲੇ ਪਾਕਿਸਤਾਨ ਨੇ ਇਕ ਵਾਰ ਫਿਰ ਜ਼ਹਿਰ ਉਗਲਣ ਦੀ ਕੋਸ਼ਿਸ਼ ਕੀਤੀ ਹੈ| ਪਾਕਿਸਤਾਨ ਵੱਲੋਂ ਕੁਲਭੂਸ਼ਣ ਜਾਧਵ ਦੀ ਇਕ ਨਵੀਂ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਨੂੰ ਇਕ ਚਾਲ ਮੰਨਿਆ ਜਾ ਰਿਹਾ ਹੈ| ਪਾਕਿਸਤਾਨੀ ਮੀਡੀਆ ਮੁਤਾਬਕ ਇਸ ਵੀਡੀਓ ਵਿਚ ਜਾਧਵ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ| ਇਹ ਵੀਡੀਓ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜ਼ਾਰੀ ਕੀਤੀ ਗਈ ਹੈ|
ਪਾਕਿਸਤਾਨ ਦੇ ਭਾਰਤੀ ਸੈਨਿਕਾਂ ਨਾਲ ਰਵੱਈਏ ਨੂੰ ਦੇਖਿਆ ਜਾਵੇ ਤਾਂ ਉਹ ਕੁਲਭੂਸ਼ਣ ਜਾਧਵ ਮਾਮਲੇ ਵਿਚ ਵੀ ਸ਼ਰਮਨਾਕ ਰਵੱਈਆ ਅਪਣਾਉਣ ਤੋਂ ਪਿਛੇ ਨਹੀਂ ਰਿਹਾ ਹੈ| ਦਰਅਸਲ ਜਾਧਵ ਦੇ ਪਰਿਵਾਰ ਨਾਲ ਮੁਕਾਤਾਰ ਦੌਰਾਨ ਪਾਕਿਸਤਾਨ ਨੇ ਅਜਿਹਾ ਰਵੱਈਆ ਅਪਣਾਇਆ ਕਿ ਉਸ ਦੀ ਦੁਨੀਆ ਭਰ ਵਿਚ ਕਿਰਕਿਰੀ ਹੋਈ ਹੈ ਅਤੇ ਹੁਣ ਉਹ ਸਫਾਈ ਵਿਚ ਅਜਿਹੀ ਵੀਡੀਓ ਨੂੰ ਵਾਇਰਲ ਕਰ ਰਿਹਾ ਹੈ| ਉਸ ਨੇ ਜਾਧਵ ਤੋਂ ਇਹ ਬੁਲਵਾਇਆ ਹੈ, ਜਿਸ ਮੁਤਾਬਕ ਉਹ ਉਥੇ ਕਾਫੀ ਖੁਸ਼ ਹੈ|

Share Button

Leave a Reply

Your email address will not be published. Required fields are marked *