ਪਾਕਿ ਤੋਂ ਆਈ 454 ਗ੍ਰਾਮ ਹੈਰੋਇਨ ਸਮੇਤ ਅੰਮ੍ਰਿਤਸਰ ਦਾ ਕਿਸਾਨ ਗ੍ਰਿਫ਼ਤਾਰ

ਪਾਕਿ ਤੋਂ ਆਈ 454 ਗ੍ਰਾਮ ਹੈਰੋਇਨ ਸਮੇਤ ਅੰਮ੍ਰਿਤਸਰ ਦਾ ਕਿਸਾਨ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤ-ਪਾਕਿਸਤਾਨ ਸਰਹੱਦ `ਤੇ ਮੌਜੂਦ ਦਾਓਕੇ ਪਿੰਡ `ਚ ਕੰਡਿਆਲ਼ੀ ਵਾੜ ਦੇ ਪਾਰ ਉਸ ਕਿਸਾਨ ਦੇ 4 ਏਕੜ ਰਕਬੇ `ਚ ਫੈਲੇ ਖੇਤ `ਚੋਂ 454 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਗ੍ਰਿਫ਼ਤਾਰ ਕਿਸਾਨ ਦੀ ਸ਼ਨਾਖ਼ਤ ਪ੍ਰਤਾਪ ਸਿੰਘ ਵਜੋਂ ਹੋਈ ਹੈ। ਉਸ ਦੀ ਸੱਜੀ ਲੱਤ ਪੋਲੀਓ ਤੋਂ ਪੀੜਤ ਹੈ।
ਅੰਮ੍ਰਿਤਸਰ ਦੇ ਐਡੀਸ਼ਨਲ ਇੰਸਪੈਕਟਰ ਜਨਰਲ – ਕਾਊਂਟਰ ਇੰਟੈਲੀਜੈਂਸ ਸ੍ਰੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪ੍ਰਤਾਪ ਸਿੰਘ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਹੈ।
ਮੁਖ਼ਬਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਪਾਕਿਸਤਾਨੀ ਸਮੱਗਲਰ ਅਕਸਰ ਇਸ ਕਿਸਾਨ ਨੂੰ ਆਪਣੀਆਂ ਹੈਰੋਇਨ ਦੇ ਨਸ਼ੇ ਦੀਆਂ ਖੇਪਾਂ ਪਹੁੰਚਾਉਂਦੇ ਹਨ। ਇੱਥੋਂ ਫਿਰ ਪੰਜਾਬ ਦੇ ਹੋਰ ਜਿ਼ਲ੍ਹਿਆਂ ਤੱਕ ਇਹੋ ਨਸ਼ੇ ਪਹੁੰਚਾਏ ਜਾਂਦੇ ਹਨ। ਪ੍ਰਤਾਪ ਸਿੰਘ ਨੂੰ ਪਿਛਲੇ ਕੁਝ ਸਮੇਂ ਦੌਰਾਨ ਹੀ ਹੈਰੋਇਨ ਦੀਆਂ ਖੇਪਾਂ ਬਰਾਮਦ ਹੋਈਆਂ ਸਨ। ਅਜਿਹੀ ਜਾਣਕਾਰੀ ਉਪਲਬਧ ਹੋਣ ਤੋਂ ਬਾਅਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੰਡਿਆਲ਼ੀ ਵਾੜ ਦੇ ਪਰਲੇ ਪਾਸੇ ਆਪਣੇ ਖੇਤ ਵਿੱਚ ਕੁਝ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ। ਫਿਰ ਮੁਲਜ਼ਮ ਦੀ ਸ਼ਨਾਖ਼ਤ `ਤੇ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਅਧਿਕਾਰੀਆਂ ਦੇ ਸਹਿਯੋਗ ਨਾਲ ਖੇਤ `ਚੋਂ 454 ਹੈਰੋਇਨ ਬਰਾਮਦ ਕੀਤੀ ਗਈ; ਜੋ ਟਰੈਕਟਰ ਟਰਾਲੀ ਦੀ ਲੋਹੇ ਦੀ ਇੱਕ ਰਾਡ ਅੰਦਰ ਲੁਕਾ ਕੇ ਰੱਖੀ ਗਈ ਸੀ।
ਮਾਮਲਾ ਦਰਜ ਕਰ ਕੇ ਅਗਲੇਰੀ ਤਹਿਕੀਕਾਤ ਅਰੰਭ ਕਰ ਦਿੱਤੀ ਗਈ ਹੈ। ਇਸ ਮਾਮਲੇ `ਚ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: