ਪਾਕਿ ਗੋਲਾਬਾਰੀ ਕਾਰਨ 4 ਬੀਐਸਐਫ ਕਰਮੀ ਸ਼ਹੀਦ

ss1

ਪਾਕਿ ਗੋਲਾਬਾਰੀ ਕਾਰਨ 4 ਬੀਐਸਐਫ ਕਰਮੀ ਸ਼ਹੀਦ

ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲੇ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਰੇਂਜਰਜ਼ ਵੱਲੋਂ ਕੱਲ੍ਹ ਰਾਤੀਂ ਕੀਤੀ ਗੋਲੀਬਾਰੀ ਵਿੱਚ ਸਹਾਇਕ ਕਮਾਂਡੈਂਟ ਰੈਂਕ ਦੇ ਇਕ ਅਫ਼ਸਰ ਸਣੇ ਬੀਐਸਐਫ ਦੇ ਚਾਰ ਕਰਮੀ ਮਾਰੇ ਗਏ ਹਨ।
ਸਰਹੱਦੀ ਬਲ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਕਮਾਂਡਰ ਪੱਧਰੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਵੱਲੋਂ ਗੋਲੀਬੰਦੀ ਦਾ ਪਾਲਣ ਕੀਤਾ ਜਾ ਰਿਹਾ ਸੀ ਪਰ ਪਾਕਿਸਤਾਨ ਦੀ ਤਰਫ਼ੋਂ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬਾਰੀ ਜਾਰੀ ਹੈ। ਬੀਐਸਐਫ ਦੀ ਪੱਛਮੀ ਕਮਾਂਡ ਦੇ ਵਧੀਕ ਡੀਜੀ ਕੇ ਐਨ ਚੌਬੇ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ‘‘ ਗੋਲੀਬੰਦੀ ਲਾਗੂ ਹੋਣ ਕਰ ਕੇ ਅਸੀਂ ਇਸ ਨੂੰ ਆਪਣੀ ਹਿਫ਼ਾਜ਼ਤ ਨੂੰ ਮਜ਼ਬੂਤ ਬਣਾਉਣ ਦੇ ਕੰਮਾਂ ਵਿੱਚ ਲੱਗੇ ਹਾਂ। ਸਾਡੀ ਇਕ ਟੀਮ ਬਚਾਓ ਸਮੱਗਰੀ ਲਿਜਾ ਰਹੀ ਸੀ ਜਦੋਂ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ ਤੇ ਉਸ ’ਤੇ ਗੋਲੀਬਾਰੀ ਕੀਤੀ ਤੇ ਫਿਰ ਮੌਰਟਾਰ ਗੋਲੇ ਦਾਗੇ। ਇਵੇਂ ਇਹ ਜਾਨੀ ਨੁਕਸਾਨ ਹੋਇਆ ਹੈ।’’  ਇਸ ਦੌਰਾਨ ਸਹਾਇਕ ਕਮਾਂਡੈਂਟ ਜਿਤੇਂਦਰ ਸਿੰਘ ਦੀ ਅਗਵਾਈ ਹੇਠ ਬੀਐਸਐਫ ਦੀ ਇਕ ਟੀਮ ਉਨ੍ਹਾਂ ਨੂੰ ਬਚਾਉਣ ਲਈ ਪੁੱਜੀ ਅਤੇ ਪਾਕਿਸਤਾਨ ਦੀ ਅਸਰਫ਼ ਚੌਕੀ ਤੋਂ ਦਾਗਿਆ ਇਕ ਗੋਲਾ ਚਮਲਿਆਲ ਵਿਚਲੀ ਸਾਡੀ ਸਰਹੱਦੀ ਚੌਕੀ ਨੇੜੇ ਆ ਕੇ ਡਿਗਿਆ ਜਿਸ ਕਾਰਨ ਇਹ ਨੁਕਸਾਨ ਹੋਇਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਕੋਲ ਰੋਸ ਦਰਜ ਕਰਵਾਇਆ ਜਾਵੇਗਾ ਤਾਂ ਉਨ੍ਹਾਂ ਕਿਹਾ ‘‘ ਬੇਸ਼ੱਕ, ਰੋਸ ਦਰਜ ਕਰਵਾਇਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿੱਚ ਪਾਕਿਸਤਾਨ ਦੀ ਸਪੈਸ਼ਲ ਫੋਰਸ ‘ਬੈਟ’ ਦੀ ਸ਼ਮੂਲੀਅਤ ਬਾਰੇ ਕੁਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।

Share Button

Leave a Reply

Your email address will not be published. Required fields are marked *