ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਪਾਕਿਸਤਾਨ ਸਿੱਖ ਕੋਸਲ ਦੇ ਵਫ਼ਦ ਦੀ ਸਿੰਧ ਦੇ ਗਵਰਨਰ ਨਾਲ ਮੁਲਾਕਾਤ

ਪਾਕਿਸਤਾਨ ਸਿੱਖ ਕੋਸਲ ਦੇ ਵਫ਼ਦ ਦੀ ਸਿੰਧ ਦੇ ਗਵਰਨਰ ਨਾਲ ਮੁਲਾਕਾਤ

ਨਿਊਯਾਰਕ/ਕਰਾਚੀ 8 ਅਕਤੂਬਰ (ਰਾਜ ਗੋਗਨਾ): ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ-ਇਨ-ਚੀਫ਼ ਸਰਦਾਰ ਰਮੇਸ਼ ਸਿੰਘ ਖਾਲਸਾ ਦੀ ਅਗਵਾਈ ਵਿੱਚ ਇੱਕ 9 ਮੈਂਬਰੀ ਵਫ਼ਦ ਨੇ ਸ਼ਨੀਵਾਰ ਨੂੰ ਸਿੰਧ ਦੇ ਰਾਜਪਾਲ ਇਮਰਾਨ ਇਸਮਾਈਲ ਨਾਲ ਮੁਲਾਕਾਤ ਕੀਤੀ।ਐਮਐਨਏ ਜੈ ਪ੍ਰਕਾਸ਼ ਅਤੇ ਐਮਪੀਏ ਜਮਾਲ ਸਿਦੀਕੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ।
ਰਮੇਸ਼ ਸਿੰਘ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਕਦਮ ਨੂੰ ਇਕ ਚੰਗਾ ਸ਼ਗਨ ਮੰਨਦੀ ਹੈ। ਮੀਟਿੰਗ ਵਿੱਚ ਨਨਕਾਣਾ ਸਾਹਿਬ ਵਿੱਚ ਯੂਨੀਵਰਸਿਟੀ ਸਥਾਪਤ ਕਰਨ ਦੇ ਕਦਮਾਂ ਬਾਰੇ ਵੀ ਵਿਚਾਰ ਵਟਾਂਦਰੇ ਹੋਏ।ਉਨ੍ਹਾਂ ਕਿਹਾ, 10 ਅਕਤੂਬਰ ਨੂੰ, ਇਕ ਰੇਲ ਗੱਡੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਸ਼ਾਮਲ ਹੋਣ ਲਈ ਲਗਭਗ 800 ਸਿੱਖ ਸ਼ਰਧਾਲੂਆਂ ਨਾਲ ਨਨਕਾਣਾ ਲਈ ਰਵਾਨਾ ਹੋਵੇਗੀ।
ਉਨ੍ਹਾਂ ਕਿਹਾ ਕਿ 10 ਨਵੰਬਰ ਤੋਂ ਕਰਾਚੀ ਵਿੱਚ ਤਿੰਨ ਰੋਜ਼ਾ ਸਿੱਖ ਤੀਰਥ ਯਾਤਰਾ ਇਕੱਠ ਸ਼ੁਰੂ ਹੋਏਗਾ, ਜਿਸ ਵਿੱਚ ਸਿੰਧ ਭਰ ਤੋਂ 18,000 ਸਿੱਖ ਸ਼ਰਧਾਲੂ ਹਿੱਸਾ ਲੈਣਗੇ। ਸਿੰਧ ਦੇ ਰਾਜਪਾਲ 10 ਅਕਤੂਬਰ ਨੂੰ ਸਿੱਖ ਸ਼ਰਧਾਲੂਆਂ ਨੂੰ ਅਲਵਿਦਾ ਕਰਨ ਲਈ ਖ਼ੁਦ ਹਾਜ਼ਰ ਹੋਣਗੇ।ਇਸ ਮੌਕੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟਗਿਣਤੀ ਭਾਈਚਾਰਿਆਂ ਨੂੰ ਆਪਣੀਆਂ ਧਾਰਮਿਕ ਰਸਮਾਂ ਨਿਭਾਉਣ ਦੀ ਪੂਰੀ ਆਜ਼ਾਦੀ ਹੈ। ਰਾਜਪਾਲ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਦੀ ਧਾਰਮਿਕ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਮੌਜੂਦਾ ਸਰਕਾਰ ਨੇ ਕਰਤਾਰਪੁਰ ਰੋਡ ਖੋਲ੍ਹਣ ਦਾ ਫੈਸਲ ਲਿਆ ਹੈ।ਉਨ੍ਹਾਂ ਵਫਦ ਨੂੰ ਸਿੱਖ ਸ਼ਰਧਾਲੂਆਂ ਲਈ ਹਰ ਸੰਭਵ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *

%d bloggers like this: