ਪਾਕਿਸਤਾਨ ਵਸਦੇ ਸਿੱਖਾਂ ਨੇ ਇੰਝ ਦਿੱਤਾ ਭਾਈਚਾਰਕ ਸਾਂਝ ਦਾ ਸਬੂਤ

ss1

ਪੇਸ਼ਾਵਰ:- ਪਾਕਿਸਤਾਨ ਵਸਦੇ ਸਿੱਖ ਭਾਈਚਾਰੇ ਨੇ ਮੁਸਲਮਾਨਾਂ ਦੇ ਚੱਲ ਰਹੇ ਰੋਜ਼ਿਆਂ ਦੌਰਾਨ ਮੁਸਲਿਮ ਭਾਈਚਾਰੇ ਨੂੰ ਇਫਤਾਰੀ ਦਿੱਤੀ। ਰਮਜ਼ਾਨ ਦਾ ਪੂਰਾ ਮਹੀਨਾ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਭਾਵ ਵਰਤ ਰੱਖਦੇ ਹਨ ਅਤੇ ਹਰ ਦਿਨ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਖਾਣਾ ਖਾ ਕੇ ਆਪਣਾ ਵਰਤ ਤੋੜਦੇ ਹਨ ਜਿਸਨੂੰ ਇਫਤਾਰੀ ਕਹਿੰਦੇ ਹਨ। ਪਾਕਿਸਤਾਨ ਵਿੱਚ ਧਾਰਮਿਕ ਸਹਿਣਸ਼ੀਲਤਾ ਨੂੰ ਬੜਾਵੇ ਲਈ ਉਥੇ ਵਸਦੇ ਸਿੱਖਾਂ ਨੇ ਮੁਸਲਿਮ ਭਰਾਵਾਂ ਨੂੰ ਇਫਤਾਰੀ ਪਾਰਟੀ ਦੇ ਕੇ ਭਾਈਚਾਰਕ ਸਾਂਝ ਦਾ ਸਬੂਤ ਤੇ ਸੱਦਾ ਦਿੱਤਾ।

ਪਾਕਿਸਤਾਨ ਰਹਿੰਦੇ ਸਿੱਖ ਬਿਜ਼ਨਸਮੈਨ ਸਾਹਿਬ ਸਿੰਘ ਨੇ ਆਪਣੇ ਮੈਡੀਕਲ ਸਟੋਰ ਦੇ ਬਾਹਰ ਸਟਾਲ ਲਗਾ ਕੇ ਪੀਣ ਲਈ ਮਿੱਠੀ ਲੱਸੀ ਅਤੇ ਖਾਣ ਲਈ ਵੱਖੋ-ਵੱਖਰੇ ਪਦਾਰਥ ਰੋਜ਼ਾ ਤੋੜਨ ਵਾਲਿਆਂ ਨੂੰ ਪੇਸ਼ ਕੀਤੇ। ਉਨਾਂ ਕਿਹਾ ਕਿ ਅਸੀਂ ਆਉਂਦੇ ਦਿਨਾਂ ਵਿੱਚ ਪੇਸ਼ਾਵਰ ਅਤੇ ਹੋਰ ਥਾਵਾਂ ‘ਤੇ ਵੀ ਮੁਸਲਿਮ ਭਾਈਚਾਰੇ ਨੂੰ ਇਫਤਾਰੀ ਦੇਣ ਦੀ ਯੋਜਨਾ ਬਣਾ ਰਹੇ ਹਾਂ। ਜਾਣਕਾਰੀ ਮੁਤਾਬਕ ਪਾਕਿਸਤਾਨ ਵਸਦਾ ਹਿੰਦੂ ਭਾਈਚਾਰਾ ਵੀ ਸਿੰਧ ਤੇ ਪੇਸ਼ਾਵਰ ਵਿੱਚ ਇਫਤਾਰੀ ਦੇ ਪ੍ਰਬੰਧ ਕਰ ਰਿਹਾ ਹੈ।

Share Button

Leave a Reply

Your email address will not be published. Required fields are marked *