ਪਾਕਿਸਤਾਨ ਨੇ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਫੋਰੈਂਸਿਕ ਜਾਂਚ ਲਈ ਭੇਜੀਆਂ, ਲਗਾਇਆ ਇਹ ਦੋਸ਼

ss1

ਪਾਕਿਸਤਾਨ ਨੇ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਫੋਰੈਂਸਿਕ ਜਾਂਚ ਲਈ ਭੇਜੀਆਂ, ਲਗਾਇਆ ਇਹ ਦੋਸ਼

pakistanਪਿਛਲੇ ਦਿਨੀਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਕਰਮਚਾਰੀ ਕੁਲਭੂਸ਼ਣ ਜਾਧਵ ਨੂੰ ਮਿਲਣ ਲਈ ਉਸ ਦਾ ਪਰਿਵਾਰ ਪਾਕਿਸਤਾਨ ਗਿਆ ਸੀ, ਜਿੱਥੇ ਪਾਕਿਸਤਾਨ ਨੇ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਜੋ ਬੇਹੱਦ ਘਟੀਆ ਹਨ। ਪਾਕਿਸਤਾਨ ਨੇ ਇਸ ਦੌਰਾਨ ਜਿੱਥੇ ਜਾਧਵ ਦੀ ਮਾਂ ਅਤੇ ਉਸ ਦੀ ਪਤਨੀ ਨੂੰ ਇੱਕ ਸ਼ੀਸ਼ੇ ਦੀ ਦੀਵਾਰ ਦੇ ਪਿੱਛੇ ਬਿਠਾ ਸੀ ਅਤੇ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਦੇ ਕੱਪੜੇ ਬਦਲਵਾਏ ਅਤੇ ਗਹਿਣੇ ਅਤੇ ਹੋਰ ਸ਼ਿੰਗਾਰ ਵੀ ਉਤਰਵਾ ਲਿਆ ਸੀ। ਉਨ੍ਹਾਂ ਦੀਆਂ ਜੁੱਤੀਆਂ ਵੀ ਪਾਕਿਸਤਾਨ ਨੇ ਉਤਰਵਾ ਲਈਆਂ ਸਨ।
ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਫੋਰੈਂਸਿਕ ਜਾਂਚ ਲਈ ਭੇਜ ਦਿੱਤੀਆਂ ਹਨ ਤਾਂ ਕਿ ਉਨ੍ਹਾਂ ਵਿਚ ਪਾਈ ਗਈ ਸ਼ੱਕੀ ਵਸਤੂ ਦੀ ਜਾਂਚ ਕੀਤੀ ਜਾ ਸਕੇ। ਇੱਕ ਪਾਕਿਸਤਾਨੀ ਅਖ਼ਬਾਰ ਅਨੁਸਾਰ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਜੁੱਤੀਆਂ ਵਿਚ ਪਾਈ ਗਈ ‘ਧਾਤ ਦੀ ਵਸਤੂ ਕੋਈ ਕੈਮਰਾ ਸੀ ਜਾਂ ਰਿਕਾਰਡਿੰਗ ਚਿੱਪ।
ਪਾਕਿਸਤਾਨੀ ਅਖ਼ਬਾਰ ਵਿਚ ਇੱਕ ਹੋਰ ਰਿਪੋਰਟ ਵਿਚ ਵਿਦੇਸ਼ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਵਿਚ ‘ਧਾਤ ਦੀ ਵਸਤੂ’ ਪਾਈ ਗਈ। ਇਨ੍ਹਾਂ ਜੁੱਤੀਆਂ ਨੂੰ ਭਾਰਤੀ ਕੈਦੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੇ ਰੱਖ ਲਿਆ।
ਫੈਸਲ ਨੇ ਕਿਹਾ ਕਿ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਨੂੰ ਜਾਂਚ ਲਈ ਰੱਖ ਲਿਆ ਗਿਆ ਜਦੋਂ ਕਿ ਹੋਰ ਸਮਾਨ ਵਾਪਸ ਕਰ ਦਿੱਤਾ ਗਿਆ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਜੁੱਤੀਆਂ ਰੱਖ ਲਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਹਿਨਣ ਲਈ ਦੂਜੀਆਂ ਜੁੱਤੀਆਂ ਦੇ ਦਿੱਤੀਆਂ ਗਈਆਂ ਸਨ। ਵਿਦੇਸ਼ ਦਫ਼ਤਰ ਨੇ ਮੰਗਲਵਾਰ ਰਾਤ ਦੇ ਆਪਣੇ ਬਿਆਨ ਵਿਚ ਧਾਤ ਦੀ ਵਸਤੂ ਦਾ ਜ਼ਿਕਰ ਨਹੀਂ ਕੀਤਾ ਸੀ ਅਤੇ ਕਿਹਾ ਸੀ ਕਿ ਜੁੱਤੀਆਂ ਵਿਚ ਕੁਝ ਸੀ।
ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਆਪਣੇ ਇੱਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਇਸ ਹੱਦ ਤੱਕ ਚਲਿਆ ਗਿਆ ਕਿ ਉਸ ਨੇ ਜਾਧਵ ਨਾਲ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਅਤੇ ਪਤਨੀ ਦੇ ਮੰਗਲ ਸੂਤਰ, ਚੂੜੀਆਂ ਅਤੇ ਬਿੰਦੀ ਵੀ ਉਤਰਵਾ ਲਈ ਸੀ। ਭਾਰਤ ਨੇ ਪਾਕਿਸਤਾਨ ‘ਤੇ ਸੁਰੱਖਿਆ ਦੇ ਬਹਾਨੇ ਪਰਿਵਾਰ ਦੇ ਮੈਂਬਰਾਂ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨ ਦਾ ਦੋਸ਼ ਲਗਾਇਆ ਸੀ।
ਬਿਆਨ ਵਿਚ ਕਿਹਾ ਕਿ ਇਸ ਵਿਚ ਮੰਗਲ ਸੂਤਰ, ਚੂੜੀਆਂ ਅਤੇ ਬਿੰਦੀ ਹਟਾਉਣਾ ਸ਼ਾਮਲ ਹੈ। ਨਾਲ ਹੀ ਕੱਪੜੇ ਵੀ ਬਦਲਵਾਏ ਗਏ, ਜਿਸ ਦੀ ਸੁਰੱਖਿਆ ਦੇ ਲਈ ਜ਼ਰੂਰਤ ਨਹੀਂ ਸੀ। ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਬੇਅਰਥ ਸ਼ਬਦੀ ਯੁੱਧ ‘ਚ ਨਹੀਂ ਪੈਣਾ ਚਾਹੁੰਦਾ ਹੈ ਅਤੇ ਜਾਧਵ ਨਾਲ ਉਨ੍ਹਾਂ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਦੇ ਦੌਰਾਨ ਅਧਿਕਾਰੀਆਂ ਦੇ ਰਵੱਈਏ ਦੇ ਬਾਰੇ ਵਿਚ ਭਾਰਤ ਦੇ ਨਿਰਾਧਾਰ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ 25 ਦਸੰਬਰ ਦੀ ਮੁਲਾਕਾਤ ਦੀਆਂ ਤਸਵੀਰਾਂ ਪਾਕਿਸਤਾਨ ਨੇ ਜਾਰੀ ਕੀਤੀਆਂ ਸਨ। ਇਨ੍ਹਾਂ ਵਿਚ ਕੁਲਭੂਸ਼ਣ ਜਾਧਵ ਨੂੰ ਸ਼ੀਸ਼ੇ ਦੀ ਇੱਕ ਕੰਧ ਦੇ ਪਿੱਛੇ ਬੈਠਾ ਹੋਇਆ ਦਿਖਾਇਆ ਗਿਆ ਸੀ ਜਦੋਂ ਕਿ ਉਨ੍ਹਾਂ ਦੀ ਮਾਂ ਅਤੇ ਪਤਨੀ ਕੰਧ ਦੇ ਦੂਜੇ ਪਾਸੇ ਬੈਠੀਆਂ ਸਨ। ਉਨ੍ਹਾਂ ਨੇ ਇੰਟਰਕਾਮ ‘ਤੇ ਗੱਲਬਾਤ ਕੀਤੀ। ਜਾਧਵ ਨੂੰ ਪਿਛਲੇ ਸਾਲ ਮਾਰਚ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਧਵ ਨੂੰ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਕਥਿਤ ਜਾਸੂਸੀ ਦੇ ਲਈ ਮੌਤ ਦੀ ਸਜ਼ਾ ਸੁਣਾਈ ਸੀ। ਇਸ ਦੋਸ਼ ਨੂੰ ਭਾਰਤ ਨੇ ਮਨਘੜਤ ਦੱਸਦੇ ਹੋਏ ਖਾਰਜ ਕੀਤਾ ਸੀ।

Share Button

Leave a Reply

Your email address will not be published. Required fields are marked *