ਪਾਕਿਸਤਾਨ ਦੇ ਗੋਤਖੀ ਗੁਰੂਘਰ ਦਾ ਮਸਲਾ ਹੱਲ

ss1

ਪਾਕਿਸਤਾਨ ਦੇ ਗੋਤਖੀ ਗੁਰੂਘਰ ਦਾ ਮਸਲਾ ਹੱਲ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਟੈਲੀਫੋਨ ਰਾਹੀਂ ਪ੍ਰਾਪਤ ਸੂਚਨਾ ਮੁਤਾਬਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਗੋਤਖੀ-ਪਾਕਿਤਾਨ ਦਾ ਚੱਲ ਰਿਹਾ ਸੰਗਤ ਤੇ ਪ੍ਰਬੰਧਕਾਂ ਦਾ ਵਿਵਾਦ ਹੱਲ ਹੋ ਗਿਆ। ਇਸ ਗੁਰੂਘਰ ਵਿੱਚ ਲੰਬੇ ਸਮੇਂ ਤੋਂ ਆਪੋਧਾਪੀ ਚੱਲ ਰਹੀ ਸੀ। ਸੰਗਤਾਂ ਦਾ ਤਾਲਮੇਲ ਪ੍ਰਬੰਧਕਾਂ ਨੂੰ ਨਹੀਂ ਮਿਲ ਰਿਹਾ ਸੀ। ਜਿਸ ਕਾਰਨ ਗੁਰੂਘਰ ਵਿੱਚ ਸੰਗਤ ਦੀ ਕਮੀ ਅਤੇ ਸਮਾਗਮਾਂ ਦੇ ਪ੍ਰਬੰਧ ਵਿੱਚ ਦਿਨੋ ਦਿਨ ਨਿਘਾਰ ਆ ਰਿਹਾ ਸੀ। ਪਰ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਰਮੇਸ਼ ਸਿੰਘ ਖਾਲਸਾ ਤੇ ਪਾਕ ਗੁਰਦੁਆਰਾ ਪ੍ਰਬੰਧਕਾਂ ਦੀ ਸ਼ਮੂਲੀਅਤ ਨਾਲ ਇਸ ਮਸਲੇ ਨੂੰ ਸੰਗਤਾਂ ਅਤੇ ਪ੍ਰਬੰਧਕਾਂ ਦੀ ਸਾਂਝੀ ਮਿਲਣੀ ਕਰਵਾਕੇ ਹੱਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹੁਣ 13 ਮੈਂਬਰੀ ਕਮੇਟੀ ਸਾਰੇ ਪ੍ਰਬੰਧਾਂ ਦੀ ਦੇਖ ਰੇਖ ਕਰੇਗੀ ਜਿਸਨੂੰ ਸੰਗਤਾਂ ਨੇ ਪ੍ਰਵਾਨ ਕਰ ਲਿਆ ਹੈ। ਹੁਣ ਪਰਬੰਧਕਾ ਨੇ ਗੁਰਪੁਰਬ ਸਬੰਧੀ ਅਖੰਡ ਪਾਠ ਰੱਖ ਦਿੱਤਾ ਗਿਆ ਹੈ। ਇੱਥੇ ਹੁਣ ਲੜੀਵਾਰ ਸਮਾਗਮ 15 ਜੂਨ ਤੱਕ ਚੱਲਣਗੇ। ਜਿਸ ਵਿੱਚ ਸੰਗਤਾਂ ਭਰਵੀਂ ਹਾਜ਼ਰੀ ਭਰਕੇ ਗੁਰੂ ਦੀ ਬਖਸ਼ਿਸ਼ ਸੇਵਾ ਰਾਹੀਂ ਪ੍ਰਾਪਤ ਕਰਨਗੀਆਂ। ਇਸ ਗੁਰੂ ਦੇ ਮਸਲੇ ਨੂੰ ਹਲ ਕਰਵਾਉਣ ਵਿੱਚ ਅਹਿਮ ਰੋਲ ਨਿਭਾਉਣ ਵਾਲਿਆਂ ਵਿੱਚ ਰਮੇਸ਼ ਸਿੰਘ ਖਾਲਸਾ ਪੈਟਰਨ ਇਨ ਚੀਫ ਪਾਕਿਸਤਾਨ ਸਿੱਖ ਕੌਂਸਲ, ਭਾਈ ਜਾਨਮ ਸਿੰਘ, ਰਾਜਵੀਰ ਆਜੀ ਸਾਬਕਾ ਹੈੱਡ ਗ੍ਰੰਥੀ ਜਨਮ ਅਸਥਾਨ ਨਨਕਾਣਾ ਸਾਹਿਬ, ਭਾਈ ਅਰਸ਼ਜੀਤ ਸਿੰਘ ਅਤੇ ਤਾਰਾ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਪਾਕਿਸਤਾਨ ਗੁਰਦੁਆਰਾ ਕਾਨਫ੍ਰੰਸ ਕਾਲ ਰਾਹੀਂ ਸਾਰੀ ਕਾਰਵਾਈ ਵਿੱਚ ਹਾਜ਼ਰ ਰਹੇ। ਸਮੂਹ ਪ੍ਰਬੰਧਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰੇਕ ਜ਼ਿੰਮੇਵਾਰੀ ਨੂੰ ਤਨੋ, ਮਨੋ, ਧਨੋ ਨਿਭਾਉਣ ਦੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਦੇ ਵੀ ਕਿਸੇ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਜਾਵੇਗਾ। ਇਸ ਵਾਰ ਦਾ ਗੁਰਪੁਰਬ ਸ਼ਾਖਸੀ ਸਿੱਧ ਕਰੇਗਾ ਕਿ ਸੰਗਤਾਂ ਇਸ ਗੁਰੂਘਰ ਨੂੰ ਸਮਰਪਿਤ ਅਤੇ ਹਰ ਕਾਰਜ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣਗੀਆਂ। ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਰਮੇਸ਼ ਸਿੰਘ ਖਾਲਸਾ ਜੀ ਦਾ ਧੰਨਵਾਦ ਕੀਤਾ ਅਤੇ ਬਾਕੀ ਸਿੰਘਾ ਵਲੋਂ ਨਿਭਾਏ ਰੋਲ ਦੀ ਸ਼ਲਾਘਾ ਕੀਤੀ ਜੋ ਕਾਬਲੇ ਤਾਰੀਫ ਸੀ।

Share Button

Leave a Reply

Your email address will not be published. Required fields are marked *