ਪਾਕਿਸਤਾਨ ‘ਚ ਭਾਰਤੀ ਪੱਤਰਕਾਰ ਬਣਾਏ ਬੰਧਕ !

ss1

ਪਾਕਿਸਤਾਨ ‘ਚ ਭਾਰਤੀ ਪੱਤਰਕਾਰ ਬਣਾਏ ਬੰਧਕ !

ਨਵੀਂ ਦਿੱਲੀ : ਪਾਕਿਸਤਾਨ ਵਿੱਚ ਸਾਰਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਗਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੀ ਮੀਡੀਆ ਕਵਰੇਜ ਰੋਕੇ ਜਾਣ ਦਾ ਵਿਵਾਦ ਅਜੇ ਹੱਲ ਨਹੀਂ ਸੀ ਹੋਇਆ, ਹੁਣ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਸਾਰਕ ਸਿਖਰ ਸੰਮੇਲਨ ਦੀ ਕਵਰੇਜ ਲਈ ਗਏ 6 ਭਾਰਤੀ ਪੱਤਰਕਾਰਾਂ ਨਾਲ ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਬੁਰਾ ਵਿਵਹਾਰ ਕੀਤਾ ਹੈ।
ਭਾਰਤੀ ਪੱਤਰਕਾਰਾਂ ਦਾ ਦੋਸ਼ ਹੈ ਕਿ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਬੰਧਕ ਬਣ ਕੇ ਵੀ ਰੱਖਿਆ। ਭਾਰਤੀ ਪੱਤਰਕਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਨਾ ਸਿਰਫ਼ ਸੰਮੇਲਨ ਦੇ ਉਦਘਾਟਨੀ ਸਮਾਗਮ ਵਿੱਚ ਜਾਣ ਤੋਂ ਰੋਕਿਆ ਗਿਆ ਸਗੋਂ ਕੁਝ ਹੋਰ ਪ੍ਰੋਗਰਾਮਾਂ ਤੋਂ ਵੀ ਬਾਹਰ ਰੱਖਿਆ। ਭਾਰਤ ਦੇ ਛੇ ਪੱਤਰਕਾਰਾਂ ਨੂੰ ਇਸਲਾਮਾਬਾਦ ਜਾਣ ਦਾ ਵੀਜ਼ਾ ਪਾਕਿਸਤਾਨ ਵੱਲੋਂ ਦਿੱਤਾ ਗਿਆ ਸੀ।
ਭਾਰਤੀ ਪੱਤਰਕਾਰਾਂ ਦਾ ਦੋਸ਼ ਹੈ ਕਿ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਦੀ ਬੈਠਕ ਨੂੰ ਕਵਰ ਕਰਨ ਲਈ ਜਿਵੇਂ ਹੀ ਉਹ ਸਮਾਗਮ ਵਾਲੀ ਥਾਂ ਪਹੁੰਚੇ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਤੁਰੰਤ ਬਾਹਰ ਜਾਣ ਲਈ ਆਖਿਆ। ਇੱਥੋਂ ਤੱਕ ਸਮਾਗਮ ਵਾਲੀ ਥਾਂ ਦੇ ਗੇਟ ਉੱਤੇ ਵੀ ਭਾਰਤੀ ਪੱਤਰਕਾਰਾਂ ਨੂੰ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਖੜ੍ਹਾ ਨਹੀਂ ਹੋਣ ਦਿੱਤਾ।
ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਦੇ ਸੁਰੱਖਿਆ ਅਧਿਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਪਰ ਉਨ੍ਹਾਂ ਕਿਸੇ ਦੀ ਵੀ ਨਹੀਂ ਸੁਣੀ। ਇੱਥੋਂ ਤੱਕ ਜਿਸ ਸਮੇਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮਾਗਮ ਵਿੱਚ ਪਹੁੰਚੇ ਤਾਂ ਭਾਰਤੀ ਮੀਡੀਆ ਨੂੰ ਕਵਰੇਜ ਕਰਨ ਉੱਤੇ ਪੁਰੀ ਤਰ੍ਹਾਂ ਪਾਬੰਦੀ ਲਾ ਦਿੱਤੀ। ਯਾਦ ਰਹੇ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੀ ਮੀਡੀਆ ਕਵਰੇਜ ਵੀ ਪਾਕਿਸਤਾਨੀ ਦੀ ਸੈਨਾ ਨੇ ਰੋਕ ਦਿੱਤੀ ਸੀ ਜਿਸ ਦਾ ਰਾਜਨਾਥ ਸਿੰਘ ਨੇ ਭਰਵਾਂ ਵਿਰੋਧ ਵੀ ਕੀਤਾ ਸੀ।

Share Button

Leave a Reply

Your email address will not be published. Required fields are marked *