ਪਾਕਿਸਤਾਨ ‘ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ss1

ਪਾਕਿਸਤਾਨ ‘ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ ਸਰਬ-ਉੱਚ ਬਹਾਦਰੀ ਸਨਮਾਨ ‘ਨਿਸ਼ਾਨ-ਏ-ਹੈਦਰ’ ਦੇਣ ਦੀ ਮੰਗ ਕੀਤੀ ਹੈ। ਇਹ ਵੀ ਕਿਹਾ ਹੈ ਕਿ ਲਾਹੌਰ ਦੇ ਸ਼ਾਦਮਾਨ ਚੌਕ ਵਿੱਚ ਉਨ੍ਹਾਂ ਦੀ ਮੂਰਤੀ ਲਾਈ ਜਾਣੀ ਚਾਹੀਦੀ ਹੈ, ਜਿਥੇ 86 ਸਾਲ ਪਹਿਲਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ।

  ਇਸ ਤਰ੍ਹਾਂ ਦੀ ਮੰਗ ਚੁੱਕਣ ਵਾਲਾ ਇਹ ਸੰਗਠਨ ਅਦਾਲਤ ਵਿੱਚ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਬੇਗੁਨਾਹ ਸਾਬਿਤ ਕਰਨ ਦਾ ਇੱਕ ਕੇਸ ਵੀ ਲੜ ਰਿਹਾ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਨੂੰ ਬ੍ਰਿਟਿਸ਼ ਸਰਕਾਰ ਦੇ ਖਿਲਾਫ ਸਾਜ਼ਿਸ਼ ਅਤੇ ਬ੍ਰਿਟਿਸ਼ ਪੁਲਸ ਅਧਿਕਾਰੀ ਜਾਨ ਪੀ. ਸਾਂਡਰਸ ਦੇ ਕਤਲ ਦੇ ਦੋਸ਼ ਵਿੱਚ 23 ਮਾਰਚ 1931 ਨੂੰ ਲਾਹੌਰ ਵਿੱਚ ਫਾਂਸੀ ਦਿੱਤੀ ਗਈ ਸੀ।

  ਭਗਤ ਸਿੰਘ ਮੇਮੋਰੀਅਲ ਫਾਊਂਡੇਸ਼ਨ ਨੇ ਪਾਕਿਸਤਾਨ ਦੇ ਪੰਜਾਬ ਰਾਜ ਦੀ ਸਰਕਾਰ ਨੂੰ ਪਟੀਸ਼ਨ ਦੇ ਕੇ ਕਿਹਾ ਹੈ ਕਿ ਭਗਤ ਸਿੰਘ ਨੇ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ। ਫਾਊਂਡੇਸ਼ਨ ਨੇ ਇਸ ਪਟੀਸ਼ਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਦੇ ਮੋਢੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਨੂੰ ਇਹ ਕਹਿੰਦੇ ਹੋਏ ਸ਼ਰਧਾਂਜਲੀ ਦਿੱਤੀ ਸੀ ਕਿ ਇਸ ਉੱਪ ਮਹਾਂਦੀਪ ਵਿੱਚ ਕੋਈ ਉਨ੍ਹਾਂ ਵਰਗਾ ਬਹਾਦਰ ਨਹੀਂ ਹੋਇਆ।

  ਇਸ ਸੰਗਠਨ ਨੇ ਕਿਹਾ ਕਿ ਭਗਤ ਸਿੰਘ ਸਾਡੇ ਨਾਇਕ ਹਨ ਅਤੇ ਉਹ ਮੇਜਰ ਅਜ਼ੀਜ਼ ਭੱਟੀ ਵਾਂਗ ਹੀ ਸਰਬ-ਉੱਚ ਬਹਾਦਰੀ ਮੈਡਲ ਹਾਸਲ ਕਰਨ ਦੇ ਹੱਕਦਾਰ ਹਨ, ਜਿਨ੍ਹਾਂ ਨੇ ਭਗਤ ਸਿੰਘ ਦੀ ਬਹਾਦਰੀ ਉੱਤੇ ਲਿਖਿਆ ਸੀ ਤੇ ਉਨ੍ਹਾਂ ਨੂੰ ਸਾਡਾ ਨਾਇਕ ਅਤੇ ਆਦਰਸ਼ ਐਲਾਨ ਕੀਤਾ ਸੀ। ਫਾਊਂਡੇਸ਼ਨ ਨੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਕ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *