Sat. Apr 4th, 2020

ਪਾਕਿਸਤਾਨ ਚ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਨੂੰ ਲਗਾਤਾਰ ਬਣਾਇਆ ਜਾ ਰਿਹਾ ਹੈ ਨਿਸ਼ਾਨਾ

ਪਾਕਿਸਤਾਨ ਚ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਨੂੰ ਲਗਾਤਾਰ ਬਣਾਇਆ ਜਾ ਰਿਹਾ ਹੈ ਨਿਸ਼ਾਨਾ

ਹੁਣ ਤੱਕ ਅਨੇਕਾਂ ਪ੍ਰਮੁੱਖ ਸਿੱਖ ਸ਼ਖਸ਼ੀਅਤਾਂ ਨੂੰ ਗੋਲੀ ਮਾਰ ਕੇ ਮੁਕਾ ਦਿੱਤਾ ਗਿਆ

ਮਿਲਾਨ (ਇਟਲੀ)14 ਫਰਵਰੀ (ਟੇਕ ਚੰਦ ਜਗਤਪੁਰ): ਪਾਕਿਸਤਾਨ ਅੰਦਰ ਘੱਟ ਗਿਣਤੀਆਂ ਤੇ ਲਗਾਤਾਰ ਜੁਲਮ ਢਾਹੇ ਜਾ ਰਹੇ ਹਨ।ਕੱਟੜਵਾਦੀ ਲੋਕਾਂ ਦੁਆਰਾ ਉੱਥੇ ਹਿੰਦੂਆਂ ਤੇ ਸਿੱਖਾਂ ਦਾ ਜੀਣਾ ਦੁਰਬਲ ਕੀਤਾ ਹੋਇਆ ਹੈ।ਉੱਥੇਂ ਬੀਤੇ ਸਾਲਾਂ ਵਿੱਚ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨਾਂ ਵਿੱਚ ਸਿੱਖ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਹਿੰਦੂਆਂ ਤੇ ਸਿੱਖਾਂ ਦੀਆਂ ਲੜਕੀਆਂ ਨੂੰ ਅਗਵਾ ਵੀ ਕੀਤੇ ਜਾਣ ਦੇ ਕਾਲੇ ਕਾਰਨਾਮੇ ਆਏ ਦਿਨ ਸਾਹਮਣੇ ਆਉਦੇ ਰਹਿੰਦੇ ਹਨ।ਜੇਕਰ ਜਰਾ ਪਿਛਲੇ ਕੁੱਝ ਸਮੇਂ ਵਾਲੀ ਇਕ ਪੰਛੀ ਝਾਤ ਮਾਰੀਏ ਤਾ ਪਤਾ ਲੱਗਦਾ ਹੈ ਕਿ ਮਈ 2019 ਵਿੱਚ ਉੱਥੋਂ ਦੇ ਕੱਟੜਪੰਥੀਆਂ ਦੁਆਰਾ ਨਾਰੋਵਾਲ ਵਿਖੇ ਸਥਿੱਤ ਗੁਰੂ ਨਾਨਕ ਦੇਵ ਜੀ ਦਾ ਸੈਂਕੜੈ ਸਾਲਾਂ ਪੁਰਾਣਾ ਇਤਿਹਾਸਕ ਸਥਾਨ ਢਹਿ ਢੇਰੀ ਕਰ ਦਿੱਤਾ ਗਿਆ।ਇਸੇ ਪ੍ਰਕਾਰ ਹੋਰਨਾਂ ਗੁਰਦੁਆਰਿਆਂ ਤੇ ਹਮਲਿਆਂ ਦੀਆਂ ਧਮਕੀਆਂ ਵੀ ਅਕਸਰ ਮਿਲਦੀਆਂ ਰਹੀਆਂ ਹਨ।
ਇੱਥੇ ਹੀ ਬੱਸ ਨਹੀ 31 ਦਸੰਬਰ 2019 ਨੂੰ ਇਕ 25 ਸਾਲਾਂ ਰਵਿੰਦਰ ਸਿੰਘ ਨਾਂ ਦੇ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।ਉਹ ਪ੍ਰਸਿੱਧ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ ਅਤੇ ਮਲੇਸ਼ੀਆ ਤੋਂ ਪਾਕਿਸਤਾਨ ਵਿੱਚ ਇਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ।ਇਸੇ ਤਰਾਂ ਮਈ 2018 ਵਿੱਚ ਸਿੱਖਾਂ ਦੀ ਅਵਾਜ ਬੁਲੰਦ ਕਰਨ ਵਾਲੇ ਪ੍ਰਮੁੱਖ ਆਗੂ ਚਰਨਜੀਤ ਸਿੰਘ ਨੂੰ ਤਾਲੀਬਾਨੀਆਂ ਦੁਆਰਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਸਾਲ 2016 ਵਿੱਚ ਪਾਕਿਸਤਾਨ ਵਿੱਚ ਹੀ ਰਾਜਨਿਤਿਕ ਪਾਰਟੀ ਵਿੱਚ ਸਰਗਰਮੀ ਨਾਲ਼ ਹਿੱਸਾ ਲੈਣ ਵਾਲੇ ਸੋਰਾਨ ਸਿੰਘ ਦੀ ਪੇਸ਼ਾਵਰ ਨੇੜੇ ਹੱਤਿਆ ਕਰ ਦਿੱਤੀ ਗਈ।ਸਾਲ 2009 ਵਿੱਚ ਉੱਥੇਂ ਤਾਲੀਬਾਨੀਆ ਨੇ 11 ਸਿੱਖ ਪਰਿਵਾਰਾਂ ਦੇ ਘਰ ਤਬਾਹ ਕਰਕੇ ਉਨਾਂ ਨੂੰ ਘਰੋ ਬੇਘਰ ਕਰ ਦਿੱਤਾ।ਬੀਤੇ ਵਰ੍ਹੇ ਜਗਜੀਤ ਕੌਰ ਨਾਂ ਦੀ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਨੂੰ ਗੁੰਮਰਾਹ ਕਰਕੇ ਜਬਰੀ ਮੁਸਲਮਾਨ ਲੜਕੇ ਨਾਲ਼ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ।ਇਸੇ ਪ੍ਰਕਾਰ ਅਕਤੂਬਰ 2018 ਵਿੱਚ ਇਕ ਹਿੰਦੂ ਲੜਕੀ ਚੰਦਰੀ ਕੋਹਲੀ ਦਾ ਮਜਬੂਰ ਧਰਮ ਪਰਿਵਰਤਨ ਕਰਵਾ ਕੇ ਉਸ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ ਗਿਆ।
ਅਜਿਹੀਆਂ ਘਟਨਾਵਾਂ ਉੱਥੇ ਆਮ ਵਾਪਰਦੀਆਂ ਰਹਿੰਦੀਆਂ ਹਨ।ਇਸੇ ਤਰਾਂ ਕੁਝ ਸਮਾਂ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਵਿੱਚ ਸਥਾਪਿਤ ਬੁੱਤ ਨੂੰ ਸ਼ਰਾਰਤੀ ਕੱਟੜਪੰਥੀਆਂ ਦੁਆਰਾ ਤੋੜ ਦਿੱਤਾ ਗਿਆ।ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੀ ਕੋਸ਼ਿਸ਼ ਕੀਤੀ ਗਈ।ਪਾਕਿਸਤਾਨ ਚ ਘੱਟ ਗਿਣਤੀਆਂ ਦੀ ਸੁਰੱਖਿਆ ਨਾ ਹੋਣ ਕਰਕੇ ਯੁਨਾਇਟਡ ਸਟੇਟਸ ਦੇ ਇਟਰਨੈਸ਼ਨਲ ਰਿਲੀਜੀਅਸ ਫਰੀਡਮ ਕਮਿਸ਼ਨ ਦੁਆਰਾ ਪਾਕਿਸਤਾਨ ਨੂੰ ਘੱਟ ਗਿਣਤੀਆਂ ਲਈ ਖਤਰੇ ਵਾਲਾ ਮੁਲਕ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਧਰਮ ਨਿਰਪੱਖ ਮੁਲਕ ਨਹੀ ਹੈ।ਕਿਉਕਿ ਉੱਥੋਂ ਦੇ ਸੰਵਿਧਾਨ ਮੁਤਾਬਿਕ ਨਾਨ ਮੁਸਲਿਮ ਵਿਅਕਤੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਹੀ ਬਣ ਸਕਦਾ।ਇਨਾ੍ਹ ਸਾਰੇ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਤੇ ਸਿੱਖਾਂ ਲਈ ਕੋਈ ਥਾਂ ਨਹੀ ਹੈ ਅਤੇ ਉਨਾਂ ਦਾ ਉੱਥੇ ਭਵਿੱਖ ਸੁਰੱਖਿਅਤ ਨਹੀ ਹੈ।ਇਸੇ ਪ੍ਰਕਾਰ ਉੱਥੋਂ ਦੇ ਇਕ ਕੱਟੜਵਾਦੀ ਨੇਤਾ ਦੁਆਰਾ ਸਿੱਖਾਂ ਖਿਲਾਫ ਫਿਰ ਜਾਹਿਰ ਉਗਲਦਿਆਂ ਸ਼ੇਰ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਅਪਮਾਨਜਨਕ ਸ਼ਬਦ ਵਰਤੇ ਹਨ।ਇਸੇ ਵਿਅਕਤੀ ਨੇ ਇਸ ਤੋਂ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀ ਗਲਤ ਸ਼ਬਦਾਂਵਲੀ ਦੀ ਵਰਤੋਂ ਕੀਤੀ ਸੀ।ਅਜਿਹੀਆਂ ਘਟਨਾਵਾਂ ਨਾਲ਼ ਪਾਕਿਸਤਾਨ ਦੀ ਭਾਰਤ ਦੇ ਵਾਸੀਆਂ ਖਾਸ ਕਰਕੇ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਸਬੰਧੀ ਘਟੀਆ ਸੋਚ ਦਾ ਪਰਦਾ ਲੱਥ ਰਿਹਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

You may have missed

%d bloggers like this: