ਪਹਿਲੀ ਹੀ ਬਰਸਾਤ ਨੇ ਸਾਰੇ ਬਨੂੜ ਸ਼ਹਿਰ ਨੂੰ ਝੀਲ ‘ਚ ਤਬਦੀਲ ਕੀਤਾ

ss1

ਪਹਿਲੀ ਹੀ ਬਰਸਾਤ ਨੇ ਸਾਰੇ ਬਨੂੜ ਸ਼ਹਿਰ ਨੂੰ ਝੀਲ ‘ਚ ਤਬਦੀਲ ਕੀਤਾ

15-31 (1)15-31 (1)

ਬਨੂੜ 14 ਜੁਲਾਈ (ਰਣਜੀਤ ਸਿੰਘ ਰਾਣਾ): ਬਨੂੜ ਸਹਿਰ ਵਿਚ ਅੱਜ ਸਵੇਰੇ ਪਈ ਪਹਿਲੀ ਹੀ ਬਰਸਾਤ ਨੇ ਪਾਣੀ ਦਾ ਨਿਕਾਸ਼ ਨਾ ਹੋਣ ਦੇ ਚਲਦੇ ਨਗਰ ਕੌਸਲ ਰੋੜ, ਮੁੱਖ ਮਾਰਗ ਦੇ ਸਾਹਮਣੇ ਵਾਲੀਆਂ ਸੜਕਾ ਤੇ ਮੁੱਖ ਬਜਾਰ ਝੀਲ ਵਿਚ ਤਬਦੀਲ ਹੋ ਗਏ। ਸੜਕਾ ਤੇ 2 ਤੋਂ 3 ਫੁੱਟ ਪਾਣੀ ਹੋਣ ਕਾਰਨ ਦੁਕਾਨਦਾਰਾ ਦੀਆਂ ਦੁਕਾਨਾ ਵਿਚ ਪਾਣੀ ਭਰ ਗਿਆ। ਸਹਿਰ ਵਾਸੀਆਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦ ਬਰਸਾਤੀ ਪਾਣੀ ਦੀ ਨਿਕਾਸੀ ਦਾ ਢਕਵਾ ਪ੍ਰਬੰਧ ਕੀਤਾ ਜਾਵੇ ਨਹੀ ਤਾਂ ਸਹਿਰ ਨੂੰ ਡੁੱਬਣ ਤੋਂ ਕੋਈ ਨਹੀ ਬਚਾ ਸਕਦਾ।

ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਦੇ ਚਲ ਰਹੇ ਕੰਮ ਕਾਰਨ ਹਾਈਵੇ ਦੇ ਦੋਨੋਂ ਪਾਸੇ ਬਣੇ ਸਹਿਰ ਦੇ ਬਰਸਾਤੀ ਪਾਣੀ ਦੇ ਨਿਕਾਸੀ ਨਾਲੇ ਬੰਦ ਕਰ ਦਿੱਤੇ ਗਏ ਹਨ। ਜਿਸ ਦੇ ਚਲਦੇ ਨਿਕਾਸੀ ਪਾਣੀ ਸਿਵਰੇਜ ਵਿਚ ਡਿੱਗਦਾ ਹੈ। ਪਰ ਬਰਸਾਤਾ ਦੇ ਦਿਨਾ ਵਿਚ ਪਾਣੀ ਵੱਧ ਆਉਣ ਕਾਰਨ ਸਿਵਰੇਜ ਇੱਕ ਦਮ ਇੰਨੇ ਪਾਣੀ ਨੂੰ ਖਿੱਚਣ ਦੀ ਸਮਰੱਥਾ ਨਹੀ ਰੱਖਦੀ ਤੇ ਪਾਣੀ ਸੜਕ ਦੇ ਉਪਰ ਜਮਾ ਹੋ ਕੇ ਲੋਕਾ ਦੇ ਘਰਾ ਤੇ ਦੁਕਾਨਾ ਵਿਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਉਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਸਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾ ਵਿਚ ਵੀ ਅਜਿਹੀਆਂ ਬਾਰਿਸ਼ਾ ਹੋਇਆਂ ਤਾਂ ਸਹਿਰ ਨੂੰ ਡੁੱਬਣ ਤੋਂ ਕੋਈ ਨਹੀ ਬਚਾ ਸਕਦਾ। ਸਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਸਲ ਨੂੰ ਚਾਹੀਦਾ ਹੈ ਕਿ ਬਰਸਾਤਾ ਦੇ ਦਿਨਾ ਨੂੰ ਵੇਖਦੇ ਹੋਏ ਸੜਕ ਦੇ ਨਾਲ ਨਾਲ ਆਰਜੀ ਨਾਲਾ ਬਣਾ ਦੇਣ ਤਾਂ ਜੋ ਬਰਸਾਰਾ ਦੇ ਦਿਨਾ ਵਿਚ ਪਾਣੀ ਨਿਕਲ ਸਕੇ। ਪਰ ਨਗਰ ਕੌਸਲ ਅਧਿਕਾਰੀ ਅੱਖਾ ਬੰਦ ਕਰੀ ਬੈਠੇ ਹਨ ਉਨਾਂ ਦਾ ਬਰਸਾਤੀ ਪਾਣੀ ਦੀ ਨਿਕਾਸੀ ਵੱਲ ਉਕਾ ਵੀ ਧਿਆਨ ਨਹੀ ਜਾਂਦਾ। ਸਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਹਿਰ ਵਾਸੀਆਂ ਨੂੰ ਬਰਸਾਤਾ ਦੇ ਦਿਨਾ ਵਿਚ ਆਪਣੇ ਘਰਾ ਵਿਚ ਪਾਣੀ ਵੜਨ ਦਾ ਖਤਰਾ ਨਾ ਸਤਾਉਦਾ ਰਹੇ।

Share Button

Leave a Reply

Your email address will not be published. Required fields are marked *