Wed. Dec 11th, 2019

ਪਹਿਲੀ ਦਸੰਬਰ ਤੋਂ ਟੋਲ ਪਲਾਜ਼ੇ ਦਾ ਨਵੇਂ ਨਿਯਮ, ਟੈਗ ਨਾ ਹੋਣ ਤੇ ਦੇਣਾ ਪਵੇਗਾ ਦੁੱਗਣਾ ਟੋਲ

ਪਹਿਲੀ ਦਸੰਬਰ ਤੋਂ ਟੋਲ ਪਲਾਜ਼ੇ ਦਾ ਨਵੇਂ ਨਿਯਮ, ਟੈਗ ਨਾ ਹੋਣ ਤੇ ਦੇਣਾ ਪਵੇਗਾ ਦੁੱਗਣਾ ਟੋਲ

ਪਹਿਲੀ ਦਸੰਬਰ ਤੋਂ ਬਗੈਰ ਫਾਸਟੈਗ ਵਾਲੀਆਂ ਗੱਡੀਆਂ ਦਾ ਕੌਮੀ ਰਾਜ ਮਾਰਗ ‘ਤੇ ਚੱਲਣਾ ਮਹਿੰਗਾ ਹੋ ਜਾਵੇਗਾ। ਸੜਕ ਤੇ ਆਵਾਜਾਈ ਮੰਤਰਾਲੇ ਨੇ ਪਹਿਲੀ ਦਸੰਬਰ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ। ਇਸ ਨਾਲ ਤੁਹਾਨੂੰ ਟੋਲ ਟੈਕਸ ਅਦਾ ਕਰਨ ਲਈ ਕਤਾਰ ਵਿੱਚ ਖੜ੍ਹੇ ਨਹੀਂ ਹੋਣਾ ਪਏਗਾ।

ਪ੍ਰੀਪੇਡ ਟੈਗ ਦੀ ਵਰਤੋਂ ਕਰਨਾ ਤੁਹਾਡੇ ਲਈ ਸੁਵਿਧਾਜਨਕ ਤਾਂ ਹੈ ਹੀ, ਪਰ ਇਸ ਨਾਲ ਤੁਸੀਂ ਟ੍ਰੈਫਿਕ ਜਾਮ ਤੋਂ ਵੀ ਬਚ ਸਕਦੇ ਹੋ। ਇਸ ਲਈ ਸਾਰੇ ਵਾਹਨ ਮਾਲਕਾਂ ਨੂੰ 1 ਦਸੰਬਰ ਤੱਕ ਫਾਸਟੈਗ ਦੀ ਸਹੂਲਤ ਲੈਣ ਲਈ ਕਿਹਾ ਜਾ ਰਿਹਾ ਹੈ। ਪਹਿਲੀ ਦਸੰਬਰ ਤੋਂ ਬਾਅਦ ਫਾਸਟੈਗ ਨਾ ਰੱਖਣ ਵਾਲੀਆਂ ਗੱਡੀਆਂ ‘ਤੇ ਦੋਹਰਾ ਪੈਸਾ ਲਾਇਆ ਜਾ ਸਕਦਾ ਹੈ।

ਜ਼ੀਰਕਪੁਰ-ਪਟਿਆਲਾ ਸੜਕ ‘ਤੇ ਤਕਰੀਬਨ 24 ਹਜ਼ਾਰ ਵਾਹਨ ਟੈਕਸ ਬੈਰੀਅਰ ਵਿੱਚੋਂ ਲੰਘਦੇ ਹਨ। ਇਸ ਵਿੱਚੋਂ 6 ਹਜ਼ਾਰ ਦੇ ਕਰੀਬ ਵਾਹਨ ਮਾਲਕਾਂ ਨੇ ਫਾਸਟੈਗ ਦੀ ਸਹੂਲਤ ਲਈ ਹੈ। ਇਨ੍ਹੀਂ ਦਿਨੀਂ 5 ਤੋਂ 6 ਹਜ਼ਾਰ ਲੋਕ ਫਾਸਟੈਗ ਲਈ ਆ ਰਹੇ ਹਨ। ਫਾਸਟੈਗਿੰਗ ਕੁਝ ਮਿੰਟਾਂ ਵਿੱਚ ਕੀਤੀ ਜਾਂਦੀ ਹੈ।

ਜ਼ੀਰਕਪੁਰ-ਅੰਬਾਲਾ ਰਾਜ ਮਾਰਗ ‘ਤੇ ਦੱਪਰ ਟੋਲ ਪਲਾਜ਼ਾ ‘ਤੇ ਲਗਪਗ 50,000 ਵਾਹਨ ਲੰਘਦੇ ਹਨ। ਇੱਥੇ ਬਹੁਤ ਸਾਰੇ ਲੋਕ ਫਾਸਟੈਗਸ ਲਗਵਾ ਰਹੇ ਹਨ। ਤੁਸੀਂ ਇਹ ਟੈਗ ਕਿਸੇ ਵੀ ਟੋਲ ਪਲਾਜ਼ਾ ਤੋਂ ਪ੍ਰਾਪਤ ਕਰ ਸਕਦੇ ਹੋ। ਕੁਝ ਵਿੱਤੀ ਕੰਪਨੀਆਂ ਅਤੇ ਬੈਂਕਾਂ ਨੇ ਇਸ ਲਈ ਆਨਲਾਈਨ ਫਾਰਮ ਕੱਢੇ ਹਨ।

ਫਾਰਮ ਭਰਨ ਤੋਂ ਬਾਅਦ ਇੱਕ ਕੁਏਰੀ ਜਨਰੇਟ ਹੁੰਦੀ ਹੈ ਜਿਸ ਤੋਂ ਬਾਅਦ, ਗਾਹਕ ਨੂੰ ਬੈਂਕ ਜਾ ਕੇ ਫਾਰਮ ਭਰਨਾ ਪਏਗਾ ਤੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਕੇ ਫਾਸਟੈਗ ਖਾਤਾ ਖੋਲ੍ਹਿਆ ਜਾਏਗਾ। ਟ੍ਰਾਂਸਪੋਰਟ ਮੰਤਰਾਲੇ ਨੇ ਹਰੇਕ ਵਾਹਨ ‘ਤੇ ਫਾਸਟੈਗ ਨੂੰ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ 1 ਦਸੰਬਰ ਤੋਂ ਸੜਕ ‘ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਵੀ ਸਖਤੀ ਸ਼ੁਰੂ ਕੀਤੀ ਜਾਵੇਗੀ। ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਭਾਰੀ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: