ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੇ ਸਿਲੇਬਸ ‘ਚ ਹੋਵੇਗੀ ਤਬਦੀਲੀ

ss1

ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੇ ਸਿਲੇਬਸ ‘ਚ ਹੋਵੇਗੀ ਤਬਦੀਲੀ

ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੇ ਵਿਦਿਆਰਥੀ ਹੁਣ ਸਰਲ ਤੇ ਮਿਆਰੀ ਸਿੱਖਿਆ ਹਾਸਲ ਕਰਨਗੇ। ਸਿੱਖਿਆ ਵਿਭਾਗ ਵੱਲੋਂ ਅਕਾਦਮਿਕ ਸੈਸ਼ਨ 2018 ਤੇ 2019 ਵਿਚ ਜਾਰੀ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਦੇ ਸਿਲੇਬਸ ਵਿਚ ਅਹਿਮ ਤਬਦੀਲੀ  ਕੀਤੀ ਜਾ ਰਹੀ ਹੈ। ਨਵੇਂ ਸਿਲੇਬਸ ਵਿਚ ਅਧਿਆਪਕਾਂ ਨੂੰ ਵੀ ਨਵੀਂ ਤਕਨੀਕ ਅਨੁਸਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕਿਤਾਬਾਂ ਵਿਚ ਗੁਰ ਦੱਸੇ ਹੋਣਗੇ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾੜੇ ਆ ਰਹੇ ਨਤੀਜਿਆਂ ਸਬੰਧੀ ਕਾਫੀ ਗੰਭੀਰ ਸੀ। ਵਿਭਾਗ ਨੇ ਉਕਤ ਸਮੱਸਿਆ ਦਾ ਹੱਲ ਕੱਢਣ ਲਈ ਬੁੱਧੀਜੀਵੀਆਂ ਤੇ ਵਿÎਭਾਗ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਸਿਲੇਬਸ ‘ਚ ਤਬਦੀਲੀ ਲਿਆਉਣ ਦਾ ਅਹਿਮ ਫੈਸਲਾ ਲਿਆ ਹੈ। ਵਿਭਾਗ ਸੂਤਰ ਦੱਸਦੇ ਹਨ ਕਿ ਨਵੇਂ ਸਿਲੇਬਸ ਵਿਚ ਵਿਦਿਆਰਥੀਆਂ ਨੂੰ ਹਿਸਾਬ ਦੀ ਕਿਤਾਬ ਵਿਚ ਕਹਾਣੀਆਂ ਬਣਾ ਕੇ ਹਿਸਾਬ ਨਹੀਂ ਪੜ੍ਹਾਇਆ ਜਾਵੇਗਾ। ਬਲਕਿ ਰੱਟਾ ਮਰਨ ਦੀ ਪ੍ਰਕਿਰਿਆ ਤੋਂ ਬਾਹਰ ਕੱਢ ਕੇ ਬਲੈਕ ਬੋਰਡ ‘ਤੇ ਅਭਿਆਸ ‘ਤੇ ਜ਼ੋਰ ਦਿੱਤਾ ਜਾਵੇਗਾ। ਸੂਤਰ ਇਹ ਵੀ ਦੱਸਦੇ ਹਨ ਕਿ ਵਿਦਿਆਰਥੀਆਂ ਨੂੰ ਪੁਰਾਣੇ ਸਿਲੇਬਸ ਵਿਚ ਜੋ ਅੱਖਰ ਬੇਹੱਦ ਔਖੇ ਲੱਗਦੇ ਹਨ ਜਾਂ ਯਾਦ ਨਹੀਂ ਹੁੰਦੇ ਸਨ। ਉਨ੍ਹਾਂ ਨੂੰ ਵੀ ਨਵੇਂ ਸਿਲੇਬਸ ਅਨੁਸਾਰ ਬਾਹਰ ਕੱਢ ਦਿੱਤਾ ਜਾਵੇਗਾ ਤੇ ਸਰਲ ਅੱਖਰ ਉਸ ਵਿਚ ਸ਼ਾਮਲ ਕੀਤੇ ਜਾਣਗੇ।

Share Button

Leave a Reply

Your email address will not be published. Required fields are marked *