ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਪਹਿਲੀਵਾਰ ਚੁਣੇ ਗਏ ਦੋ ਪੰਜਾਬੀ ਕੌਂਸਲਰ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਉਚੇਚੇ ਕੌਰ ‘ਤੇ ਸਨਮਾਨਿਤ

ਪਹਿਲੀਵਾਰ ਚੁਣੇ ਗਏ ਦੋ ਪੰਜਾਬੀ ਕੌਂਸਲਰ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਉਚੇਚੇ ਕੌਰ ‘ਤੇ ਸਨਮਾਨਿਤ

ਲੈਸਟਰ (ਨਿਰਪੱਖ ਕਲਮ ਬਿਊਰੋ): ਬੀਤੇ ਐਤਵਾਰ ਸਥਾਨਕ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਦੁਆਰਾ ਓਡਬੀ ਵਿਖੇ ਇਕ ਪਰਭਾਵੀ ਸਮਾਗਮ ਦੌਰਾਨ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਦੀਆਂ ਹੁਣਵੀਆਂ ਚੋਣਾਂ ਚ ਭਾਰੂ ਬਹੁਮਤ ਨਾਲ ਜਿੱਤੇ ਦੋ ਪੰਜਾਬੀ ਕੌਂਸਲਰਾਂ ਕਮਲ ਸਿੰਘ ਘਟੋਰੇ ਤੇ ਰਾਣੀ ਮਾਹਿਲ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ । ਆਖੰਡ ਪਾਠ ਦੇ ਭੋਗ ਉਪਰੰਤ ਦੋਵੇਂ ਕੌਂਸਲਰਾਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਸਿਰੋਪੇ ਭੇਂਟ ਕੀਤੇ ਗਏ ਕੇ ਨਾਲ ਹੀ ਯਾਦਗਾਰੀ ਟ੍ਰਾਫੀਆਂ ਵੀ ਭੇਂਟ ਕੀਤੀਆ ਗਈਆਂ । ਇਸ ਮੌਕੇ ਬੋਲਦਿਆਂ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਨੇ ਕਿਹਾ ਕਿ ਕਮਲ ਸਿੰਘ ਤੇ ਰਾਣੀ ਮਾਹਿਲ ਦੀ ਜਿੱਤ ਮਈ ਮਹੀਨੇ ਹੋਈਆ ਕੌਂਸਲ ਚੋਣਾਂ ਚ ਪੰਜਾਬੀ ਭਾਈਚਾਰੇ ਦੀ ਇਕ ਵੱਡੀ ਤੇ ਇਤਿਹਾਸਕ ਪ੍ਰਾਪਤੀ ਹੈ । ਇਹਨਾਂ ਦੀ ਜਿੱਤ ਨਾਲ ਇਸ ਇਲਾਕੇ ਦੀਆ ਦੋ ਲੋਕਲ ਗਵਰਨਮੈਂਟਾਂ (ਓਡਬੀ ਐਂਡ ਵਿਗਸਟਨ ਬਰੋ ਤੇ ਮਾਰਕੀਟ ਹਾਰਬਰੋ ਕੌਂਸਲ) ਚ ਹੁਣ ਪੰਜਾਬੀਆਂ ਨੂੰ ਪਹਿਲੀ ਵਾਰ ਪ੍ਰਤੀਨਿਧਤਾ ਮਿਲੀ ਹੈ ।
ਕੌਂਸਲਰ ਕਮਲ ਸਿੰਘ ਤੇ ਕੌਂਸਲਰ ਰਾਣੀ ਮਾਹਿਲ ਨੇ ਗੁਰਦੁਆਰਾ ਕਮੇਟੀ ਦੁਹਆਰਾ ਉਹਨਾ ਨੂੰ ਮਾਣ ਸਨਮਾਨ ਦੇਣ ਵਾਸਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਇਹ ਅਹਿਦ ਕੀਤਾ ਗਿਆ ਕਿ ਭਾਵੇਂ ਕਿ ਉਹ ਪਹਿਲਾਂ ਵੀ ਆਪਣੇ ਭਾਈਚਾਰੇ ਦੀ ਸਮਰੱਥਾ ਮੁਤਾਬਿਕ ਹਮੇਸ਼ਾ ਹੀ ਸੇਵਾ ਕਰਦੇ ਰਹੇ ਹਨ ਪਰ ਹੁਣ ਜੋ ਨਵੀਂ ਜ਼ੁੰਮੇਵਾਰੀ ਮਿਲੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਭਾਈਚਾਰੇ ਦੇ ਭਲੇ ਹਿਤ ਕੋਈ ਕਸਰ ਬਾਕੀ ਨਹੀਂ ਛੱਡਣਗੇ । ਉਹਨਾ ਇਹ ਵੀ ਕਿਹਾ ਕਿ ਭਾਈਚਾਰੇ ਦੇ ਕਿਸੇ ਵੀ ਮੈਂਬਰ ਨੂੰ ਉਹਨਾਂ ਦੀਆ ਸੇਵਾਵਾਂ ਦੀ ਕਿਸੇ ਵੇਲੇ ਵੀ ਲੋੜ ਹੋਵੇ ਤਾਂ ਉਹ ਮਿਲ ਸਕਦੇ ਹਨ ਹਰ ਪੱਖੋਂ ਲੋੜੀਂਦਾ ਸਹਿਯੋਗ ਤੇ ਸਹਾਇਤਾ ਕੀਤੀ ਜਾਵੇਗੀ । ਇੱਥੇ ਜਿਕਰਯੋਗ ਹੈ ਕਿ ਉਕਤ ਵਰਣਿਤ ਦੋਵੇਂ ਕੌਂਸਲਰ ਯੂ ਕੇ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ਨਾਲ ਸੰਬੰਧਿਤ ਹਨ ਤੇ ਦੋਵੇਂ ਪਹਿਲੀ ਵਾਰ ਚੁਣੇ ਗਏ ਹਨ । ਇਹ ਵੀ ਦੱਸਣਯੋਗ ਹੈ ਕਿ ਰਾਣੀ ਮਾਹਿਲ ਨੂੰ ਮਾਰਕੀਟ ਹਾਰਬਰੋ ਕੌਂਸਲ ਦੀ ਪਹਿਲੀ ਪੰਜਾਬਣ ਕੌਂਸਲਰ ਅਤੇ ਕਮਲ ਸਿੰਘ ਘਟੋਰੇ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਦੇ ਪਹਿਲੇ ਸਿੱਖ ਕੌਂਸਲਰ ਚੁਣੇ ਜਾਣ ਦੇ ਨਾਲ ਨਾਲ ਹੀ ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ ।

Leave a Reply

Your email address will not be published. Required fields are marked *

%d bloggers like this: