ਪਹਿਲਾ ਸੋਚ ਨੂੰ ਬਦਲੋ ਸਮਾਜ ਜਰੂਰ ਬਦਲੇਗਾ

ss1

ਪਹਿਲਾ ਸੋਚ ਨੂੰ ਬਦਲੋ ਸਮਾਜ ਜਰੂਰ ਬਦਲੇਗਾ

ਹਰ ਇੱਕ ਵਿਅਕਤੀ ਜਿੰਦਗੀ ਵਿੱਚ ਵੱਡੀਆ ਜਾਂ ਛੋਟੀਆ ਮੁਸੀਬਤਾਂ ਵਿੱਚ ਫਸ ਜਾਦਾ, ਜਿਸਦਾ ਉਸਨੇ ਕੋਈ ਫੈਸਲਾ ਲੈਣਾ ਹੁੰਦਾ, ਇਹ ਸਾਰੇ ਫੈਸਲੇ ਵਿਅਕਤੀ ਦੀ ਆਤਮਾ ਕਰਦੀ ਹੈ। ਹਰ ਇੱਕ ਵਿਅਕਤੀ ਭਾਵੇਂ ਕੋਈ ਵੀ ਕੰਮ ਕਰੇ ,ਚੰਗਾ ਜਾਂ ਮਾੜਾ ਕੰਮ ਕਰਦਾ ਹੈ ਤਾਂ ਇਸ ਦਾ ਫੈਸਲਾ ਆਤਮਾ ਕਰਦੀ ਹੈ, ਜੇਕਰ ਕੰਮ ਚੰਗਾ ਹੋ ਜਾਵੇ ਤਾਂ ਚੰਗਾ ਕੰਮ ਕਰਕੇ ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ, ਜੇਕਰ ਕੋਈ ਕੰਮ ਥੋੜਾ ਜਿਹਾ ਵੀ ਗਲਤ ਹੋ ਜਾਵੇ ਤਾ ਮਨ ਨੂੰ ਪਛਤਾਵੇ ਤੋ ਬਿਨ ਕੁਝ ਨਹੀ ਮਿਲਦਾ, ਜਦੋਂ ਕੋਈ ਵੀ ਵਿਅਕਤੀ ਸੱਚ ਦਾ ਸਾਥ ਦਿੰਦਾ ਹੈ , ਤਾ ਉਸ ਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਇਹ ਗੱਲਾਂ ਸਿਰਫ ਉਹਨਾਂ ਲੋਕਾਂ ਲਈ ਹੀ ਹਨ ,ਜੋ ਬਹੁਤ ਹੀ ਸਿਆਣੇ/ ਸਮਝਦਾਰ ਹਨ, ਉਹਨਾ ਲਈ ਨਹੀ ਜੋ ਢੀਠ ,ਮੂਰਖ ,ਕਠੋਰ ਤੇ ਬੇਈਮਾਨ ਹਨ, ਕਿਉਕਿ ਇਹਨਾਂ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ ।ਜੇਕਰ ਅਸੀ ਨਿੱਕੀ ਤੋ ਨਿੱਕੀ ਚੀਜ ਵੇਖਣੀ ਹੈ ਤਾ ਵੇਖਣ ਲਈ ,ਚਾਨਣ/ ਦਿਨ ਬਹੁਤ ਜਰੂਰੀ ਹੈ, ਜੇਕਰ ਕਿਸੇ ਗੱਲ ਨੂੰ ਸਮਝਣਾ ਤਾ ਸਮਝਣ ਲਈ ਵਿੱਦਿਆ ਤੇ ਗਿਆਨ ਦਾ ਹੋਣਾ ਵੀ ਜਰੂਰੀ ਹੈ ।ਸਿਆਣਪ ਕਿਸੇ ਹੱਟੀ ਤੋ ਮੁੱਲ ਨਹੀਂ ਮਿਲਦੀ। ਇਹ ਵਿਅਕਤੀ ਨੂੰ ਸਮੇ ਅਨੁਸਾਰ ਸਮਾਜ ਵਿੱਚੋ ਮਿਲਦੀ ਹੈ, ਜੋ ਹਰ ਇੱਕ ਵਿਅਕਤੀ ਲਈ ਅਮੁੱਲ ਹੈ, ਜੇਕਰ ਕਿਸੇ ਵੀ ਵਿਅਕਤੀ ਪ੍ਰਤੀ ਸਾਡੇ ਦਿਲ ਵਿੱਚ ਪਿਆਰ ਜਾਂ ਸਤਿਕਾਰ ਨਹੀਂ , ਤਾ ਸਾਨੂੰ ਵੀ ਕੌਣ ਪਿਆਰ ਜਾਂ ਸਤਿਕਾਰ ਦਿਉ। ਜੇਕਰ ਅਸੀ ਕਿਸੇ ਤੋ ਪਿਆਰ ਜਾਂ ਸਤਿਕਾਰ ਲੈਣਾ ਤਾਂ ਪਹਿਲਾ ਖੁਦ ਪਿਆਰ ਤੇ ਸਤਿਕਾਰ ਦਿਉ। ਜਿੰਦਗੀ ਵਿੱਚ ਬਹੁਤ ਸਾਰੀਆ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਦਾ, ਕਦੇ ਵੀ ਕਿਸੇ ਮੁਸੀਬਤ ਤੋ ਭੱਜਣ ਦੀ ਕੋਸਿਸ ਨਾ ਕਰੋ ਸਗੋ ਡਟ ਕੇ ਮੁਕਾਬਲਾ ਕਰੋ। ਤੁਸੀ ਜਰੂਰ ਜਿੱਤੋਗੇ, ਜੇਕਰ ਵੇਖਿਆ ਜਾਵੇ ਜੋ ਬੱਚੇ ਜਿੰਮੇਵਾਰ ਪਰਿਵਾਰਾਂ ਵਿੱਚ ਪਲੇ/ ਜਨਮੇ ਹੁੰਦੇ ਹਨ, ਉਹਨਾਂ ਦੇ ਦਿਲ ਵਿੱਚ ਜਿੰਮੇਵਾਰੀ ਦੀ ਭਾਵਨਾ ਬਹੁਤ ਹੁੰਦੀ ਹੈ। ਹਰ ਇੱਕ ਵਿਅਕਤੀ ਦਾ ਸੁਭਾਅ ਤੇ ਆਦਤਾਂ ,ਉਸ ਦੇ ਘਰ ਤੇ ਸੁਸਾਇਟੀ ਕਿਹੋ ਜਿਹੀ ਹੈ ਜਿਸ ਵਿੱਚ ਰਹਿ ਰਿਹਾ, ਵਰਗੀਆਂ ਹੋਣਗੀਆ।ਜੋ ਵਿਅਕਤੀ ਠੱਗੀਆ ਮਾਰਦਾ ਜਾਂ ਕਿਸੇ ਨਾਲ ਬੇਈਮਾਨਾ ਕਰਦਾ , ਉਹ ਜਿੰਨੀਆਂ ਮਰਜ਼ੀ ਠੱਗੀਆਂ ਮਾਰ ਲਵੇ ,ਬੇਈਮਾਨਾ ਕਰ ਲਵੇ, ਪਰ ਉਹ ਕਦੇ ਮੀਰ ਨਹੀਂ ਹੋ ਸਕਦਾ।ਜੇਕਰ ਦਿਲ ਅਮੀਰ ਨਹੀ ਤਾਂ ਦਿਲ ਦੀ ਅਮੀਰੀ ਤੋਂ ਬਗੈਰ ਪੈਸੇ ਦੀ ਅਮੀਰੀ ਕਿਸੇ ਵੀ ਕੰਮ ਨਹੀਂ ਆਉਂਦੀ। ਇਹ ਵੀ ਕੌੜਾ ਲੱਗੂ ਕਈਆ ਨੂੰ ਕਿਉਕਿ ਸੱਚ ਹੈ, ਚੰਗੀਆਂ ਗੱਲਾਂ ਹਮੇਸਾ ਸਿਆਣੇ ਲੋਕਾਂ ਰਾਹੀਂ ਸਮਾਜ ਵਿੱਚ ਫੈਲਦੀਆਂ ਹਨ , ਜਦੋ ਕਿ ਮੂਰਖਾਂ ਰਾਹੀਂ ਤਾ ਸਿਰਫ ਅਫਵਾਹਾਂ ਹੀ ਫੈਲਦੀਆਂ ਹਨ। ਹਰ ਇੱਕ ਵਿਅਕਤੀ ਦੀ ਯੋਗਤਾ ਉਸਦੇ ਕੰਮ ਕਰਨ ਦੇ ਤਰੀਕੇ ਤੋ , ਸਮਾਜ ਵਿੱਚ ਵਿਚਰਨ ਤੋਂ ਪਰਖੀ ਜਾਂਦੀ ਹੈ। ਜੇਕਰ ਕੋਈ ਕੰਮ ਗਲਤ ਹੁੰਦਾ ਤਾ ਉਸ ਕੰਮ ਦੀ ਚਿੰਤਾ ਕਰਨੀ ਜਾਂ ਪਛਤਾਵਾ ਕਰਨਾ ਸਿਆਣੇ ਤੇ ਸੂਝਵਾਨ ਵਿਅਕਤੀਆਂ ਦੀ ਨਿਸ਼ਾਨੀ ਹੁੰਦੀ ਹੈ। ਬਹੁਤੇ ਅਜਿਹੇ ਵਿਅਕਤੀ ਵੀ ਹੁੰਦੇ ਹਨ ਜੋ ਕਹਿੰਦੇ ਹਨ ,ਅਸੀਂ ਆਪਣੇ ਘਰੇ ਸਰਦਾਰ ਹਾਂ , ਪਰ ਬਾਹਰ ਉਹਨਾਂ ਦੀ ਕੋਈ ਬਹੁਤੀ ਕੋਈ ਪੁੱਛ ਦੱਸ ਨਹੀਂ ਹੁੰਦੀ। ਕਈ ਵਿਅਕਤੀਆਂ ਦੀ ਚੰਗੀ ਬੋਲੀ ਤੇ ਵਧੀਆ ਭਾਸ਼ਾ ਵਿੱਚ ਹੋਈ ਗੱਲਬਾਤ ਪਰਬਚਨ ਬਣ ਜਾਂਦੀ ਹੈ।ਜੇਕਰ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਬੋਲਚਾਲ ਕਰਦੀ ਹੈ ,ਪ੍ਰੰਤੂ ਸੋਚਣ ਲਈ ਸਾਡੀ ਚੁੱਪ ਮਜਬੂਰ ਵੀ ਕਰਦੀ ਹੈ ।ਬਹੁਤੇ ਵਿਅਕਤੀਆਂ ਦਾ ਕੰਮ ,ਕਿਸੇ ਦੇ ਕੰਮ ਆਉਣਾ ਨਹੀਂ ਹੁੰਦਾ , ਸਿਰਫ ਕੰਮ ਵਾਲੀਆਂ ਗੱਲਾ ਕਰਨਾ ਹੀ ਹੁੰਦਾ ਹੈ। ਜੇਕਰ ਸਮਾਜ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਪਹਿਲਾ ਖੁਦ ਬਦਲੋ, ਆਪਣੀ ਸੋਚ ਨੂੰ ਬਦਲੋ, ਫਿਰ ਸਮਾਜ ਬਦਲੇਗਾ।

 

 

IMG_20160320_155619

 

 

ਲੇਖਕ ਤੇਜੀ ਢਿੱਲੋ

Share Button

Leave a Reply

Your email address will not be published. Required fields are marked *