ਪਹਿਲਾ ਅਸੀ ਅਪਨੇ ਜੰਡਿਆਲਾ ਗੁਰੂ ਨੂੰ ਨਸ਼ਾ ਮੁਕਤ ਕਰੀਏ :- ਕੇ ਐਸ ਪਾਰਸ

ss1

ਪਹਿਲਾ ਅਸੀ ਅਪਨੇ ਜੰਡਿਆਲਾ ਗੁਰੂ ਨੂੰ ਨਸ਼ਾ ਮੁਕਤ ਕਰੀਏ :- ਕੇ ਐਸ ਪਾਰਸ

7 ਅਗਸਤ ਨੂੰ ਹੋਵੇਗਾ 10ਵਾਂ ਨੈਸ਼ਨਲ ਬਾੱਡੀ ਬਿਲਡਰ ਮੁਕਾਬਲਾ :- ਵਰਿੰਦਰ ਸੂਰੀ

8-10

ਜੰਡਿਆਲਾ ਗੁਰੁ 7 ਜੁਲਾਈ ਵਰਿੰਦਰ ਸਿੰਘ/ ਹਰਿੰਦਰ ਪਾਲ ਸਿੰਘ :- ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਦਾ ਕੰਮ ਹੈ ਪਰ ਨੋਜਵਾਨੋਂ ਆਉ ਅਸੀ ਅਪਨੇ ਜੰਡਿਆਲਾ ਗੁਰੁ ਨੂੰ ਨਸ਼ਾ ਮੁਕਤ ਕਰੀਏ ਉਕਤ ਵਿਚਾਰਾਂ ਦਾ ਪ੍ਰਗਟਾਵਾ ਜੀ ਟੀ ਰੋਡ ਸਥਿਤ ਬਲਿਊ ਸਟਾਰ ਰੈਸਟੋਰੈਂਟ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ 15 ਵਾਰ ਗੋਲਡ ਮੈਡਲ ਸਨਮਾਨ ਨਾਲ ਸਨਮਾਨਿਤ ਹੋ ਚੁੱਕੇ ਪ੍ਰਸਿੱਧ ਜੋਤਿਸ਼ੀ ਕੇ ਐਸ ਪਾਰਸ ਨੇ ਕਿਹਾ ਕਿ ਸਰਸਵਤੀ ਹੈੱਲਥ ਕਲੱਬ ਦੇ ਨੋਜਵਾਨਾਂ ਵਲੋਂ ਵਰਿੰਦਰ ਸੂਰੀ ਪ੍ਰਧਾਨ ਦੀ ਮਿਹਨਤ ਸਦਕਾ ਹਰ ਸਾਲ ਨੈਸ਼ਨਲ ਪੱਧਰ ਤੇ ਨੋਜਵਾਨਾਂ ਨੂੰ ਨਸ਼ੇ ਤੋਂ ਹਟਾਕੇ ਖੇਡਾਂ ਅਤੇ ਤੰਦਰੁਸਤੀ ਲਈ ਹੈੱਲਥ ਕਲੱਬ ਵੱਲ ਆਕਰਸ਼ਿਤ ਕੀਤਾ ਜਾਂਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੇ ਐਸ ਪਾਰਸ ਨੇ ਕਿਹਾ ਕਿ ਅਜਿਹੇ ਕੰਮਾਂ ਵਿੱਚ ਪੰਜਾਬ ਸਰਕਾਰ ਨੂੰ ਸੱਚੇ ਸੁੱਚੇ ਨੋਜਵਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਵਿੱਚ ਉਤਸ਼ਾਹ ਆ ਸਕੇ ਅਤੇ ਉਹ ਵੀ ਨੋਜਵਾਨਾਂ ਨੂੰ ਨਸ਼ੇ ਵਾਲੇ ਪਾਸੇ ਤੋਂ ਹਟਾਕੇ ਅਜਿਹੇ ਮੁਕਾਬਲੇ ਕਰਵਾ ਸਕਣ। ਜੰਡਿਆਲਾ ਗੁਰੁ ਦੇ ਨੋਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਆਉ ਅਸੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਪਨੇ ਜੰਡਿਆਲਾ ਗੁਰੁ ਨੂੰ ਨਸ਼ਾ ਮੁਕਤ ਕਰਨ ਲਈ ਅਜਿਹੇ ਵੱਧ ਤੋਂ ਵੱਧ ਮੁਕਾਬਲੇ ਕਰਵਾ ਸਕੀਏ। ਇਸ ਮੋਕੇ ਵਰਿੰਦਰ ਸੂਰੀ ਪ੍ਰਧਾਨ ਸਰਸਵਤੀ ਹੈੱਲਥ ਕਲੱਬ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਵਾਂ ਨੈਸ਼ਨਲ ਪੱਧਰ ਦਾ ਬਾੱਡੀ ਬਿਲਡਿੰਗ ਮੁਕਾਬਲਾ 7 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਤੋਂ ਇਲਾਵਾ ਵੱਖ ਵੱਖ ਪ੍ਰਾਤਾਂ ਤੋਂ ਪ੍ਰਸਿੱਧ ਬਾੱਡੀ ਬਿਲਡਰ ਨੋਜਵਾਨ ਹਿੱਸਾ ਲੈਣਗੇ ਅਤੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੋਰਾਨ ਹੋਰਨਾਂ ਤੋਂ ਇਲਾਵਾ ਹੀਰਾ ਮਾਹੀ, ਵਿਸ਼ਾਲ ਸੋਨੀ, ਹੈਰੀ, ਸਰਤਾਜ, ਰਾਜਨ, ਡਾ: ਪਾਸਾਹਨ, ਸਾਬੀ ਸੂਰੀ, ਵਿੱਕੀ ਸੂਰੀ, ਰਾਜਨ ਸੂਰੀ, ਮੋਤੀ ਸੂਰੀ ਆਦਿ ਮੋਜੂਦ ਸਨ।

Share Button

Leave a Reply

Your email address will not be published. Required fields are marked *